ਗੁਰੂਹਰਸਹਾਏ, 21 ਅਕਤੂਬਰ (ਗੁਰਮੀਤ ਕਚੂਰਾ, ਮਹਿੰਦਰ ਥਿੰਦ)- ਪਿੰਡ ਬਸਤੀ ਕੇਸਰ ਸਿੰਘ ਵਾਲੀ ਵਿਖੇ ਬਾਬਾ ਟਿੱਬੇ ਵਾਲਾ ਦੀ ਯਾਦ ਵਿੱਚ ਸਲਾਨਾ ਜੋੜ ਮੇਲਾ ਬੜੀ ਹੀ ਧੂਮਧਾਮ ਨਾਲ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਲਗਾਇਆ ਗਿਆ। ਮੇਲੇ ਦੌਰਾਨ ਸਭ ਤੋਂ ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਇਸ ਉਪਰੰਤ ਸੰਗਤਾਂ ਵਿੱਚ ਲੰਗਰ ਵੀ ਵਰਤਾਇਆ ਗਿਆ। ਮੇਲੇ ਵਿੱਚ ਵੱਖ ਵੱਖ ਪਿੰਡਾਂ ਤੋਂ ਪਹੁੰਚੀਆਂ ਸੰਗਤਾਂ ਨੇ ਬਾਬਾ ਜੀ ਦੀ ਦਰਗਾਹ ’ਤੇ ਮੱਥਾ ਟੇਕ ਕੇ ਬਾਬਾ ਜੀ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ ਤੇ ਆਪਣੀਆਂ ਆਪਣੀਆਂ ਮੰਨਤਾਂ ਉਤਾਰੀਆਂ। ਇਸ ਮੇਲੇ ਦੌਰਾਨ ਮੁੱਖ ਮਹਿਮਾਨ ਵਜੋਂ ਹਲਕਾ ਇੰਚਾਰਜ ਵਰਦੇਵ ਸਿੰਘ ਨੋਨੀ ਮਾਨ ਦੇ ਨਿੱਜੀ ਸਕੱਤਰ ਐਡਵੋਕੇਟ ਅਰਵਿੰਦਰਜੀਤ ਸਿੰਘ ਮਿੰਟੂ ਗਿੱਲ, ਜੱਥੇਦਾਰ ਗੁਰਦਿੱਤ ਸਿੰਘ ਸਰਕਲ ਪ੍ਰਧਾਨ, ਗੁਰਬਾਜ ਦੁਸਾਂਝ ਸਰਪੰਚ ਸੋਹਣਗੜ੍ਹ, ਬਲਜਿੰਦਰ ਸਿੰਘ ਘਾਂਗਾ ਸੀਨੀਅਰ ਯੂਥ ਅਕਾਲੀ ਆਗੂ ਵਿਸ਼ੇਸ਼ ਤੌਰ ’ਤੇ ਹਾਜਰ ਹੋਏ, ਜਿਨ੍ਹਾਂ ਨੇ ਸਭ ਤੋਂ ਪਹਿਲ ਬਾਬਾ ਜੀ ਦੀ ਦਰਗਾਹ ’ਤੇ ਜਾ ਕੇ ਆਪਣੀ ਹਾਜਰੀ ਲਗਵਾਈ ਅਤੇ ਬਾਬਾ ਜੀ ਦਾ ਆਸ਼ੀਰਵਾਰ ਪ੍ਰਾਪਤ ਕੀਤਾ। ਮੇਲੇ ਵਿੱਚ ਪੁੱਜੀਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਮਿੰਟੂ ਗਿੱਲ ਨੇ ਕਿਹਾ ਕਿ ਪੰਜਾਬ ਦੀ ਧਰਤੀ ਗੁਰੂਆਂ, ਪੀਰਾਂ-ਪਬਗਰਾਂ ਦੀ ਧਰਤੀ ਹੈ, ਜਿਥੇ ਹਰ ਸਾਲ, ਹਰ ਰੁੱਤ ਮੇਲੇ ਲੱਗਦੇ ਰਹਿਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਜੋ ਵੀ ਸੰਗਤਾਂ ਸੱਚੇ ਦਿੱਲੋ ਇਨ੍ਹਾਂ ਦਰਗਾਹਾਂ ’ਤੇ ਮੰਨਤਾਂ ਮੰਗਦੀਆਂ ਹਨ, ਉਹ ਪੂਰਨ ਹੁੰਦੀਆਂ ਹਨ। ਇਸ ਮੌਕੇ ਉਨ੍ਹਾਂ ਮੇਲਾ ਕਮੇਟੀ ਦੇ ਮੈਂਬਰਾਂ ਨੂੰ ਵਿਸ਼ੇਸ਼ ਤੌਰ ’ਤੇ ਵਧਾਈ ਦਿੱਤੀ ਅਤੇ ਹਲਕਾ ਇੰਚਾਰਜ ਵਰਦੇਵ ਸਿੰਘ ਨੋਨੀ ਮਾਨ ਵਲੋਂ ਭੇਜੀ 31 ਹਜਾਰ ਰੁਪਏ ਦੀ ਰਾਸ਼ੀ ਮੇਲਾ ਪ੍ਰਬੰਧਕਾਂ ਨੂੰ ਭੇਟ ਕੀਤੀ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ ਜੋਗਿੰਦਰ ਸਿੰਘ ਸੁਆਈ ਕੇ, ਹਰਬੰਸ ਸਿੰਘ ਸਰਪੰਚ ਕੇਸਰ ਸਿੰਘ ਵਾਲਾ, ਸੁਖਚੈਨ ਸਿੰਘ ਸੇਖੋਂ ਦਫ਼ਤਰ ਇੰਚਾਰਜ, ਸਰਬਜੀਤ ਸਿੰਘ ਕੇਸਰ ਸਿੰਘ ਵਾਲਾ, ਹਰਵਿੰਦਰ ਸਿੰਘ ਬਰਾੜ, ਬਲਦੇਵ ਰਾਜ ਕੰਬੋਜ਼ ਚੇਅਰਮੈਨ, ਜਸਪ੍ਰੀਤ ਸਿੰਘ ਮਾਨ ਜੋਨ ਇੰਚਾਰਜ, ਬਲਜਿੰਦਰ ਸਿੰਘ ਘਾਂਗਾ, ਸੰਪੂਰਨ ਸਿੰਘ ਮਲਸੀਆਂ, ਹਨੀ ਖਹਿਰਾ ਯੂਥ ਅਕਾਲੀ ਆਗੂ, ਗੁਰਸ਼ਰਨ ਸਿੰਘ ਚਾਵਲਾ ਸੀਨੀਅਰ ਅਕਾਲੀ ਆਗੂ, ਬਲਰਾਜ ਸਿੱਧੂ ਘਾਂਗਾ, ਲਵਪ੍ਰੀਤ ਸੰਧੂ, ਮਨੀਸ਼ ਸਚਦੇਵਾ, ਹਰਿੰਦਰ ਮਰੋਕ ਡਾਇਰੈਕਟਰ ਪੀ.ਏ.ਡੀ.ਬੈਂਕ, ਮੋਨੂੰ ਭੁਲੇਰੀਆਂ, ਪਵਨ ਦਾਸ ਸਰਪੰਚ, ਪੰਜਾਬ ਸਿੰਘ ਸਰਪੰਚ, ਸੁਰਜੀਤ ਸਿੰਘ ਸਰਪੰਚ, ਸੁਰਿੰਦਰ ਸਰਪੰਚ ਵਾਦੀਆਂ, ਰਣਜੀਤ ਸਿੰਘ ਨੰਬਰਦਾਰ ਅਵਾਣਾ, ਕੁਲਦੀਪ ਸਿੰਘ ਸੰਧੂ, ਨਿਸ਼ਾਨ ਸਿੰਘ ਸਰਪੰਚ, ਹਰਜੀਤ ਸੰਧੂ ਵਾਦੀਆ, ਗੁਰਬਾਜ ਸਿੰਘ ਦੁਸਾਂਝ ਸਰਪੰਚ ਸੋਹਣਗੜ੍ਹ ਰੱਤੇ ਵਾਲਾ, ਨਰੇਸ਼ ਸਿਕਰੀ ਅਕਾਲੀ ਆਗੂ, ਮਿੰਟੂ ਬੱਟੀ ਬਾਜੇ ਕੇ, ਸ਼ਗਨ ਢੋਟ ਬਾਜੇ, ਸੋਹਣ ਲਾਲ ਸਰਪੰਚ ਬਾਜੇ ਕੇ, ਅੰਮ੍ਰਿਤਪਾਲ ਸਰਪੰਚ ਅਮੀਰ ਖਾਸ, ਪ੍ਰੇਮ ਚੰਦ ਸਰਪੰਚ, ਕਪਿਲ ਕੰਧਾਰੀ, ਅਸ਼ੋਕ ਸਰਪੰਚ ਸ਼ੇਖੜਾ, ਹਰਦੇਵ ਸਿੰਘ ਨਿੱਝਰ ਸਰਪੰਚ, ਜਸਵਿੰਦਰ ਸਿੰਘ ਸਰਪੰਚ, ਹੈਪੀ ਬਰਾੜ ਝੰਡੂ ਵਾਲਾ, ਰਣਜੀਤ ਸਿੰਘ ਰਾਣਾ ਸਰਪੰਚ, ਜਥੇਦਾਰ ਗੁਰਦਿੱਤ ਸਿੰਘ ਸਰਕਲ ਪ੍ਰਧਾਨ, ਰਣਜੀਤ ਸਿੰਘ ਰਾਣਾ ਸਰਪੰਚ, ਟਿੰਕੂ ਹਾਂਡਾ ਪਿੰਡੀ, ਤਿਲਕ ਰਾਜ ਸਰਪੰਚ, ਕੁਲਵਿੰਦਰ ਸਿੰਘ ਵਿਰਕ ਸਰਪੰਚ ਪਿੱਪਲੀ ਚੱਕ, ਨੀਸ਼ੂ ਰੁਕਨਾ ਬਸਤੀ ਯੂਥ ਅਕਾਲੀ ਆਗੂ, ਲਾਲੀ ਬਰਾੜ ਝੰਡੂ ਵਾਲਾ, ਰਾਜਿੰਦਰ ਹਾਂਡਾ ਸਰਪੰਚ ਤੋਂ ਇਲਾਵਾ ਅਨੇਕਾਂ ਪਤਵੰਤੇ ਹਾਜ਼ਰ ਸਨ।
ਵਰਦੇਵ ਸਿੰਘ ਮਾਨ ਵੱਲੋਂ ਮੇਲਾ ਕਮੇਟੀ ਨੂੰ ਸਹਾਇਤਾ ਰਾਸ਼ੀ ਭੇਂਟ



