ਜਲੰਧਰ, 26 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)-ਪੰਜਾਬ ਪੁਲਿਸ ਦੇ ਬਹੁਤ ਹੀ ਕਾਬਿਲ ਪੀ.ਪੀ.ਐ¤ਸ. ਅਧਿਕਾਰੀ ਸ. ਹਰਪ੍ਰੀਤ ਸਿੰਘ ਬੇਨੀਪਾਲ ਨੇ ਜਲੰਧਰ ਕਮਿਸ਼ਨਰੇਟ ’ਚ ਏ.ਡੀ.ਸੀ.ਪੀ. ਟ੍ਰੈਫਿਕ ਵਜੋਂ ਆਹੁਦਾ ਸੰਭਾਲ ਲਿਆ ਹੈ। ਸ. ਬੇਨੀਪਾਲ ਪਹਿਲਾਂ ਵੀ ਜਲੰਧਰ ਸ਼ਹਿਰ ’ਚ ਵ¤ਖ-ਵ¤ਖ ਅਹੁਦਿਆਂ ’ਤੇ ਆਪਣੀਆਂ ਸ਼ਾਨਦਾਰ ਸੇਵਾਵਾਂ ਦੇ ਚੁ¤ਕੇ ਹਨ। ਜਲੰਧਰ ਸ਼ਹਿਰ ਨਾਲ ਉਨ੍ਹਾਂ ਦਾ ਵਿਸ਼ੇਸ਼ ਲਗਾਓ ਹੈ। ਉਨ੍ਹਾਂ ਨੂੰ ਸ਼ਹਿਰ ਦੀ ਸਮੁੱਚੀ ਸਥਿਤੀ ਬਾਰੇ ਕਾਫੀ ਜਾਣਕਾਰੀ ਹੈ। ਉ¤ਥੇ ਸ਼ਹਿਰ ਦੇ ਲੋਕਾਂ ਨਾਲ ਵੀ ਉਨ੍ਹਾਂ ਦਾ ਚੰਗਾ ਤਾਲਮੇਲ ਹੈ। ਇਸ ਕਾਰਨ ਉਹ ਟਰੈਫਿਕ ਦੇ ਏਡੀਸੀਪੀ ਵਜੋਂ ਬੇਹਤਰ ਸੇਵਾਵਾਂ ਦੇਣਗੇ। ਆਪਣਾ ਆਹੁਦਾ ਸੰਭਾਲਣ ਸਮੇਂ ਪੰਜਾਬ ਟਾਇਮਜ਼ ਨਾਲ ਵਿਸ਼ੇਸ਼ ਤੌਰ ’ਤੇ ਨਾਲ ਗ¤ਲਬਾਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਪਹਿਲੀ ਤਰਜੀਹ ਟਰੈਫਿਕ ਨੂੰ ਸੁਚਾਰੂ ਤਰੀਕੇ ਨਾਲ ਚਲਾਉਣਾ ਹੋਵੇਗੀ, ਤਾਂ ਜੋ ਆਮ ਲੋਕਾਂ ਨੂੰ ਕੋਈ ਪਰੇਸ਼ਾਨੀ ਨਾ ਸਹਿਣੀ ਪਵੇ। ਉਨ੍ਹਾਂ ਦੱਸਿਆ ਕਿ ਤਿਉਹਾਰਾਂ ਦੇ ਦਿਨਾਂ ਕਾਰਨ ਪੁਲਿਸ ਉ¤ਪਰ ਕੰਮ ਦਾ ਕਾਫੀ ਦਬਾਅ ਹੈ। ਇਸ ਸਮੇਂ ਜਲੰਧਰ ਪੁਲਿਸ ਕੋਲ ਲਗਭਗ 150 ਕਰਮਚਾਰੀ ਹਨ। ਸ. ਬੇਨੀਪਾਲ ਇਸ ਗਿਣਤੀ ਵਿੱਚ ਹੋਰ ਵਾਧਾ ਚਾਹੁੰਦੇ ਹਨ ਤਾਂ ਜੋ ਟਰੈਫਿਕ ਨੂੰ ਹੋਰ ਬੇਹਤਰ ਤਰੀਕੇ ਨਾਲ ਕੰਟਰੋਲ ਕੀਤਾ ਜਾ ਸਕੇ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਟਰੈਫਿਕ ਪ੍ਰਬੰਧ ਵਿੱਚ ਤਕਨੀਕੀ ਖਾਮੀਆਂ ਨੂੰ ਦੂਰ ਕਰਨ ਲਈ ਵੀ ਵਿਸ਼ੇਸ਼ ਯਤਨ ਕੀਤੇ ਜਾਣਗੇ। ਚੌਂਕਾਂ ਅਤੇ ਭੀੜ-ਭਾੜ ਵਾਲੇ ਬਾਜ਼ਾਰਾਂ ਵਿੱਚ ਟਰੈਫਿਕ ਲਈ ਉਚੇਚਾ ਧਿਆਨ ਦਿੱਤਾ ਜਾਵੇਗਾ।
ਹਰਪ੍ਰੀਤ ਸਿੰਘ ਬੇਨੀਪਾਲ ਪੀਪੀਐਸ ਜਲੰਧਰ ਦੇ ਏ.ਡੀ.ਸੀ.ਪੀ. ਟ੍ਰੈਫਿਕ ਬਣੇ



