ਰਾਮਪੁਰਾ ਫੂਲ, 4 ਨਵੰਬਰ (ਮਨਪ੍ਰੀਤ ਸਿੰਘ ਗਿੱਲ)- ਅੱਜ ਮਾਨਯੋਗ ਅਦਾਲਤ ਵੱਲੋਂ ਵੱਖ ਵੱਖ ਧਾਰਾਵਾ ਤੇ ਮਾਮਲਿਆਂ ਤਹਿਤ ਬਾਬਾ ਹਰਦੀਪ ਸਿੰਘ ਨੂੰ ਪੰਜ ਸਾਲ ਦੀ ਸਜਾ ਸੁਣਾਈ ਗਈ। ਜਿਸ ਨੂੰ ਬਾਅਦ ਦੁਪਹਿਰ ਅੱਜ ਜਮਾਨਤ ਮਿਲ ਗਈ। ਜਾਣਕਾਰੀ ਅਨੁਸਾਰ ਸੰਨ2009 ਵਿੱਚ ਪਿੰਡ ਮਹਿਰਾਜ ਦੀ ਦਾਣਾ ਮੰਡੀ ਵਿਖੇ ਸੱਚਾ ਸੌਦਾ ਸਿਰਸਾ ਦੇ ਪੈਰੋਕਾਰਾਂ ਵੱਲੋਂ ਨਾਮ ਚਰਚਾ ਦਾ ਸਮਾਗਮ ਹੋਣਾ ਸੀ ਜਿਸ ਵਿੱਚ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਵਿਰੋਧ ਕਰਨ ਉਪਰੰਤ ਪੁਲਸ ਨੇ ਛੇ ਵਿਅਕਤੀਆਂ ਅਤੇ ਕਈ ਨਾਂਮਲੂਮ ਵਿਅਕਤੀਆਂ ਤੇ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਸੀ। ਜਿਸ ਦੀ ਸੁਣਵਾਈ ਅੱਜ ਫੂਲ ਦੀ ਜੁਡੀਸ਼ੀਅਲ ਅਦਾਲਤ ਵਿਖੇ ਸੁਣਵਾਈ ਦੌਰਾਨ ਵੱਖ ਵੱਖ ਮਾਮਲਿਆਂ ਤਹਿਤ ਕ੍ਰਮਵਾਰ ਇੱਕ,ਇੱਕ ਸਾਲ , ਤਿੰਨ ਸਾਲ ਦੀ ਕੈਦ ਦਾ ਫੈਸਲਾ ਸੁਣਾਇਆ ਜਿਸ ਤਹਿਤ ਬਾਬਾ ਹਰਦੀਪ ਸਿੰਘ ਨੂੰ ਅੱਜ ਦੁਪਹਿਰ ਮੌਕੇ ਤੇ ਹੀ ਜਮਾਨਤ ਮਿਲ ਗਈ। ਉਨਾਂ ਦੀ ਜਮਾਨਤ ਹੋਣ ਤੇ ਇਲਾਕੇ ਦੇ ਲੋਕਾਂ ਤੇ ਵੱਖ ਵੱਖ ਸਿੱਖ ਜਥੇਬੰਦੀਆਂ ਨੇ ਖੂਸ਼ੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਬਾ ਹਰਦੀਪ ਸਿੰਘ ਨੇ ਕਿਹਾ ਕਿ ਸਿੱਖ ਪੰਥ ਦੀ ਚੜਦੀ ਕਲਾ ਲਈ ਉਨ੍ਹਾਂ ਦਾ ਯੋਗਦਾਨ ਜਾਰੀ ਰਹੇਗਾ।
ਬਾਬਾ ਹਰਦੀਪ ਸਿੰਘ ਨੂੰ 3 ਸਾਲ ਦੀ ਕੈਦ



