ਕਲਾਨੌਰ, 21 ਅਕਤੂਬਰ (ਰਛਪਾਲ ਸਿੰਘ)- ਬੀਐਸਐਫ ਦੀ 12 ਬਟਾਲੀਅਨ ਦੇ ਹੈ¤ਡ ਕੁਆਟਰ ਸ਼ਿਕਾਰ ਮਾਛੀਆਂ ਵਿਖੇ ਨੂੰ ਪੈਰਾਂ ਮਿਲਟਰੀ ਅਤੇ ਵੱਖ ਵੱਖ ਸੂਬਿਆਂ ਦੀ ਪੁਲਸ ਦੇ ਪਿਛਲੇ ਸਾਲ ਸਹੀਦ ਹੋਏ ਜਵਾਨਾਂ ਨੂੰ ਸਰਧਾਂਜ਼ਲੀਆਂ ਅਰਪਨ ਕੀਤੀਆ ਗਈਆਂ ਅਤੇ ਸਹੀਦ ਜਵਾਨਾਂ ਨੂੰ ਯਾਦ ਕਰਦਿਆਂ ਹੋਇਆਂ ਸ਼ੋਕ ਸਾਸਤਰ ਕਰਕੇ ਦੋ ਮਿੰਟ ਦਾ ਮੋਨ ਧਾਰਨ ਕੀਤਾ। ਗਿਆ। ਬੀਐਸਐਫ ਦੀ 12 ਬਟਾਲੀਅਨ ਦੇ ਕਮਾਂਡੈਂਟ ਦਿਨੇਸ ਰਾਜੋੜਾਂ ਅਤੇ 164 ਬਟਾਲੀਅਨ ਦੇ ਕਮਾਂਡੈਂਟ ਰਾਜਪਾਲ ਤੋਂ ਇਲਾਵਾਂ ਬੀਐਸਐਫ ਦੇ ਅਫਸਰਾਂ ਵਲੋਂ ਸਹੀਦ ਜਵਾਨਾਂ ਨੂੰ ਸਰਧਾਂ ਦੇ ਫੁੱਲ ਭੇਂਟ ਕੀਤੇ ਗਏ । ਇਸ ਮੌਕੇ ’ਤੇ ਕਮਾਂਡੈਂਟ ਰਾਜਪਾਲ ਸਿੰਘ ਬਟਾਲੀਅਨ 164 ਅਤੇ ਬਟਾਲੀਅਨ ਦੇ ਕਮਾਂਡੈਂਟ ਦਿਨੇਸ ਰਾਜੋੜਾਂ ਨੇ ਕਿਹਾ ਕਿ ਕੰਮੋਰੇਸਨ ਡੇ ਪਰੇਡ ਦਾ ਇਤਿਹਾਸ 21 ਅਕਤੂਬਰ 1959 ਨੂੰ ਲਦਾਖ ਖੇਤਰ ’ਚ ਕੇਂਦਰੀ ਪੁਲਸ ਬਲ ਪੇਟਰੋਲ ਪਾਰਟੀ ’ਤੇ ਚੀਨ ਫੌਜੀਆਂ ਵਲੋਂ ਆਚਨਕ ਹਮਲਾ ਕੀਤਾ ਗਿਆ ਸੀ ਜਿਸ ਦੌਰਾਨ ਪੇਟਰੋਲਿਗ ਦੀ ਅਗਵਾਈ ਕਰ ਰਹੇ ਕਰਮ ਸਿੰਘ ਦਾਰਾ ਨੇ ਦੁਸਮਣ ਦਾ ਮੂੰਹ ਤੋੜਵਾਂ ਜੁਵਾਬ ਦਿੰਦਿਆ ਹੋਇਆਂ 10 ਜਵਾਨਾਂ ਸਮੇਤ ਸਹੀਦੀ ਪ੍ਰਾਪਤ ਕੀਤੀ ਸੀ ਕਮਾਂਡੈਂਟ ਨੇ ਕਿਹਾ ਕਿ 1 ਸੰਤਬਰ ਤੋਂ ਲੈ ਕਿ 31 ਅਗਸਤ ਤੱਕ ਪੈਰਾ ਮਿਲਟਰੀ ਫੋਰਸ ਵਿਚ ਬੀਐਸਐਫ ਅਤੇ ਹੋਰ ਰਾਜਾਂ ਨਾਲ ਸੰਬਧਿਤ ਪੁਲਸ ਦੇ 473 ਜਿਨ੍ਹਾਂ ਵਿਚ ਬੀਐਸਐਫ ਦੇ 55 ਜਵਾਨ ਸਹੀਦ ਹੋਏ ਹਨ ਨੂੰ ਸ਼ੁੱਕਰਵਾਰ ਨੂੰ ਸਰਧਾਂਜ਼ਲੀਆਂ ਭੇਟ ਕੀਤੀਆ ਗਈਆ। ਇਸ ਮੌਕੇ ’ਤੇ ਟੂਆਈਸੀ ਕਲਾਸ ਮਹਿਤਾ, ਡਿਪਟੀ ਕਮਾਂਡੈਂਟ ਰਜਨੀਸ ਕੁਟਿਆਲ, ਡਿਪਟੀ ਕਮਾਂਡੈਂਟ ਅੱਛਰ ਸਿੰਘ ਸੈਣੀ, ਡਿਪਟੀ ਕਮਾਂਡੈਂਟ ਅਨੁਲੇਸ ਕੁਮਾਰ, ਡਿਪਟੀ ਕਮਾਂਡੈਂਟ ਆਰ ਐਸ ਚੀਮਾਂ,ਡਿਪਟੀ ਕਮਾਂਡੈਂਟ ਨੇਰਸ ਸਿੰਘ ਕੁਟਿਆਲ , ਮਾਈਕਲ ਟੋਪੋ ਆਦਿ ਵਲੋਂ ਸਹੀਦਾਂ ਨੂੰ ਫੁੱਲ ਮਾਲਾਵਾਂ ਭੇਂਟ ਕੀਤੀਆ ਗਈਆ।
ਬੀਐਸਐਫ ਦੀਆਂ ਦੋ ਬਟਾਲੀਅਨ ਵੱਲੋਂ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀਆਂ



