ਬਾਦਸ਼ਾਹਪੁਰ/ਘੱਗਾ (ਗੁਰਪ੍ਰਕਾਸ਼ ਸਿੰਘ ਧੰਜੂ)- ਇਹ ਪੁਲ ਜੋ ਤੁਸੀਂ ਦੇਖ ਰਹੇ ਹੋ ਇਹ ਕਲਵਾਨੂੰ ਪਿੰਡ ਤੋ ਘੱਗੇ ਨੂੰ ਜਾਣ ਵਾਲੇ ਰਸਤੇ ਤੇ ਹੈ। ਇਹ ਪੁਲ ਸਾਨੂੰ ਦਿਖਾਉਦਾ ਹੈ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੇ ਕੀਤੇ ਹੋਏ ਵਿਕਾਸ ਬਾਰੇ। ਜਿਥੇ ਪੰਜਾਬ ਸਰਕਾਰ ਦੱਸਦੀ ਹੈ ਕੀਤੇ ਹੋਏ ਵਿਕਾਸ ਬਾਰੇ ਉਥੇ ਇਹ ਪੁਲ ਦੱਸਦਾ ਹੈ ਕੀ ਮੈ ਵੀ ਪੰਜਾਬ ਵਿੱਚ ਹੀ ਹਾ। ਮੈ ਇਲਾਕੇ ਦੇ ਲੋਕਾ ਦੀ ਬਹੁਤ ਸੇਵਾ ਕੀਤੀ ਹੈ। ਪਰ ਹੁਣ ਮੈ ਬਜੁਰਗ ਹੋ ਚੁੱਕਾ ਹਾ ਹੁਣ ਮੈ ਹੋਰ ਭਾਰ ਨਹੀ ਚੱਕ ਸਕਦਾ। ਜਦੋ ਪ੍ਰਸਾਸਨ ਦੇ ਕੰਨੀ ਇਹ ਅਵਾਜ ਪਈ ਤਾਂ ਇਸ ਪੁੱਲ ਤੇ ਮੋਟੇ ਮੋਟੇ ਐਂਗਲ ਲਗਾ ਕੇ ਇਸਨੂੰ ਬੰਦ ਕਰ ਦਿੱਤਾ। ਪਰ ਇਸ ਪੁੱਲ ਦਾ ਇਲਾਕੇ ਦੇ ਲੋਕਾ ਨਾਲ ਏਨਾ ਜਿਆਦਾ ਪਿਆਰ ਸੀ ਕਿ ਲੋਕ ਸਾਇਡ ਤੋ ਲੰਗਣ ਲੱਗ ਗਏ। ਇਹ ਪੁੱਲ ਕਾਫੀ ਲੰਬੇ ਸਮੇ ਤੋ ਬੰਦ ਹੈ ਅਤੇ ਇਹ ਪੁਲ ਐਮ ਐਲ ਏ ਬੀਬੀ ਵਨਿੰਦਰ ਕੌਰ ਜੀ ਲੂੰਬਾ ਦੀ ਦੇਖ ਰੇਖ ਵਿੱਚ ਹੈ। ਫਿਰ ਵੀ ਪਤਾ ਨਹੀ ਕਿਉ ਅਜਿਹੇ ਇਲਾਕੇ ਦੇ ਕੰਮ ਅਧੁਰੇ ਹਨ। ਅਜਿਹੇ ਕੰਮ ਕਰਣਾ ਸਰਕਾਰ ਦੀ ਜਿੰਮੇਵਾਰੀ ਬਣਦੀ ਹੈ। ਲੋਕ ਇਸ ਕਮਜੋਰ ਪੁਲ ਉਪਰ ਦੀ ਲੰਗਣ ਨੂੰ ਮਜਬੂਰ ਹਨ ਕਿਉ ਕੀ ਇਸ ਪੁਲ ਦੇ ਨਾਲ ਲੱਗਦੇ ਪੁਲ ਕਾਫੀ ਦੁਰ ਹਨ। ਜਦੋ ਪੁਲ ਟੁੱਟਣ ਨਾਲ ਕੋਈ ਵੱਡਾ ਹਾਦਸਾ ਹੁੰਦਾ ਹੈ। ਫਿਰ ਰਾਜਨੀਤਿਕ ਪਾਰਟੀਆ ਮੁੱਦਾ ਬਣਾ ਲੈਦੀਆ ਹਨ। ਪਤਾ ਨਹੀ ਕਦੋ ਤੱਕ ਲੋਕਾ ਨੂੰ ਅਜਿਹੀਆ ਮੁਸਕਲਾ ਦਾ ਸਾਹਮਣਾ ਕਰਣਾ ਪਵੇਗਾ। ਇਸ ਪੁੱਲ ਉਪਰ ਦੀ ਲੰਗਣ ਵਾਲੇ ਦਾ ਤਾ ਰੱਬ ਹੀ ਰਾਖਾ ਹੈ। ਪਤਾ ਨਹੀ ਇਹ ਪੁੱਲ ਕਿਸ ਦੀ ਜਾਨ ਲਵੇਗਾ। ਜੇਕਰ ਇਹ ਹੀ ਹਾਲ ਰਿਹਾ ਤਾ ਉਹ ਦਿਨ ਦੂਰ ਨਹੀ ਜਿਸ ਦਿਨ ਇਹ ਪੁਲ ਟੁੱਟ ਕੇ ਚੱਲਦੇ ਪਾਣੀ ਵਿਚ ਡਿਗੇਗਾ ਅਤੇ ਜਿਸੇ ਦਾ ਵੀ ਨੁਕਸਾਨ ਹੋ ਸਕਦਾ ਹੈ। ਇਲਾਕੇ ਦੇ ਲੋਕਾ ਦੀ ਮੰਗ ਹੈ ਕੀ ਜਲਦੀ ਤੋ ਜਲਦੀ ਇਸ ਜਗਾ ਤੇ ਨਵਾ ਪੁੱਲ ਬਣਾਇਆ ਜਾਵੇ।
ਕਮਜ਼ੋਰ ਪੁਲ ਕਿਸੇ ਵੇਲੇ ਵੀ ਲੈ ਸਕਦਾ ਹੈ ਕੀਮਤੀ ਜਾਨਾਂ



