Skip to content
Independent perspectives. Global stories.
BREAKING

ਸੰਤ ਫਤਿਹ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਅਖੰਡ ਪਾਠ ਦੇ ਭੋਗ ਅੱਜ ਸ਼ਰਧਾਪੂਰਵਕ ਪਾਏ ਜਾਣਗੇ

Share this story

image ਚਾਉਕੇ (ਬਠਿੰਡਾ) 26 ਅਕਤੂਬਰ (ਲੁਭਾਸ਼ ਸਿੰਗਲਾ/ ਗੁਰਪ੍ਰੀਤ ਸਿੰਘ) :-  ਗੁਰਦੁਆਰਾ ਸੰਤ ਬਾਬਾ ਫਤਿਹ ਸਿੰਘ ਵਿਖੇ ਸੰਤ ਬਾਬਾ ਫਤਿਹ ਸਿੰਘ ਦੇ ਪਰਿਵਾਰ ਵੱਲੋ ਉਨ੍ਹਾਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਕਰਵਾਏ ਗਏ ਅਖੰਡ ਪਾਠ ਪ੍ਰਕਾਸ ਦੇ ਭੋਗ ਅੱਜ ਬੜੀ ਸ਼ਰਧਾਭਾਵਨਾ ਨਾਲ ਗੁਰੂ ਘਰ ਵਿਖੇ ਪਾਏ ਜਾਣਗੇ। ਇਹ ਜਾਣਕਾਰੀ ਗੁਰੂ ਘਰ ਦੇ ਮੁੱਖ ਸੇਵਾਦਾਰ ਬਾਬਾ ਨੱਥਾ ਸਿੰਘ ਨੇ ਪੱਤਰਕਾਰਾ ਨੂੰ ਦਿੱਤੀ। ਇਸ ਮੋਕੇ ਬਾਬਾ ਨੱਥਾ ਸਿੰਘ ਮੁੱਖ ਸੇਵਾਦਾਰ ਨੇ ਅੱਗੇ ਬੋਲਦਿਆਂ ਕਿਹਾ ਕਿ ਪੰਜਾਬੀ ਸੂਬੇ ਨੂੰ ਬਣਾਉਣ ਵਿਚ ਸੰਤ ਫਤਿਹ ਸਿੰਘ ਦੀ ਮੁੱਖ ਭੂਮਿਕਾ ਰਹੀ ਹੈ ਜਦਕਿ ੍ਯਇਸ ਅਸਥਾਨ ਉਪਰ ਉਨ੍ਹਾਂ ¦ਬਾਂ ਸਮਾਂ ਰਹਿ ਕੇ ਬਾਣੀ ਨੂੰ ਜਪਿਆ ਹੈ। ਉਨ੍ਹਾਂ ਅੱਗੇ ਬੋਲਦਿਆਂ ਕਿਹਾ ਕਿ ਉਨ੍ਹਾਂ ਦੇ ਜਨਮ ਦਿਹਾੜੇ ਮੋਕੇ ਹੋ ਰਹੇ ਰਾਜ ਪੱਧਰੀ ਸਮਾਗਮ ਵਿਚ ਵੀ ਵੱਡੀ ਗਿਣਤੀ ਵਿਚ ਸੰਗਤ ਸਮੂਲੀਅਤ ਕਰੇਗੀ। ਇਸ ਮੋਕੇ ਸੁਖਬੀਰ ਸਿੰਘ ਬਦਿਆਲਾ ਭਤੀਜਾ ਸੰਤ ਫਤਿਹ ਸਿੰਘ, ਸਰਪੰਚ ਜਗਦੇਵ ਸਿੰਘ ਬਦਿਆਲਾ, ਪੰਚ ਅਜਾਇਬ ਸਿੰਘ ਬਦਿਆਲਾ, ਜਗਦੇਵ ਸਿੰਘ ਫੌਜੀ ਸਣੇ ਪ੍ਰਬੰਧਕ ਕਮੇਟੀ ਮੈਂਬਰ ਅਤੇ ਸੰਗਤ ਹਾਜਰ ਸੀ।

WRITTEN BY