Skip to content
Independent perspectives. Global stories.
BREAKING

ਸਰਦਾਰੀ ਰਣਜੀਤ ਕੌਰ ਖਰਬੰਦਾ ਨੂੰ ਵੱਖ-ਵੱਖ ਸ਼ਖ਼ਸੀਅਤਾਂ ਵੱਲੋਂ ਸ਼ਰਧਾਂਜਲੀਆਂ ਭੇਟ

Share this story

image ਫਿਰੋਜਪੁਰ, 22 ਅਕਤੂਬਰ  (ਮਨੋਹਰ ਲਾਲ)- ਸਰਦਾਰਨੀ ਰਣਜੀਤ ਕੌਰ ਖਰਬੰਦਾ ਪਤਨੀ ਸ.ਸੁਖਦੇਵ ਸਿੰਘ ਖਰਬੰਦਾ ਮਾਤਾ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਇੰਜੀ.ਡੀ.ਪੀ.ਐਸ ਖਰਬੰਦਾ  ਜੋ ਕੁੱਝ ਦਿਨ ਪਹਿਲਾ ਅਕਾਲ ਚਲਾਣਾ ਕਰ ਗਏ ਸਨ ਉਨ੍ਹਾਂ ਨੂੰ ਵੱਖ-ਵੱਖ ਧਾਰਮਿਕ, ਸਿਆਸੀ, ਵਿੱਦਿਅਕ ਅਤੇ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਉਨ੍ਹਾਂ ਦੀ ਅੰਤਿਮ ਅਰਦਾਸ ਮੌਕੇ ਸਥਾਨਕ ਰਿਹਾਇਸ਼ ਡਿਪਟੀ ਕਮਿਸ਼ਨਰ ’ਚ ਸ਼ਰਧਾਂਜਲੀ ਸਮਾਗਮ ਕਰਾਇਆ ਗਿਆ। ਇਸ ਮੌਕੇ ਸ.ਸ਼ੇਰ ਸਿੰਘ ਘੁਬਾਇਆ ਮੈਂਬਰ ਲੋਕ ਸਭਾ, ਸ੍ਰੀ ਵੀ.ਕੇ.ਮੀਨਾ ਕਮਿਸ਼ਨਰ ਫਿਰੋਜਪੁਰ ਮੰਡਲ ਫਿਰੋਜਪੁਰ, ਜ਼ਿਲ੍ਹਾ ਅਤੇ ਸੈਸ਼ਨ ਜੱਜ ਐਸ.ਕੇ.ਅਗਰਵਾਲ, ਸ੍ਰੀ ਆਰ.ਕੇ.ਬਖ਼ਸ਼ੀ ਜ਼ਿਲ੍ਹਾ ਪੁਲਿਸ ਮੁੱਖੀ,  ਵਧੀਕ ਡਿਪਟੀ ਕਮਿਸ਼ਨਰ ਸ੍ਰੀ ਵਨੀਤ ਕੁਮਾਰ,   ਸ੍ਰੀ ਕਮਲ ਸ਼ਰਮਾ  ਸਾਬਕਾ ਪੰਜਾਬ ਪ੍ਰਧਾਨ ਭਾਜਪਾ, ਸ.ਜੋਗਿੰਦਰ ਸਿੰਘ ਜਿੰਦੂ ਵਿਧਾਇਕ, ਸ.ਹਰੀ ਸਿੰਘ ਜ਼ੀਰਾ ਵਿਧਾਇਕ, ਸ.ਅਵਤਾਰ ਸਿੰਘ ਜ਼ੀਰਾ ਚੇਅਰਮੈਨ ਸਹਿਕਾਰੀ ਬੈਂਕ, ਸ.ਵਰਦੇਵ ਸਿੰਘ ਮਾਨ ਹਲਕਾ ਇੰਚਾਰਜ ਗੁਰੂਹਰਸਹਾਏ, ਸ.ਪਰਮਿੰਦਰ ਸਿੰਘ ਪਿੰਕੀ, ਵਿਧਾਇਕ, ਸ੍ਰੀ ਦੀਪ ਮਲਹੋਤਰਾ ਵਿਧਾਇਕ ਫ਼ਰੀਦਕੋਟ, ਸ੍ਰੀ ਬਖ਼ਸ਼ੀ ਰਾਮ ਮੇਅਰ ਸ੍ਰੀ ਅੰਮ੍ਰਿਤਸਰ ਸਾਹਿਬ, ਸ.ਸਤਪਾਲ ਸਿੰਘ ਤਲਵੰਡੀ ਅਤੇ ਦਰਸ਼ਨ ਸਿੰਘ ਸ਼ੇਰਖਾਂ ਮੈਂਬਰ ਐਸ.ਜੀ.ਪੀ.ਸੀ ਸਮੇਤ ਵੱਖ ਵੱਖ ਅਧਿਕਾਰੀਆਂ, ਕਰਮਚਾਰੀਆਂ, ਸਮਾਜ ਸੇਵੀ, ਧਾਰਮਿਕ, ਰਾਜਨੀਤਕ ਸਿੱਖਿਆ ਸੰਸਥਾਵਾਂ ਅਤੇ ਪੱਤਰਕਾਰ ਭਾਈਚਾਰੇ  ਦੇ ਨੁਮਾਇੰਦਿਆਂ ਵੱਲੋਂ ਖਰਬੰਦਾ ਪਰਿਵਾਰ ਨਾਲ ਇਸ ਦੁੱਖ ਦੀ ਘੜੀ ਵਿਚ ਹਮਦਰਦੀ ਦਾ ਪ੍ਰਗਟਾਵਾ ਕੀਤਾ। ਸ਼ੋਕ ਸੰਦੇਸ਼ ਰਾਹੀ ਸ੍ਰੀ.ਅਨਿਲ ਜੋਸ਼ੀ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ, ਸ੍ਰ.ਜਨਮੇਜਾ ਸਿੰਘ ਸੇਖੋਂ ਕੈਬਨਿਟ ਮੰਤਰੀ ਪੰਜਾਬ, ਸ੍ਰੀ.ਡੀ.ਪੀ.ਚੰਦਨ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ, ਐਗਰੀਡ ਫਾੳਂੂਡੇਸ਼ਨ  ਫਿਰੋਜਪੁਰ, ਲੋਕ ਕਲਾਂ ਮੰਚ ਜ਼ੀਰਾ, ਸ੍ਰੀ.ਅਸ਼ਵਨੀ ਗਰੋਵਰ ਪ੍ਰਧਾਨ ਨਗਰ ਕੌਂਸਲ ਫਿਰੋਜਪੁਰ, ਕੱਚਾ ਆੜ੍ਹਤੀਆਂ ਫ਼ਿਰੋਜ਼ਪੁਰ ਛਾਉਣੀ, ਐਨ.ਜੀ.ਓ ਕੋਆਰਡੀਨੇਸ਼ਨ, ਪੰਜਾਬ ਨੰਬਰਦਾਰ ਯੂਨੀਅਨਾਂ ਸਮੇਤ ਵੱਖ ਸੰਸਥਾਵਾਂ ਅਤੇ ਐਸੋਸੀਏਸ਼ਨਾਂ ਵੱਲੋਂ ਖਰਬੰਦਾ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

WRITTEN BY