Skip to content
Independent perspectives. Global stories.
BREAKING

ਪ੍ਰਵਾਸੀ ਸਿੱਖਾਂ ਦੀ ਮੰਗ ’ਤੇ ਪਾਕਿਸਤਾਨ ਸਰਕਾਰ ਵੱਲੋਂ ਨਨਕਾਣਾ ਸਾਹਿਬ ਵਿਖੇ ਯੂਨੀਵਰਸਿਟੀ ਬਣਾਉਣ ਦੀ ਤਿਆਰੀ

Share this story

image ਵਾਸ਼ਿੰਗਟਨ ਡੀਸੀ, 3 ਨਵੰਬਰ- ਪਿਛਲੇ ਦਿਨੀਂ ਪਾਕਿਸਤਾਨ ਦਾ ਇੱਕ ਵਫਦ ਵਾਸ਼ਿੰਗਟਨ ਡੀਸੀ ਇਸ ਆਸ਼ੇ ਨਾਲ ਆਇਆ ਸੀ ਕਿ ਉਥੇ ਸਿੱਖਾਂ ਦੇ ਧਾਰਮਿਕ ਸਥਾਨਾਂ ਦੀ ਬਿਹਤਰੀ ਅਤੇ ਉਥੇ ਆਉਣ ਵਾਲੀਆਂ ਸੰਗਤਾਂ ਲਈ ਮੁੱਖ ਸਹੂਲਤਾਂ ਦਾ ਪ੍ਰਬੰਧ ਕੀਤਾ ਜਾ ਸਕੇ, ਪਰ ਇਸ ਵਫਦ ਵਿੱਚ ਨਨਕਾਣਾ ਸਾਹਿਬ ਦੀ ਮੈਂਬਰ ਨੈਸ਼ਨਲ ਅਸੈਂਬਲੀ ਸਾਇਜ਼ਾ ਖਾਨ ਅਲੀ ਨੇ ਵਿਦੇਸ਼ੀ ਸਿੱਖਾਂ ਤੋਂ ਸੁਝਾਅ ਮੰਗਿਆ ਕਿ ਉਹ ਕੋਈ ਤਿੰਨ ਮੰਗਾਂ ਦੱਸਣ ਜਿਨ੍ਹਾਂ ਨੂੰ ਉਹ ਪੂਰਿਆਂ ਕਰ ਸਕਣ। ਡਾ. ਸੁਰਿੰਦਰ ਗਿੱਲ ਜੋ ਸਿੱਖਿਆ ਮਾਹਿਰ ਅਤੇ ਸਿੱਖਿਆ ਪ੍ਰਤੀ ਸੁਹਿਰਦ ਵੀ ਹਨ ਉਨ੍ਹਾਂ ਨਨਕਾਣਾ ਸਾਹਿਬ ਯੂਨੀਵਰਸਿਟੀ ਬਣਾਉਣ ਦੀ ਤਜਵੀਜ਼ ’ਤੇ ਜ਼ੋਰ ਦਿੱਤਾ। ਜਿਸ ’ਤੇ ਸਮੂਹ ਵਿਦੇਸ਼ੀ ਸਿੱਖ ਵਫਦ ਨੇ ਮੋਹਰ ਲਗਾਈ ਸੀ।
ਇਸ ਗੱਲ ਦੀ ਵਿਦੇਸ਼ੀ ਸਿੱਖਾਂ ਵੱਲੋਂ ਖੁਸ਼ੀ ਪ੍ਰਗਟਾਈ ਕਿ ਨਵੰਬਰ ਦੇ ਅਖੀਰਲੇ ਹਫਤੇ ਇਸ ਯੂਨੀਵਰਸਿਟੀ ਦਾ ਨੀਂਹ ਪੱਥਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਰੱਖ ਰਹੇ ਹਨ। ਇਸ ਦੀ ਜਾਣਕਾਰੀ ਡਾ. ਸਾਇਜ਼ਾ ਨੇ ਟੈਲੀਫੋਨ ਰਾਹੀਂ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਪਾਕਿਸਤਾਨ ਪਹੁੰਚ ਕੇ ਹੀ ਸਾਰੀ ਸਥਿਤੀ ਅਤੇ ਸਿੱਖਾਂ ਦੀਆਂ ਭਾਵਨਾਵਾਂ ਪ੍ਰਤੀ ਨਵਾਜ਼ ਸ਼ਰੀਫ ਨਾਲ ਗੱਲਬਾਤ ਕੀਤੀ। ਜਿਨ੍ਹਾਂ ਨੇ ਤੁਰੰਤ ਓਕਫ ਬੋਰਡ ਨੂੰ ਕਹਿ ਕੇ ਜ਼ਮੀਨ ਦੀ ਨੋਟੀਫਿਕੇਸ਼ਨ ਕਰਵਾ ਕੇ ਯੂਨੀਵਰਸਿਟੀ ਦਾ ਨੀਂਹ ਪੱਥਰ ਨਨਕਾਣਾ ਸਾਹਿਬ ਰੱਖਣ ਦੀ ਇੱਛਾ ਪ੍ਰਗਟਾਈ  ਜੋ ਕਿ ਸਿੱਖਾਂ ਲਈ ਵਰਦਾਨ ਸਾਬਿਤ ਹੋਵੇਗੀ। ਇਸ ਮਿਆਰੀ ਯੂਨੀਵਰਸਿਟੀ ਦਾ ਨਾਮ ਗੁਰੂ ਨਾਨਕ ਯੂਨੀਵਰਸਿਟੀ ਨਨਕਾਣਾ ਸਾਹਿਬ ਹੋਵੇਗਾ। ਜਿੱਥੇ ਇਹ ਇੱਕ ਮਿਆਰੀ ਯੂਨੀਵਰਸਿਟੀ ਹੋਵੇਗੀ, ਉਥੇ ਵਿਦੇਸ਼ਾਂ ਵਿੱਚੋਂ ਵੀ ਭਾਰੀ ਗਿਣਤੀ ਵਿੱਚ ਵਿਦਿਆਰਥੀ ਇਸ ਯੂਨੀਵਰਸਿਟੀ ਦਾ ਲਾਹਾ ਲੈਣਗੇ। ਜਸਦੀਪ ਸਿੰਘ ਜੱਸੀ ਚੇਅਰਮੈਨ ਸਾਊਥ ਏਸ਼ੀਅਨ ਕਮਿਸ਼ਨ ਮੈਰੀਲੈਂਡ ਅਤੇ ਸਾਜ਼ਿਦ ਤਰਾਰ ਡਾਇਰੈਕਟਰ ਸੀਐਮਸੀ ਨੇ ਪਾਕਿਸਤਾਨ ਪ੍ਰਧਾਨ ਮੰਤਰੀ ਨੂੰ ਸਿਫਾਰਿਸ਼ ਕੀਤੀ ਹੈ ਕਿ  ਉਹ ਇਸ ਯੂਨੀਵਰਸਿਟੀ ਵਿੱਚ ਗੁਰੂ ਗ੍ਰੰਥ ਸਾਹਿਬ ਭਵਨ ਵੀ ਬਣਾਉਣ ਜਿੱਥੋਂ ਨਾਨਕ ਨਾਮ ਲੇਵਾ ਸਬੰਧੀ ਪ੍ਰਚਾਰ ਮਾਧਿਅਮ ਸ਼ੁਰੂ ਕੀਤਾ ਜਾ ਸਕੇ। ਬਾਬਾ ਨਾਨਕ ਸਾਂਝਾ ਗੁਰੂ ਹੈ ਅਤੇ ਮੁਸਲਮਾਨਾਂ ਦੇ ਪੀਰ ਵਜੋਂ ਜਾਣਿਆ ਜਾਂਦਾ ਸੀ। ਆਸ ਹੈ ਕਿ ਇਸ ਯੂਨੀਵਰਸਿਟੀ ਦੇ ਸ਼ੁਰੂ ਹੋਣ ਨਾਲ ਜਿੱਥੇ ਭਾਈਚਾਰਕ ਸਾਂਝ ਮਜ਼ਬੂਤ ਹੋਵੇਗੀ। ਉਥੇ ਨਨਕਾਣੇ ਦੀ ਧਰਤੀ ਵਿੱਚ ਸ਼ਰਧਾਲੂਆਂ ਦਾ ਤਾਂਤਾ ਵੀ ਲੱਗਾ ਰਹੇਗਾ। ਕੁਝ ਉਨ੍ਹਾਂ ਸੌੜੀ ਸੋਚ ਵਾਲਿਆਂ ਦਾ ਵੀ ਮੂੰਹ ਬੰਦ ਹੋ ਗਿਆ ਹੈ ਜੋ ਸਿੱਖਾਂ ਦੇ ਵਫਦ ਵੱਲੋਂ ਨਨਕਾਣਾ ਸਾਹਿਬ ਤੋਂ ਆਏ ਮਹਿਮਾਨਾਂ ਦਾ ਵਿਰੋਧ ਜਤਾ ਰਹੇ ਸਨ। ਪ੍ਰਵਾਸੀ ਸਿੱਖਾਂ ਨੂੰ ਭਰੋਸਾ ਹੈ ਕਿ ਡਾ. ਬੀਬਾ ਦੂਸਰੀਆਂ ਦੋ ਮੰਗਾਂ ਨੂੰ ਵੀ ਪੂਰਿਆਂ ਕਰਕੇ ਸਿੱਖਾਂ ਪ੍ਰਤੀ ਆਪਣੀ ਸ਼ਰਧਾ ਦਾ ਅਹਿਸਾਸ ਕਰਨਗੇ ਜਿਸ ਵਿੱਚ ਵੀਜ਼ਾ ਸ਼ਰਤਾਂ ਦੀ ਨਰਮੀਂ ਅਤੇ ਹੋਟਲ ਇੰਡਸਟਰੀ ਨੂੰ ਬੜਾਵਾ ਦੇਣ ਦੀ ਗੱਲ ਕੀਤੀ ਗਈ ਸੀ। ਸਮੁੱਚੇ ਤੌਰ ’ਤੇ ਪ੍ਰਵਾਸੀ ਸਿੱਖਾਂ ਵਿੱਚ ਖੁਸ਼ੀ ਦੀ ਲਹਿਰ ਹੈ ਅਤੇ ਉਹ ਨੀਂਹ ਪੱਥਰ ਸਮਾਰੋਹ ਵਿੱਚ ਸ਼ਾਮਿਲ ਹੋਣ ਲਈ ਨਿਮੰਤਰਨ ਦੀ ਉਡੀਕ ਵਿੱਚ ਹਨ ਤਾਂ ਜੋ ਉਹ ਆਪਣੀ ਸ਼ਰਧਾ ਦਾ ਇਜ਼ਹਾਰ ਕਰ ਸਕਣਗੇ।

WRITTEN BY