Skip to content
Independent perspectives. Global stories.
BREAKING

ਸੇਵਾ ਕੇਂਦਰ ਵਿੱਚ ਦਿੱਤੀਆਂ ਜਾਣਗੀਆਂ 164 ਦੇ ਕਰੀਬ ਸੇਵਾਵਾਂ : ਡੀ.ਸੀ.

Share this story

image ਤਪਾ ਮੰਡੀ, 4 ਨਵੰਬਰ(ਧਰਮਿੰਦਰ ਸਿੰਘ ਧਾਲੀਵਾਲ)- ਤਪਾ ਮੰਡੀ ਵਿੱਖੇ ਹਲਕਾ ਭਦੋੜ੍ਹ ਅਤੇ ਜ਼ਿਲ੍ਹਾ ਬਰਨਾਲਾ ਦੇ ਪੇਂਡੂ ਖੇਤਰਾਂ ਵਿੱਚ ਤਿਆਰ ਕੀਤੇ ਗਏ ਸੇਵਾ ਕੇਂਦਰਾਂ ਦਾ ਉਦਘਾਟਨ ਡਿਪਟੀ ਕਮਿਸ਼ਨਰ ਸ. ਭੁਪਿੰਦਰ ਸਿੰਘ ਰਾਏ ਅਤੇ ਹਲਕਾ ਭਦੋੜ ਦੇ ਇੰਚਾਰਜ ਸਰਦਾਰ ਦਰਬਾਰਾ ਸਿੰਘ ਗੁਰੂ ਨੇ ਕੀਤਾ। ਸੇਵਾ ਕੇਦਰਾਂ ਦਾ ਉਦਘਾਟਨ ਧੌਲਾ ਵਿਖੇ ਬਣੇ ਸੇਵਾ ਕੇਂਦਰ ਦਾ ਉਦਘਾਟਨ ਕਰਕੇ ਕੀਤਾ । ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਵੱਲੋਂ ਪਿੰਡ ਰੂੜੇਕੇ ਕਲਾਂ,ਕਾਲੇਕੇ,ਫ਼ਤਹਿਗੜ੍ਹ ਛੰਨਾ, ਖੁੱਡੀ ਕਲਾਂ, ਪੱਖੋ ਕੇ,ਪੱਖੋ ਕਲਾਂ, ਤਾਜੋਕੇ ਖ਼ੁਰਦ, ਰੂੜੇਕੇ ਕਲਾਂ, ਢਿੱਲਵਾਂ ਨਾਭਾ, ਮੌੜ ਪਟਿਆਲਾ, ਮੌੜ ਨਾਭਾ, ਈਸ਼ਰ ਸਿੰਘ ਵਾਲਾ ਵਿੱਚ ਬਣੇ ਸੇਵਾ ਕੇਂਦਰ  ਦਾ ਉਦਘਾਟਨ ਕੀਤਾ ਗਿਆ। ਡਿਪਟੀ ਕਮਿਸ਼ਨਰ ਸ. ਭੁਪਿੰਦਰ ਸਿੰਘ ਰਾਏ ਨੇ ਜਾਣਕਾਰੀ ਦਿੰਦੀਆ ਦੱਸਿਆ ਕਿ ਇਹਨਾਂ ਸੇਵਾ ਕੇਂਦਰਾਂ ਵਿੱਚ 164 ਦੇ ਕਰੀਬ ਸਰਵਿਸਾ ਦਿੱਤੀਆਂ ਜਾਣਗੀਆਂ। ਪਿੰਡ ਦੀਆ ਪੰਚਾਈਤਾ ਨੇ  ਬਰਨਾਲਾ ਦੇ ਡਿਪਟੀ ਕਮਿਸ਼ਨਰ ਸ. ਭੁਪਿੰਦਰ ਸਿੰਘ ਰਾਏ ਅਤੇ  ਹਲਕਾ ਭਦੋੜ ਦੇ ਇੰਚਾਰਜ ਸਰਦਾਰ ਦਰਬਾਰਾ ਸਿੰਘ ਗੁਰੂ ਦਾ ਧੰਨਵਾਦ ਕੀਤਾ। ਇਸ ਮੋਕੇ ਐਸ.ਡੀ.ਐਮ ਮੈਡਮ ਅਨੁਪ੍ਰਿਤਾ ਜੋਹਲ,ਤਹਿਸੀਲਦਾਰ ਲਖਵਿੰਦਰ ਸਿੰਘ, ਟਰੱਕ ਯੂਨੀਅਨ ਦੇ ਪ੍ਰਧਾਨ ਵੀਰਇੰਦਰ ਸਿੰਘ ਜੈਲਦਾਰ, ਚੇਅਰਮੈਨ ਰਣਦੀਪ ਸਿੰਘ ਢਿਲਵਾਂ, ਚੇਅਰਮੈਨ ਕਰਮਜੀਤ ਸਿੰਘ ਪੋਹਲਾ, ਸਰਪੰਚ ਰਾਮ ਸਿੰਘ, ਸਰਪੰਚ ਭੋਲਾ ਸਿੰਘ ਰੂੜੇਕੇ ਕਲਾਂ, ਸਰਪੰਚ ਗੁਰਮੀਤ ਸਿੰਘ, ਸਰਪੰਚ, ਬਲਜਿੰਦਰ ਸਿੰਘ,ਸਰਪੰਚ ਸੁਖਪਾਲ ਸਿੰਘ, ਸਰਪੰਚ ਮੱਘਰ ਸਿੰਘ, ਪੰਚ ਪਰਮਜੀਤ ਸਿੰਘ ਤਾਜੋਕੇ, ਸਰਪੰਚ ਸੁਖਦੇਵ ਸਿੰਘ, ਪਟਵਾਰੀ ਨਿਰਮਲ ਸਿੰਘ, ਸਕੱਤਰ ਅਵਤਾਰ ਸਿੰਘ, ਮਦਨ ਗੋਪਾਲ ਜੇ.ਈ.ਆਤਮਾ ਸਿੰਘ, ਰਾਜੂ ਖਾਂਨ,ਪ੍ਰਧਾਨ ਰਾਜਵਿੰਦਰ ਸਿੰਘ ਰਾਜੂ,ਪ੍ਰਧਾਨ ਗੁਰਵਿੰਦਰ ਸਿੰਘ ਘੁੰਨਸ, ਜਗਸੀਰ ਸਿੰਘ ਤਾਜੋਕੇ, ਪਟਵਾਰੀ ਲਾਭ ਸਿੰਘ, ਪੰਚ ਸੁਰਜੀਤ ਸਿੰਘ, ਮਹਿੰਦਰ ਸਿੰਘ ਆਦਿ ਵਿਭਾਗਾਂ ਦੇ ਅਧਿਕਾਰੀ, ਕਰਮਚਾਰੀ ਪਿੰਡ ਦੇ ਪਤਵੰਤੇ ਆਦਿ ਹਾਜ਼ਰ ਸਨ।

WRITTEN BY