ਨਾਭਾ, 22 ਅਕਤੂਬਰ (ਕਰਮਜੀਤ ਸੋਮਲ)- ਐਸ ਐਸ ਪੀ ਪਟਿਆਲਾ ਗੁਰਮੀਤ ਸਿੰਘ ਚੌਹਾਂਨ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਤਿਉਹਾਰਾਂ ਦੇ ਮੱਦੇਨਜ਼ਰ ਰਾਜੇਸ ਕੁਮਾਰ ਥਾਣਾਂ ਮੁੱਖੀ ਕੋਤਵਾਲੀ ਨਾਭਾ ਦੀ ਯੋਗ ਅਗਵਾਈ ਹੇਠ ਏ ਐਸ ਆਈ ਜਸਵੰਤ ਸਿੰਘ ਨੇਂ ਸਮੇਤ ਪੁਲਿਸ ਪਾਰਟੀ ਪਾਰਵਤੀ ਖੋਖਾ ਚੌਂਕ ਤੇ ਨਾਕਾ ਲਾਇਆ ਤੇ ਆਉਣ ਜਾਣ ਵਾਲੇ ਵਾਹਨਾਂ ਦੀ ਗੰਭੀਰਤਾ ਨਾਲ ਜਾਂਚ ਕੀਤੀ।ਇਸ ਮੌਕੇ ਏ ਐਸ ਆਈ ਜਸਵੰਤ ਸਿੰਘ ਨੇਂ ਪੱਤਰਕਾਰਾਂ ਦੀ ਟੀਮ ਨਾਲ ਗੱਲ ਬਾਤ ਕਰਦਿਆਂ ਦੱਸਿਆ ਕਿ ਬੀਤੇ ਸਮੇਂ ਵਿਚ ਪੰਜਾਬ ਅੰਦਰ ਹੋਈਆਂ ਗੰਭੀਰ ਘਟਨਾਵਾਂ ਕਰਕੇ ਪੰਜਾਬ ਪੁਲਿਸ ਪੂਰੀ ਤਰ੍ਹਾਂ ਚੌਕਸ਼ ਹੋ ਚੁੱਕੀ ਹੈ ਅਤੇ ਹਰ ਤਰ੍ਹਾ ਦੀ ਘਟਨਾ ਦਾ ਮੁਕਾਬਲਾ ਕਰਨ ਲਈ ਤੱਤਪਰ ਹੈ। ਪੰਜਾਬ ਅੰਦਰ ਕੋਈ ਅਣਸੁਖਾਵੀ ਘਟਨਾਂ ਨਾਂ ਵਾਪਰੇ ਤੇ ਦੋਸ਼ੀਆਂ ਨੂੰ ਕਿਸੇ ਵੀ ਕੀਮਤ ਤੇ ਬਖਸਿਆ ਨਹੀ ਜਾਵੇਗਾ। ਇਸ ਮੌਕੇ ਕੋਤਵਾਲੀ ਇੰਚਾਰਜ਼ ਰਾਜੇਸ ਕੁਮਾਰ ਨੇਂ ਕਿਹਾ ਕਿ ਪੰਜਾਬ ਪੁਲਿਸ ਪੂਰੀ ਮੁਸ਼ਤੈਦੀ ਨਾਲ ਡਿਊਟੀ ਨਿਭਾ ਰਹੀ ਹੈ ਉਨ੍ਹਾਂ ਆਮ ਪਬਲਿਕ ਨੂੰ ਵੀ ਪੁਲਿਸ ਦਾ ਸਹਿਯੋਗ ਦੇਣ ਦੀ ਅਪੀਲ ਕੀਤੀ।
ਤਿਉਹਾਰਾਂ ਦੇ ਚਲਦੇ ਵਧਾਈ ਚੌਕਸੀ



