Skip to content
Independent perspectives. Global stories.
BREAKING

ਪੰਜਾਬੀ ਫਿਲਮ ਜਗਤ ਨੂੰ ਸਦਮਾ, ਤੁਰ ਗਿਆ ਹਾਸਿਆ ਦਾ ਬਾਦਸ਼ਾਹ ਮੇਹਰ ਮਿੱਤਲ

Share this story

image ਜਲੰਧਰ, 22 ਅਕਤੂਬਰ   (ਪੰਜਾਬ ਟਾਇਮਜ਼ ਬਿਊਰੋ)- ਪੰਜਾਬੀ ਫ਼ਿਲਮਾਂ ਦੇ ਜਾਣੇ ਪਹਿਚਾਣੇ ਚਿਹਰੇ ਮੇਹਰ ਮਿੱਤਲ ਦੀ ਅੱਜ ਮੌਤ ਹੋ ਗਈ। ਉਹ ਪਿਛਲੇ ਕਾਫ਼ੀ ਸਮੇਂ ਤੋਂ ਬਿਮਾਰ ਚੱਲ ਰਹੇ ਸਨ।ਮੇਹਰ ਮਿੱਤਲ ਦਾ ਜਨਮ 24 ਅਕਤੂਬਰ 1935 ਨੂੰ ਹੋਇਆ ਸੀ, ਜਦਕਿ ਉਨ੍ਹਾਂ ਦੀ ਮੌਤ ਉਨ੍ਹਾਂ ਦੇ ਜਨਮ ਦਿਨ ਤੋਂ ਮਹਿਜ਼ 2 ਦਿਨ ਪਹਿਲਾਂ ਹੋਈ ਹੈ।ਪਿਛਲੇ ਦਿਨੀਂ ਸ਼ੋਸਲ ਮੀਡੀਆ ‘ਤੇ ਫੈਲੀ ਅਫਵਾਹ ਅੱਜ ਉਸ ਵੇਲੇ ਸੱਚ ਹੋ ਗਈ ਜਦੋਂ ਪਿਛਲੇ ਕਈ ਦਿਨਾਂ ਤੋਂ ਅਹਿਮਦਾਬਾਦ ਦੇ ਇੱਕ ਹਸਪਤਾਲ ਵਿੱਚ ਜੇਰੇ ਇਲਾਜ ਮੇਹਰ ਨੇ ਆਖਰੀ ਸਾਹ ਲਿਆ।
ਬਰਨਾਲਾ ਤੋਂ ਬਿੰਦਰ ਸਿਘ ਖੁੱਡੀਕਲਾਂ ਦੀ ਰਿਪੋਰਟ ਮੁਤਾਬਿਕ- ਬਠਿੰਡਾ ਵਿਖੇ ਜਨਮੇ ਨੂੰਠ ਿਮੇਹਰ ਨੇ ਕਾਨੂੰਨ ਦੀ ਪੜਾਈ ਵਿੱਚ ਗਰੈਜੂਏਸ਼ਨ ਕਰਨ ਉਪਰੰਤ ਚੰਡੀਗੜ੍ਹ ਵਿਖੇ ਅੱਠ ਵਰ੍ਹਿਆਂ ਤੱਕ ਵਕਾਲਤ ਵੀ ਕੀਤੀ। ਰਾਮ ਲੀਲਾ ਅਤੇ ਨਾਟਕਾਂ ਵਿੱਚ ਰੋਲ ਕਰਦੇ ਮੇਹਰ ਨੇ ਪੰਜਾਬੀ ਫਿਲਮਾਂ ਵਿੱਚ ਐਸੀ ਐਂਟਰੀ ਕੀਤੀ ਕਿ ਦਰਸ਼ਕਾਂ ਦੀ ਜਿੰਦ ਜਾਨ ਹੋ ਨਿੱਬੜਿਆ।ਹਾਸਿਆਂ ਦੇ ਬਾਦਸ਼ਾਹ ਇਸ ਅਦਾਕਾਰ ਨੇ ਇਤਿਹਾਸਕ,ਮਨੋਰੰਜਕ ਅਤੇ ਧਾਰਮਿਕ ਹਰ ਪ੍ਰਕਾਰ ਦੀਆਂ ਫਿਲਮਾਂ ਵਿੱਚ ਆਪਣੀ ਕਲਾ ਦਾ ਲੋਹਾ ਮਨਵਾਇਆ।ਉਸ ਨੇ ਸਵਾ ਲਾਖ ਸੇ ਏਕ ਲੜਾਊਂ,ਪੁੱਤ ਜੱਟਾਂ ਦੇ,ਬਾਬਲ ਦਾ ਵਿਹੜਾ,ਭੁਲੇਖਾ,ਕਹਿਰ ਅਤੇ ਹਮ ਤੋ ਚਲੇ ਪਰਦੇਸ ਸਮੇਤ ਤਕਰੀਬਨ ਸੌ ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤ ਅਤੇ ਦੋ ਫਿਲਮਾਂ ਅੰਬੇ ਮਾਂ ਜਗਦੰਬੇ ਮਾਂ ਅਤੇ ਵਲਾਇਤੀ ਬਾਬੂ ਲਈ ਪ੍ਰੋਡਿਊਸਰ ਵਜੋਂ ਕੰਮ ਕੀਤਾ।ਮੇਹਰ ਮਿੱਤਲ ਪੰਜਾਬੀ ਦਰਸ਼ਕਾਂ ਦੀ ਐਸੀ ਜਿੰਦ ਜਾਨ ਬਣਿਆ ਰਿਹਾ ਕਿ ਉਸ ਦੀ ਮੌਜ਼ੂਦਗੀ ਤੋਂ ਬਿਨਾਂ ਫਿਲਮ ਦੀ ਸਫਲਤਾ ਦੀ ਕਾਮਨਾ ਵੀ ਨਹੀਂ ਸੀ ਕੀਤੀ ਜਾ ਸਕਦੀ। ਮੇਹਰ ਨੇ ਹਮੇਸ਼ਾ ਮਿਆਰੀ ਅਤੇ ਪਰਿਵਾਰਕ ਕਮੇਡੀ ਨੂੰ ਤਰਜੀਹ ਦਿੱਤੀ। ਮੇਹਰ ਮਿੱਤਲ ਨੂੰ ਦਾਦਾ ਸਾਹਿਬ ਫਾਲਕੇ ਅਕਾਦਮੀ ਅਵਾਰਡ ਨਾਲ ਸਨਮਾਨਿਤ ਵੀ ਕੀਤਾ ਗਿਆ। ਉਨ੍ਹਾਂ ਦਾ ਨਾਮ ਤਾਰੇ ਵਾਂਗ ਚਮਕਦਾ ਰਹੇਗਾ।

WRITTEN BY