Skip to content
Independent perspectives. Global stories.
BREAKING

ਰਾਮਪੁਰਾ ਫੂਲ ’ਚ ਰੇਲ ਹਾਦਸੇ ਦਾ ਸ਼ਿਕਾਰ ਹੋਈ ਸਿਲਕੀ ਦੀ ਮੌਤ

Share this story

image ਰਾਮਪੁਰਾ ਫੂਲ, 3 ਨਵੰਬਰ (ਕੁਲਜੀਤ ਸਿੰਘ ਢੀਂਗਰਾ)- ਰਾਮਪੁਰਾ ਫੂਲ ਦੀ ਨਿਊ ਭਗਤ ਸਿੰਘ ਕਲੋਨੀ ਦੀ ਵਾਸੀ ਸਿਲਕੀ ਪੁੱਤਰੀ ਭੂਸ਼ਨ ਕੁਮਾਰ ਲਈ 2 ਤਾਰੀਖ ਦੀ ਸ਼ਾਮ ਕੁਲਿਹਣੀ ਸ਼ਾਮ ਉਸ ਲਈ ਕਾਲ ਬਣ ਕੇ ਆਈ ਅਤੇ ਸਿਲਕੀ ਦੇ ਪਰਿਵਾਰ ਲਈ ਇਹ ਆਫਤ। ਉਹ ਬਠਿੰਡਾ ਵਿਖੇ ਬੀ   ਵਿਦਿਆਰਥਣ ਸੀ ਅਤੇ ਕਾਲਜ ਚ ਉਸਦਾ ਹੁਸ਼ਿਆਰ ਲੜਕੀਆਂ ਵਿੱਚ ਸ਼ੁਮਾਰ ਹੁੰਦਾ ਸੀ।
ਸਿਲਕੀ ਦੇ ਤਾਇਆ ਰਾਜ ਕੁਮਾਰ ਰਾਜੂ ਨੇ ਭਰੇ ਮਨ ਨਾਲ ਦੱਸਿਆ ਕਿ ਮੇਰੀ ਭਤੀਜੀ 2 ਤਾਰੀਖ ਦੀ ਸ਼ਾਮ ਨੂੰ ਕਰੀਬ ਪੰਜ ਵੱਜੇ ਆਪਣੇ ਘਰ ਵਾਪਿਸ ਆ ਰਹੀ ਸੀ ਤਾਂ ਰੇਲਵੇ ਟਰੈਕ ਪਾਰ ਕਰਨ ਸਮੇਂ ਉਸਦਾ ਟਰੇਨ ਨਾਲ ਐਕਸੀਡੈਂਟ ਹੋ ਗਿਆ ਅਤੇ ਉਹ ਗੰਭੀਰ ਜਖਮੀ ਹੋ  ਗਈ। ਉਸਨੂੰ ਰਾਮਪੁਰਾ ਤੋ ਉਸਦੀ ਹਾਲਤ ਗੰਭੀਰ ਹੋਣ ਕਾਰਨ ਆਦੇਸ਼ ਮੈਡੀਕਲ ਹਸਪਤਾਲ ਰੈਫਰ ਕਰ ਦਿੱਤਾ, ਜਿਥੇ ਡਾਕਟਰਾਂ ਨੇ ਉਸਨੂੰ ਮ੍ਰ੍ਰਿਤਕ ਘੋਸ਼ਿਤ ਕਰ ਦਿੱਤਾ। ਉਸਦੇ ਤਾਇਆ ਰਾਜੂ ਨੇ ਦੱਸਿਆ ਕਿ ਸਿਲਕੀ ਆਪਣੇ ਦਿੱਲ ਵਿੱਚ ਲੱਖਾਂ ਅਰਮਾਨ ਲੈ ਕੇ ਇਸ ਦੁਨੀਆ ਤੋ ਰੁਖਸਤ ਹੋ ਚੁੱਕੀ ਹੈ। ਹੋਣਹਾਰ ਸਿਲਕੀ ਨੂੰ ਗੁੜਗਾੳ ਵਿੱਚ ਸਰਕਾਰੀ ਨੌਕਰੀ ਦੀ ਆਫਰ ਆਈ ਸੀ ਪਰ ਪਰਿਵਾਰ ਨੇ ਉਸਨੂੰ ਆਪਣੇ ਤੋ ਦੂਰ ਨਹੀਂ ਕਰਨਾ ਚਾਹਿਆ ਅਤੇ ਨੌਕਰੀ ਨੂੰ ਨਾਂਹ ਕਰ ਦਿੱਤੀ ਪਰ ਅੱਜ ਸਿਲਕੀ ਆਪਣੇ ਪਰਿਵਾਰ ਦਾ ਸਾਥ ਛੱਡ ਕੇ ਉਹਨਾਂ ਕੋਲੋ ਸਦਾ ਲਈ ਦੂਰ ਹੋ ਗਈ। ਸਿਲਕੀ ਦਾ ਸੁਪਨਾਂ ਸੀ ਕਿ ਉਹ ਆਪਣੇ ਨੇੜਲੇ ਇਲਾਕੇ ਵਿੱਚ ਹੀ ਨੌਕਰੀ ਕਰਨ ਦੇ ਨਾਲ ਨਾਲ ਬੱਚਿਆ ਨੂੰ ਪੜਾਈ ਬਾਰੇ ਜਾਗਰੂਕ ਕਰੇਗੀ ਪਰ ਪ੍ਰਮਾਤਮਾ ੜੂੰ ਕੁਝ ਹੋਰ ਹੀ ਮਨਜੂਰ ਸੀ। ਇਸ ਬੇਵਕਤੀ ਮੌਤ ਤੇ ਮੁਹਲੇ ਦੇ ਸੁਰਜੀਤ ਐਮ ਯੂਥ ਅਕਾਲੀ ਦਲ ਦੇ ਗੁਰਤੇਜ ਸ਼ਰਮਾ, ਨਰੇਸ਼ ਤਾਂਗੜੀ, ਉਘੇ ਖੂਨਦਾਨੀ ਪਵਨ ਮਹਿਤਾ, ਪ੍ਰੀਤਮ ਆਰਟਿਸਟ ਅਤੇ ਮਨੋਹਰ ਸਿੰਘ ਨੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ।

WRITTEN BY