ਚੰਡੀਗੜ੍ਹ, 26 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)- Êਪੰਜਾਬ ਪੁਲਿਸ ਵਲੋਂ ਜਿਲ੍ਹਾ ਪੁਲਿਸ ਕਾਡਰ ਤੇ ਆਰਮਡ ਪੁਲਿਸ ਕਾਡਰ ਵਿਚ 7173 ਸਿਪਾਹੀਆਂ ਦੀ ਭਰਤੀ ਦੇ ਨਤੀਜੇ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਨਤੀਜਾ ਵਿਭਾਗ ਦੀ ਵੈਬਸਾਇਟ ਾ.ਪੁਨਜੳਬਪੋਲਚਿੲ.ਗੋਵ.ਨਿ. ’ਤੇ ਉਪਲਬਧ ਹੈ।
ਇਕ ਸਰਕਾਰੀ ਬੁਲਾਰੇ ਨੇ ਕਿਹਾ ਕਿ ਇਹ ਉਮੀਦਵਾਰ ਪੱਖੀ ਭਰਤੀ ਪ੍ਰਕ੍ਰਿਆ ਨਾਲ ਪਾਰਦਰਸ਼ਤਾ ਦੇ ਨਵੇਂ ਮਾਪਦੰਡ ਕਾਇਮ ਹੋਏ ਹਨ। ਉਨ੍ਹਾਂ ਕਿਹਾ ਕਿ ਨਵੇਂ ਸਿਪਾਹੀਆਂ ਦੀ ਭਰਤੀ ਸੂਬੇ ਵਿਚ ਆਗਾਮੀ ਵਿਧਾਨ ਸਭਾ ਚੋਣਾਂ ਆਦਿ ਅਮਨ ਅਮਾਨ ਨਾਲ ਕਰਵਾਉਣ ਵਿਚ ਸਹਾਈ ਹੋਣਗੇ। ਉਨ੍ਹਾਂ ਕਿਹਾ ਕਿ ਸਫਲ ਉਮੀਦਵਾਰਾਂ ਨੂੰ ਐਸ.ਐਮ.ਐਸ. ਅਤੇ ਈ-ਮੇਲ ਰਾਹੀਂ ਸੂਚਿਤ ਕੀਤਾ ਗਿਆ ਹੈ। ਕੁੱਲ 7173 ਸਫਲ ਉਮੀਦਵਾਰਾਂ ਵਿਚੋਂ ਜਿਲ੍ਹਾ ਪੁਲਿਸ ਕਾਡਰ ਵਿਤ 3556 ਮਰਦ ਅਤੇ 1116 ਔਰਤਾਂ ਦੀ ਚੋਣ ਹੋਈ ਹੈ ਜਦਕਿ ਆਰਮਡ ਪੁਲਿਸ ਕਾਡਰ ਵਿਚ 2501 ਮਰਦ ਸਿਪਾਹੀਆਂ ਦੀ ਚੋਣ ਹੋਈ ਹੈ।
ਉਨ੍ਹਾਂ ਕਿਹਾ ਕਿ 85 ਫੀਸਦੀ ਸਫਲ ਉਮੀਦਵਾਰ 19 ਤੋਂ 26 ਸਾਲ ਦੇ ਉਮਰ ਵਰਗ ਵਿਚਕਾਰ ਹਨ । ਇਸੇ ਤਰ੍ਹਾਂ ਭਰਤੀ ਪ੍ਰਕ੍ਰਿਆ ਦੌਰਾਨ 162 ਪੋਸਟ ਗ੍ਰੇਜੂਏਟ, 1181 ਗ੍ਰੈਜੂਏਟ, 261 ਡਿਪਲੋਮਾ ਹੋਲਡਰ ਤੇ 153 ਬੀ.ਟੈਕ ਅਤੇ 6 ਉਮੀਦਵਾਰ ਐਮ.ਟੈਕ ਯੋਗਤਾ ਪ੍ਰਾਪਤ ਉਮੀਦਵਾਰਾਂ ਨੇ ਬਾਜ਼ੀ ਮਾਰੀ ਹੈ। ਬੁਲਾਰੇ ਨੇ ਕਿਹਾ ਕਿ ਸਫਲ ਉਮੀਦਵਾਰਾਂ ਨੂੰ ਉਨ੍ਹਾਂ ਦੇ ਸਰਟੀਫੀਕੇਟਾਂ, ਮਾਰਕ ਸ਼ੀਟ੍ਯਾਂ ਆਦਿ ਦੀ ਪੜਤਾਲ ਲਈ 27 ਅਕਤੂਬਰ ਤੋਂ ਉਨ੍ਹਾਂ ਨੂੰ ਅਲਾਟ ਜਿਲ੍ਹੇ ਅਤੇ ਆਰਮਡ ਪੁਲਿਸ ਦੇ ਕੇਸ ਵਿਚ ਬਟਾਲੀਅਨ ਹੈਡਕੁਆਰਟਰਾਂ ’ਤੇ ਰਿਪੋਰਟ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਟੀਫਿਕੇਟਾਂ ਦੀ ਜਾਂਚ ਵਿਚ ਸਫਲ ਪਾਏ ਜਾਣ ਵਾਲੇ ਉਮੀਦਵਾਰਾਂ ਨੂੰ ਪੰਜਾਬ ਪੁਲਿਸ ਵਿਚ ਪ੍ਰੋਵੀਜ਼ਨਲ ਤੌਰ ’ਤੇ ਜੁਆਇਨ ਕਰਵਾਇਆ ਜਾਵੇਗਾ ਅਤੇ ਉਨ੍ਹਾਂ ਦੇ ਸਰਟੀਫਿਕੇਟ ਤੇ ਹੋਰ ਦਸਤਾਵੇਜ਼ ਸਬੰਧਿਤ ਵਿਦਿਅਕ ਸੰਸਥਾਵਾਂ ਤੋਂ ਵੀ ਪੜਤਾਲ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਸਫਲ ਉਮੀਦਵਾਰਾਂ ਦਾ ਸਿਖਲਾਈ ਕੋਰਸ ਵੱਖ-ਵੱਖ ਸਿਖਲਾਈ ਕੇਂਦਰਾਂ ਵਿਚ 15 ਨਵੰਬਰ 2016 ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ।
ਪੰਜਾਬ ਪੁਲਿਸ ਨੇ 7173 ਸਿਪਾਹੀਆਂ ਦੀ ਭਰਤੀ ਦਾ ਨਤੀਜਾ ਐਲਾਨਿਆ



