Skip to content
Independent perspectives. Global stories.
BREAKING

ਵਿਧਾਨ ਸਭਾ ਹਲਕਾ ਮੋੜ ਅੰਦਰ ਕਾਂਗਰਸ ਅਤੇ ਆਪ ਨੂੰ ਸਿਆਸੀ ਝਟਕਾ’

Share this story

image ਚਾਉਕੇ (ਬਠਿੰਡਾ), 22 ਅਕਤੂਬਰ (ਲੁਭਾਸ਼ ਸਿੰਗਲਾ, ਗੁਰਪ੍ਰੀਤ ਸਿੰਘ)-ਵਿਧਾਨ ਸਭਾ ਹਲਕਾ ਮੋੜ ਅੰਦਰ ਸ੍ਰੋਮਣੀ ਅਕਾਲੀ ਦਲ ਨੂੰ ਉਸ ਸਮੇਂ ਵੱਡਾ ਸਿਆਸੀ ਲਾਹਾ ਮਿਲਿਆ ਜਦ ਕਾਂਗਰਸ ਅਤੇ ਆਪ ਪਾਰਟੀ ਨਾਲੋ 90 ਦੇ ਕਰੀਬ ਰਾਮਗੜੀਆਂ ਅਤੇ ਮੁਸਲਿਮ ਪਰਿਵਾਰਾਂ ਨੇ ਪਿੰਡ ਮਾਇਸਰਖਾਨਾ ਵਿਖੇ ਅਪਣੀਆ ਪਾਰਟੀਆਂ ਦੀਆ ਨੀਤੀਆ ਤੋ ਬੋਮੁੱਖ ਹੋ ਕੇ ਪੰਜਾਬ ਸਰਕਾਰ ਦੇ ਲੋਕ ਨਿਰਮਾਣ ਵਿਭਾਗ ਦੇ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋ ਦੀ ਵਿਕਾਸ ਸੋਚ ਸਦਕਾ ਅਕਾਲੀ ਦਲ ਅੰਦਰ ਰਲੇਵਾਂ ਕਰ ਲਿਆ। ਜਿਨ੍ਹਾਂ ਦਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋ ਨੇ ਅਕਾਲੀ ਦਲ ਦੀਆ ਰਵਾਇਤਾਂ ਅਨੁਸਾਰ ਸਿਰਪਾਓ ਪਾ ਕੇ ਪਾਰਟੀ ਅੰਦਰ ਰਲੇਵਾਂ ਕਰਵਾਉਦਿਆਂ ਬਣਦਾ ਮਾਣ ਸਨਮਾਨ ਦੇਣ ਦਾ ਭਰੋਸਾ ਦਿਵਾਇਆ। ਇਸ ਮੋਕੇ ਕੈਬਨਿਟ ਮੰਤਰੀ ਕਮ ਹਲਕਾ ਵਿਧਾਇਕ ਸੇਖੋ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਹਮੇਸ਼ਾਂ ਹੀ ਸਮੁੱਚੇ ਵਰਗਾਂ ਅਤੇ ਧਰਮਾਂ ਨੂੰ ਨਾਲ ਲੈ ਕੇ ਸੂਬੇ ਦਾ ਵਿਕਾਸ ਕੀਤਾ ਹੈ ਜਦਕਿ ਕਾਂਗਰਸ ਨੇ ਸੂੁਬੇ ਦੀ ਅਮਨ ਸ਼ਾਂਤੀ ਨੂੰ ਲਾਂਬੂੁ ਲਾ ਕੇ ਸੱਤਾ ਹਥਿਆਉਣ ਦੀ ਕੋਸਿਸ ਕੀਤੀ ਹੈ ਜਦਕਿ ਹੁਣ ਕਾਂਗਰਸ ਸੂਬੇ ਅੰਦਰਲੇ ਕਿਸਾਨਾਂ ਨੂੰ ਕਰਜਾ ਮੁਆਫੀ ਸਬੰਧੀ ਗੁੰਮਰਾਹਕੁਨ ਪ੍ਰਚਾਰ ਕਰਕੇ ਕੁਰਾਹੇ ਪਾਉਣ ਦੀਆ ਕੋਸਿਸਾਂ ਵਿਚ ਲੱਗੀ ਹੋੲਂੀ ਹੈ, ਜੇਕਰ ਸੱਚਮੁੱਚ ਹੀ ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਪੰਜਾਬ ਕਿਸਾਨਾਂ ਦਾ ਕਰਜਾ ਮੁਆਫ ਕਰਨਾ ਚਾਹੁੰਦੇ ਸਨ ਤਦ ਇਹ ਸਟੈਂਡ ਲੈਦੇ ਜਦ 2004 ਵਿਚ ਉਹ ਖੁਦ ਪੰਜਾਬ ਦੇ ਮੁੱਖ ਮੰਤਰੀ ਅਤੇ ਕੇਂਦਰ ਵਿਚ ਕਾਂਗਰਸ ਦੀ ਡਾ ਮਨਮੋਹਨ ਸਿੰਘ ਦੀ ਅਗਵਾਈ ਵਾਲੀ ਸਰਕਾਰ ਦਾ ਰਾਜ ਸੀ। ਹਲਕਾ ਵਿਧਾਇਕ ਸੇਖੋ ਨੇ ਅੱਗੇ ਬੋਲਦਿਆਂ ਕਿਹਾ ਕਿ ਵਿਕਾਸ ਲਈ ਜਾਣੀ ਜਾਂਦੀ ਗਠਜੋੜ ਸਰਕਾਰ ਤੀਜੀ ਵਾਰ ਮੁੜ ਸੱਤਾ ਵਿਚ ਪਰਤੇਗੀ। ਇਸ ਮੋਕੇ ਯਾਦਵਿੰਦਰ ਸਿੰਘ ਜੈਮੀ, ਸਰਪੰਚ ਹਰਭਜਨ ਸਿੰਘ ਮਾਈਸਰਖਾਨਾ, ਪ੍ਰਧਾਨ ਬਲਵੀਰ ਸਿੰਘ ਚਾਉਕੇ, ਪ੍ਰਧਾਨ ਸੁਖਪਾਲ ਸਿੰਘ ਹੈਪੀ, ਪ੍ਰਧਾਨ ਸੁਖਦੀਪ ਸਿੰਘ ਮਿੰਟੂ ਜਟਾਣਾ, ਚੇਅਰਮੈਨ ਕੰਵਲਜੀਤ ਸਿੰਘ ਬੰਟੀ, ਕੌਸਲਰ ਸੰਦੀਪ ਗੱਬਰ ਆਦਿ ਵੀ ਹਾਜ਼ਰ ਸਨ।

WRITTEN BY