ਵਡੋਦਰਾ ਦੇ ਏਅਰਪੋਰਟ ਵਿਖੇ ਨਵੇਂ ਬਣੇ ਕੌਮਾਂਤਰੀ ਟਰਮੀਨਲ ਦਾ ਉਦਘਾਟਨ
ਵਡੋਦਰਾ, 22 ਅਕਤੂਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੇਸ਼ ਦੀ ਪਹਿਲੀ ਰੇਲਵੇ ਯੂਨੀਵਰਸਿਟੀ ਵਡੋਦਰਾ ‘ਚ ਸਥਾਪਤ ਕੀਤੀ ਜਾਵੇਗੀ।
ਇਸ ਨਾਲ ਜਿੱਥੇ ਰੋਜ਼ਗਾਰ ਦੇ ਬਹੁਤ ਸਾਰੇ ਮੌਕੇ ਪ੍ਰਾਪਤ ਹੋਣਗੇ ਉੱਥੇ ਰੇਲਵੇ ਦੇ ਸੰਬੰਧ ‘ਚ ਨਵੀਆਂ ਖੋਜਾਂ ਕਰਨ ਅਤੇ ਨਵੇਂ ਨਿਸ਼ਾਨੇ ਹਾਸਲ ਕਰਨ ‘ਚ ਵੀ ਮਦਦ ਮਿਲੇਗੀ। ਪ੍ਰਧਾਨ ਮੰਤਰੀ ਵਡੋਦਰਾ ਦੇ ਏਅਰਪੋਰਟ ਵਿਖੇ ਨਵੇਂ ਬਣੇ ਕੌਮਾਂਤਰੀ ਟਰਮੀਨਲ ਦਾ ਉਦਘਾਟਨ ਕਰਨ ਪਿੱਛੋਂ ਵੱਡੀ ਗਿਣਤੀ ‘ਚ ਇਕੱਠੇ ਹੋਏ ਲੋਕਾਂ ਨੂੰ ਸੰਬੋਧਨ ਕਰ ਰਹੇ ਹਨ।ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ ‘ਚ ਨਵੀਂ ਹਵਾ ਬਾਜ਼ੀ ਨੀਤੀ ਵੀ ਅਮਲ ‘ਚ ਲਿਆਂਦੀ ਜਾ ਰਹੀ ਹੈ, ਜਿਸ ਨਾਲ ਹਵਾ ਬਾਜ਼ੀ ਖੇਤਰ ‘ਚ ਵਿਕਾਸ ਦੇ ਨਵੇਂ ਰਾਹ ਖੁੱਲ੍ਹਣਗੇ। ਉਨ੍ਹਾਂ ਕਿਹਾ ਕਿ ਉਹ ਇਸ ਰੇਲਵੇ ਯੂਨੀਵਰਸਿਟੀ ਪ੍ਰਤੀ ਬਹੁਤ ਆਸ ਵੰਦ ਅਤੇ ਖੁਸ਼ ਹਨ ਕਿ ਇਸ ਨਾਲ ਕ੍ਰਾਂਤੀ ਦਾ ਇਕ ਨਵਾਂ ਮਾਰਗ ਖੁਲ੍ਹੇਗਾ।
ਰੇਲਵੇ ਯੂਨੀਵਰਸਿਟੀ ਲਈ ਜ਼ਮੀਨ ਇਕਵਾਇਰ ਕਰਨ ਦਾ ਕੰਮ ਜਾਰੀ ਹੈ ਅਤੇ ਯੂਨੀਵਰਸਿਟੀ ਲਈ ਲੋੜੀਦੀ ਇਮਾਰਤ ਬਣ ਜਾਣ ਤੱਕ ਹਾਲ ਦੀ ਘੜੀ ਨੈਸ਼ਨਲ ਅਕੈਡਮੀ ਆਫ ਇੰਡੀਅਨ ਰੇਲਵੇਜ਼ ਦੀ ਇਮਰਾਤ ‘ਚ ਹੀ ਯੂਨੀਵਰਸਿਟੀ ਦਾ ਕੰਮ ਸ਼ੁਰੂ ਕੀਤਾ ਜਾਵੇਗਾ।
ਪਹਿਲੇ ਪੜਾਅ ‘ਚ ਐਮ.ਬੀ.ਏ.ਅਤੇ ਐਮ ਟੈਕ ਦੀਆਂ ਡਿਗਰੀਆਂ ਆਫਰ ਕੀਤੀਆਂ ਜਾਂਣਗੀਆਂ, ਜਦੋਂ ਕਿ ਬਾਅਦ ‘ਚ ਰੇਲਵੇ ਆਪਰੇਸ਼ਨ ਨਾਲ ਸੰਬੰਧਤ ਡਿੱਗਰੀਆਂ ਦੀ ਪੜ੍ਹਾਈ ਵੀ ਸ਼ੁਰੂ ਕਰ ਦਿੱਤੀ ਜਾਵੇਗੀ।
ਵਡੋਦਰਾ ’ਚ ਬਣੇਗੀ ਦੇਸ਼ ਦੀ ਪਹਿਲੀ ਰੇਲਵੇ ਯੂਨੀਵਰਸਿਟੀ : ਮੋਦੀ



