ਚਵਿੰਡਾ ਦੇਵੀ/ਕੱਥੂਨੰਗਲ, 3 ਨਵੰਬਰ (ਦਵਾਰਕਾ ਨਾਥ ਰਾਣਾ)– ’84 ਦੇ ਸਿੱਖ ਕਤਲੇਆਮ ਖਿਲਾਫ਼ ਅੱਜ ਯੂਥ ਅਕਾਲੀ ਆਗੂ ਤਲਬੀਰ ਸਿੰਘ ਗਿੱਲ ਅਤੇ ਮੇਜਰ ਸ਼ਿਵਚਰਨ ਸਿੰਘ ਸ਼ਿਵੀ ਦੀ ਅਗਵਾਈ ਹੇਠ ਇਥੇ ਕਾਂਗਰਸ ਦਾ ਪੁਤਲਾ ਫੂਕਿਆ ਗਿਆ ਅਤੇ ਕਾਂਗਰਸ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਅਕਾਲੀ ਆਗੂਆਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਸ. ਗਿੱਲ ਅਤੇ ਮੇਜਰ ਸ਼ਿਵੀ ਨੇ ਕਿਹਾ ਕਿ 1984 ਵਿਚ ਕਾਂਗਰਸ ਵੱਲੋਂ ਯੋਜਨਾਬੱਧ ਤਰੀਕੇ ਨਾਲ ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ ਪਰੰਤੂ 32 ਸਾਲ ਬੀਤਣ ’ਤੇ ਵੀ ਹਾਲੇ ਤੱਕ ਪੀੜਤਾਂ ਨੂੰ ਨਿਆਂ ਨਹੀਂ ਮਿਲ ਸਕਿਆ ਅਤੇ ਇਸ ਕਤਲੇਆਮ ਦੇ ਮੁੱਖ ਦੋਸ਼ੀ ਕਾਂਗਰਸੀ ਆਗੂ ਸ਼ਰੇਆਮ ਘੁੰਮ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਇਸ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਮਿਲ ਜਾਂਦੀਆਂ, ਉਦੋਂ ਤੱਕ ਅਕਾਲੀ ਦਲ ਦਾ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਭਗਵੰਤ ਸਿੰਘ ਸਿਆਲਕਾ, ਜੈਲ ਸਿੰਘ ਗੋਪਾਲਪੁਰਾ, ਰਾਕੇਸ਼ ਪ੍ਰਾਸ਼ਰ, ਗਗਨਦੀਪ ਸਿੰਘ ਭਕਨਾ, ਕੁਲਵਿੰਦਰ ਸਿੰਘ ਧਾਰੀਵਾਲ, ਡਾਇਰੈਕਟਰ ਬਲਵਿੰਦਰ ਸਿੰਘ ਬੱਲੋਵਾਲੀ, ਭਗਵੰਤ ਸਿੰਘ ਸਿਆਲਕਾ ਸ਼੍ਰੋਮਣੀ ਕਮੇਟੀ ਮੈਂਬਰ , ਸਲਵੰਤ ਸਿੰਘ ਸੇਠ ਮਜੀਠਾ, ਪ੍ਰਧਾਨ ਤਰਨ ਕੁਮਾਰ ਅਬਰੋਲ, ਕੌਸ਼ਲਰ ਸ਼ੁਰਿੰਦਰਪਾਲ ਸਿੰਘ ਗੋਕਲ, ਸਰਬਜੀਤ ਸਿੰਘ ਸਪਾਰੀਵਿੰਡ, ਦਿਲਬਾਗ ਸਿੰਘ ਲਹਿਰਕਾ, ਭੁਪਿੰਦਰ ਸਿੰਘ ਬਿੱਟੂ ਚਵਿੰਡਾ ਦੇਵੀ, ਸ਼ਰਨਬੀਰ ਸਿੰਘ ਰੂਪੋਵਾਲੀ, ਸਰਪੰਚ ਜਸਪਾਲ ਸਿੰਘ ਭੋਆ, ਗੁਰਜਿੰਦਰ ਸਿੰਘ ਢਪੱਈਆਂ , ਸਰਪੰਚ ਹਰਜਿੰਦਰ ਸਿੰਘ ਰੂਪੋਵਾਲੀ, ਮਨਦੀਪ ਸਿੰਘ ਸਹਿਜਾਦਾ, ਸਤਨਾਮ ਸਿੰਘ ਨਾਗ ਨਵੇਂ, ਇੰਸਪੈਕਟਰ ਰਣਜੀਤ ਸਿੰਘ ਭੋਮਾ, ਸੁਖਵਿੰਦਰ ਸਿੰਘ ਗੋਲਡੀ, ਬਲਬੀਰ ਸਿੰਘ ਚੰਦੀ, ਠੇਕੇਦਾਰ ਹਰਦੇਵ ਸਿੰਘ ਮਰੜੀ, ਸੁਖਜਿੰਦਰ ਸਿੰਘ ਸੁੱਖ ਭੰਗਵਾਂ, ਸਰਪੰਚ ਜਸਬੀਰ ਸਿੰਘ ਹਦੈਤਪੁਰ, ਹੈਪੀ ਮਾਨ, ਸਰਪੰਚ ਗੁਰਨਾਮ ਸਿੰਘ ਮਾਨ, ਸਰਪੰਚ ਜਤਿੰਦਰ ਸਿੰਘ ਤਲਵੰਡੀ, ਸਰਪੰਚ ਬਲਦੇਵ ਸਿੰਘ ਕੱਥੂਨੰਗਲ ਖੁਰਦ, ਸਰਪੰਚ ਡਿੰਪਲ ਅੱਡਾ ਕੱਥੂਨੰਗਲ, ਸਰਪੰਚ ਸਵਿੰਦਰ ਸਿੰਘ ਅਜੈਬਵਾਲੀ, ਸਰਪੰਚ ਬਲਦੇਵ ਸਿੰਘ ਮੀਆਂ ਪੰਧੇਰ, ਸਰਪੰਚ ਬਲਕਾਰ ਸਿੰਘ ਕੋਟਲਾ, ਸਰਪੰਚ ਸੁਖਜੀਤ ਸਿੰਘ ਲੁੱਧੜ , ਲਖਬੀਰ ਸਿੰਘ ਸਹਿਣੈਵਾਲੀ, ਉਪਕਾਰ ਸਿੰਘ ਕਾਰੀ, ਪਹਿਲਵਾਨ ਬਲਵਿੰਦਰ ਸਿੰਘ ਕੈਰੋਨੰਗਲ, ਸਰਪੰਚ ਅਮਰੀਕ ਸਿੰਘ ਢੱਡੇ, ਰਾਜੇਸ਼ ਕੁਮਾਰ ਲਾਟੀ ਮਜੀਠਾ, ਦਵਿੰਦਰ ਸਿੰਘ ਕੋਟਲਾ ਤਰਖਾਣਾ, ਸਰਪੰਚ ਸ਼ੰਦੀਪ ਸਿੰਘ ਉਦੋਕੇ, ਬਹਾਦਰ ਸਿੰਘ ਲੁੱਧੜ, ਸਰਪੰਚ ਸੁਖਦੇਵ ਸਿੰਘ ਝਾਮਕਾ, ਸਰਪੰਚ ਓੁਮਪ੍ਰਕਾਸ਼ ਖਰਾਸ ਵਾਲਾ, ਸਰਪੰਚ ਸੁਰਜੀਤ ਸਿੰਘ ਕਰਨਾਲਾ, ਹਰਪਾਲ ਸਿੰਘ ਲਾਡੀ, ਗੁਰਮੁੱਖ ਸਿੰਘ ਬਿੱਲਾ, ਸਰਪੰਚ ਸੁਗਰੀਮ ਪਤਾਲਪੁਰੀ, ਤਰਲੋਚਨ ਸਿੰਘ ਭੋਮਾ, ਸਵਰਨ ਸਿੰਘ ਮੁਨੀਮ, ਅਜੇ ਕੁਮਾਰ ਗੋਲਡੀ, ਸਰਵਨ ਸਿੰਘ ਰਾਮਦਿਵਾਲੀ, ਗਗਨਦੀਪ ਸਿੰਘ ਅਜੈਬਵਾਲੀ, ਬੱਬੂ ਭੰਡਾਰੀ, ਰਾਜਾ ਮੀਆਂ ਪੰਧੇਰ, ਪਿੰਕਾ ਮਜੀਠਾ, ਪੰਚ ਦਲਬੀਰ ਸਿੰਘ , ਮਿੱਤਰਪਾਲ ਪਤਾਲਪੁਰੀ, ਨੰਬਰਦਾਰ ਸੁਰਜੀਤ ਸਿੰਘ ਸਹਿਣੈਵਾਲੀ, ਨੰਬਰਦਾਰ ਸੁੱਚਾ ਸਿੰਘ ਸਹਿਣੈਵਾਲੀ ਅਤੇ ਹੋਰ ਹਾਜ਼ਰ ਸਨ।
’84 ਸਿੱਖ ਕਤਲੇਆਮ ਦੇ ਰੋਸ ਵਜੋਂ ਤਲਬੀਰ ਸਿੰਘ ਗਿੱਲ ਅਤੇ ਮੇਜਰ ਸ਼ਿਵੀ ਦੀ ਅਗਵਾਈ ’ਚ ਅਕਾਲੀ ਆਗੂਆਂ ਨੇ ਫੂਕਿਆ ਕਾਂਗਰਸ ਦਾ ਪੁਤਲਾ



