Skip to content
Independent perspectives. Global stories.
BREAKING

ਸਿਹਤ ਮੰਤਰੀ ਸ੍ਰੀ ਜਿਆਣੀ ਨੇ 259 ਲੱਖ ਦੀ ਲਾਗਤ ਨਾਲ ਬਣੀਆਂ 11 ਸੰਪਰਕ ਸੜਕਾਂ ਦਾ ਕੀਤਾ ਉਦਘਾਟਨ

Share this story

image ਫਾਜ਼ਿਲਕਾ, 22 ਅਕਤੂਬਰ (ਛਾਬੜਾ, ਨਾਗਪਾਲ)-  ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਚੌਧਰੀ ਸੁਰਜੀਤ ਕੁਮਾਰ ਜਿਆਣੀ ਨੇ ਅੱਜ ਹਲਕਾ ਫਾਜ਼ਿਲਕਾ ਵਿਚ 259 ਲੱਖ ਰੁਪਏ ਦੀ ਲਾਗਤ ਨਾਲ ਬਣੀਆਂ 11 ਸੰਪਰਕ ਸੜਕਾਂ ਦਾ ਉਦਘਾਟਨ ਕੀਤਾ ਜਦ ਕਿ ਐਤਵਾਰ ਨੂੰ ਉਹ ਹੋਰ 7 ਸੜਕਾਂ ਦਾ ਉਦਘਾਟਨ ਕਰਣਗੇ। ਇਸ ਮੌਕੇ ਵੱਖ ਵੱਖ ਪਿੰਡਾਂ ਵਿਚ ਹੋਏ ਸਮਾਗਮਾਂ ਦੌਰਾਨ ਪਿੰਡਾਂ ਦੇ ਲੋਕਾਂ ਦੇ ਇੱਕਠਾਂ ਨੂੰ ਸੰਬੋਧਨ ਕਰਦਿਆਂ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਚੌਧਰੀ ਸੁਰਜੀਤ ਕੁਮਾਰ ਜਿਆਣੀ ਨੇ ਕਿਹਾ ਕਿ ਪੰਜਾਬ ਸਰਕਾਰ ਕੰਮ ਕਰਕੇ ਵਿਖਾਉਣ ਵਿਚ ਵਿਸਵਾਸ਼ ਰੱਖਦੀ ਹੈ ਨਾ ਕੇ ਵਿਰੋਧੀ ਪਾਰਟੀਆਂ ਵਾਂਗ ਹਵਾਈ ਗੱਲਾਂ ਕਰਨ ਵਿਚ। ਇਸ ਦੌਰਾਨ ਉਨ੍ਹਾਂ ਨੇ ਅੱਜ ਪਿੰਡ ਕਾਵਾਂ ਵਾਲੀ ਵਿਖੇ ਢਾਣੀ ਬੂੜ ਸਿੰਘ ਤੋਂ ਢਾਣੀ ਜੈਲਾ ਸਿੰਘ ਤੱਕ 10.74 ਲੱਖ ਰੁਪਏ ਦੀ ਲਾਗਤ ਨਾਲ ਬਣੀ .5 ਕਿਲੋਮੀਟਰ ¦ਬੀ ਸੜਕ ਦਾ ਉਦਘਾਟਨ ਕੀਤਾ। ਇਸੇ ਤਰਾਂ ਪਿੰਡ ਨਵਾਂ ਹਸਤਾਂ ਕਲਾਂ ਵਿਖੇ ਢਾਣੀ ਫੌਜਾ ਸਿੰਘ ਤੋਂ ਢਾਣੀ ਸੁਖਦੇਵ ਸਿੰਘ ਤੱਕ 52.28  ਲੱਖ ਰੁਪਏ ਦੀ ਲਾਗਤ ਨਾਲ ਬਣੀ 2.5 ਕਿਲੋਮੀਟਰ ਸੜਕ, ਮਹਾਤਮ ਨਗਰ ਵਿਚ ਢਾਣੀ ਮਹਿੰਦਰ ਸਿੰਘ ਤੱਕ 10.71 ਲੱਖ ਨਾਲ ਬਣੀ ਸੜਕ ਦਾ ਵੀ ਉਦਘਾਟਨ ਕੀਤਾ। ਇਸੇ ਤਰਾਂ ਰੇਤੇ ਵਾਲੀ ਭੈਣੀ ਤੋਂ ਢਾਣੀ ਬਚਨ ਸਿੰਘ ਤੱਕ ਅਤੇ ਵੱਲੇ ਸ਼ਾਹ ਹਿਠਾੜ ਤੋਂ ਨਿਊ ਪੰਚਾਇਤ ਢਾਣੀ ਸਦਾ ਸਿੰਘ ਤੱਕ 34.93 ਲੱਖ ਦੀ ਲਾਗਤ ਨਾਲ ਬਣੀ ਸੜਕ ਲੋਕਾਂ ਨੂੰ ਸਮਰਪਿਤ ਕੀਤੀ। ਇਸੇ ਤਰਾਂ ਵੱਲੇ ਸ਼ਾਹ ਹਿਠਾੜ ਵਿਖੇ 11.62 ਲੱਖ ਦੀ ਇਕ ਹੋਰ ਸੜਕ ਤੋਂ ਇਲਾਵਾ ਨਵਾਂ ਹਸਤਾ ਕਲਾਂ ਵਿਖੇ ਢਾਣੀ ਫੌਜਾ ਸਿੰਘ ਤੋਂ ਢਾਣੀ ਬਾਜ ਸਿੰਘ ਤੱਕ ਬਣੀ ਸੜਕ ਦਾ ਵੀ ਉਦਘਾਟਨ ਕੀਤਾ। ਇਸੇ ਤਰਾਂ ਉਨ੍ਹਾਂ ਨੇ ਘੁਰਕਾ ਤੋਂ ਢਾਣੀ ਤੇਜਾ ਸਿੰਘ ਤੱਕ 62.72 ਲੱਖ ਦੀ ਲਾਗਤ ਨਾਲ ਬਣੀ ਸੜਕ ਅਤੇ ਢਾਣੀ ਮੋਹਨਾ ਰਾਮ ਤੋਂ ਬਾਬਾ ਪੀਰ ਢਾਣੀ ਤੱਕ 25.29 ਲੱਖ ਦੀ ਲਾਗਤ ਨਾਲ ਬਣੀ ਸੜਕ ਦਾ ਵੀ ਉਦਘਾਟਨ ਕੀਤਾ। ਇਸੇ ਤਰਾਂ 29.45 ਲੱਖ ਦੀ ਲਾਗਤ ਨਾਲ ਬਹਿਕ ਖਾਸ ਤੋਂ ਨੂਰਸਮੰਦ ਤੱਕ ਅਤੇ 12.45 ਲੱਖ ਨਾਲ ਲਾਧੁਕਾ ਤੋਂ ਢਾਣੀ ਰੱਖਾ ਮੱਲ ਤੱਕ ਬਣੀ ਸੜਕ ਵੀ ਉਨ੍ਹਾਂ ਲੋਕਾਂ ਨੂੰ ਸਮਰਪਿਤ ਕੀਤੀ। ਐਤਵਾਰ ਨੂੰ ਉਹ ਖੁਈਖੇੜਾ, ਵਨਵਾਲਾ ਹਨੂੰਵੰਤਾ, ਓਡੀਆਂ, ਝੁੱਗੇ ਗੁਲਾਬ ਸਿੰਘ, ਥੇਹਕ¦ਦਰ, ਚਾਂਦਮਾਰੀ ਅਤੇ ਰਾਣਾ ਵਿਖੇ 7 ਹੋਰ ਸੜਕਾਂ ਦਾ ਉਦਘਾਟਨ ਕਰਣਗੇ।  ਇਸ ਮੌਕੇ ਉਨ੍ਹਾਂ ਨਾਲ ਹੋਰਨਾਂ ਤੋਂ ਇਲਾਵਾ ਵਿਨੋਦ ਕੁਮਾਰ ਬਜਾਜ ਚੇਅਰਮੈਨ ਮਾਰਕਿਟ ਕਮੇਟੀ ਫਾਜ਼ਿਲਕਾ,  ਮਲਕੀਤ ਸਿੰਘ ਚੇਅਰਮੈਨ, ਪਰਮਜੀਤ ਸਿੰਘ ਵੈਰੜ ਪ੍ਰਧਾਨ ਟਰੱਕ ਯੁਨੀਅਨ, ਰਾਮ ਕੁਮਾਰ ਸੋਨੀ, ਪਰਮਜੀਤ ਸਿੰਘ ਸ਼ੇਰਾ ਸਕੱਤਰ ਭਾਜਪਾ ਫਾਜ਼ਿਲਕਾ, ਭਾਜਪਾ ਆਗੂ ਵਿਨੋਦ ਜਾਂਗਿੜ, ਸਰਪੰਚ ਰਾਜਾ ਢਿੱਲੋਂ, ਬਲਬੀਰ ਸਿੰਘ ਨਿਓਲਾਂ, ਬਲਬੀਰ ਸਿੰਘ ਝੰਗੜ ਭੈਣੀ, ਬੱਗਾ ਸਿੰਘ ਭਾਜਪਾ ਆਗੂ, ਸਰਪੰਚ ਹਰਦੀਪ ਸਿੰਘ, ਸਰਪੰਚ ਬੱਗੂ ਸਿੰਘ, ਸਰਪੰਚ ਜੰਗੀਰ ਸਿੰਘ, ਸਰਪੰਚ ਗੁਰਸ਼ੇਰ ਸਿੰਘ, ਨਵਨੀਤ ਬੱਬਰ, ਭਾਜਪਾ ਲਾਧੂਕਾ ਮੰਡਲ ਪ੍ਰਧਾਨ ਓਮ ਸਿੰਘ, ਵਿੱਕੀ ਬਜਾਜ, ਸਰਪੰਚ ਬਲਵਿੰਦਰ ਸਿੰਘ, ਸਰਪੰਚ ਬਲਜਿੰਦਰ ਸਿੰਘ, ਸਰਪੰਚ ਸੰਦੀਪ ਸਿੰਘ, ਪੀ.ਏ. ਰਾਕੇਸ਼ ਸਹਿਗਲ, ਬਲਜੀਤ ਸਹੋਤਾ ਆਦਿ ਵੀ ਹਾਜ਼ਰ ਸਨ।

WRITTEN BY