ਸਸਤੀ ਘਰੇਲੂ ਹਵਾਈ ਸੇਵਾ ਜਨਵਰੀ ਤੋਂ500 ਕਿੱਲੋਮੀਟਰ ਤੱਕ ਟੈਕਸ ਸਮੇਤ ਸਿਰਫ 2500 ਰੁਪਏ ਹੋਵੇਗਾ ਕਿਰਾਇਆ
ਨਵੀਂ ਦਿ¤ਲੀ, 21 ਅਕਤੂਬਰ (ਬਲਜੀਤ ਸਿੰਘ ਬਰਾੜ)- ਨਵੇਂ ਸਾਲ ਜਨਵਰੀ 2017 ਤੋਂ ਦੇਸ਼ ਦੇ ਆਮ ਨਾਗਰਿਕ ਸਸਤਾ ਹਵਾਈ ਸਫਰ ਕਰ ਸਕਣਗੇ। ਕੇਂਦਰ ਸਰਕਾਰ ਨੇ ਸ਼ੁੱਕਰਵਾਰ ਨੂੰ ਉਡਾਨ ਸਕੀਮ ਸ਼ੁਰੂ ਕੀਤੀ ਹੈ, ਜਿਸ ਦਾ ਮਕਸਦ ਛੋਟੇ ਸ਼ਹਿਰਾਂ ਦਰਮਿਆਨ ਸਸਤੀਆਂ ਫਲਾਇਟਾਂ ਸ਼ੁਰੂ ਕਰਨਾ ਹੈ। ਇਸ ਵਿੱਚ 50 ਫੀਸਦੀ ਸੀਟਾਂ ਰਿਆਇਤੀ ਕਿਰਾਏ ਵਾਲੀਆਂ ਹੋਣਗੀਆਂ। ਇਨ੍ਹਾਂ ਫਲਾਇਟਾਂ ਵਿੱਚ 1 ਘੰਟੇ ਦਾ ਹਵਾਈ ਸਫਰ ਟੈਕਸ ਸਮੇਤ 2500 ਰੁਪਏ ਵਿੱਚ ਕੀਤਾ ਜਾ ਸਕੇਗਾ। ਉਡਾਨ (ਉਡੇ ਦੇਸ਼ ਦਾ ਆਮ ਨਾਗਰਿਕ) ਸਕੀਮ ਤਹਿਤ ਏਅਰਲਾਈਨਜ਼ ਦੀ ਨਵੀਂ ਕੈਟੇਗਰੀ ਬਣਾਈ ਜਾਵੇਗੀ। ਇਸ ਸਕੀਮ ਦੇ ਤਹਿਤ 500 ਕਿੱਲੋਮੀਟਰ ਤੱਕ ਫਿਕਸਡ ਵਿੰਗ ਏਅਰਕਰਾਫਟ ਫਲਾਇਟ ਲਈ 2500 ਰੁਪਏ ਪ੍ਰਤੀ ਘੰਟਾ ਕਿਰਾਇਆ ਰੱਖਿਆ ਗਿਆ ਹੈ। ਇਸ ਵਿੱਚ ਸਾਰੇ ਟੈਕਸ ਸ਼ਾਮਿਲ ਹੋਣਗੇ, ਜੋ ਬੇਹੱਦ ਘੱਟ ਰੱਖੇ ਜਾਣਗੇ। ਇਸ ਯੋਜਨਾ ਦੇ ਸ਼ੁਰੂ ਹੋਣ ਨਾਲ ਲੋਕਾਂ ਨੂੰ ਭਾਰੀ ਲਾਭ ਮਿਲਣ ਦੀ ਉਮੀਦ ਹੈ। ਇਸ ਨਾਲ ਦੇਸ਼ ਦੇ ਛੋਟੇ ਅਤੇ ਘੱਟ ਦੂਰੀ ਵਾਲੇ ਸ਼ਹਿਰਾਂ ਵਿੱਚ ਹਵਾਈ ਸੰਪਰਕ ਵਧੇਗਾ। ਹਵਾਈ ਸਫਰ ਦਾ ਕਿਰਾਇਆ ਲਗਭਗ ਰੇਲ ਕਿਰਾਏ ਦੇ ਬਰਾਬਰ ਹੀ ਹੋ ਜਾਵੇਗਾ, ਜਿਸ ਨਾਲ ਲੋਕਾਂ ਦਾ ਸਮਾਂ ਬਚੇਗਾ। ਸੈਲਾਨੀਆਂ ਨੂੰ ਖਾਸ ਤੌਰ ’ਤੇ ਲੰਬੇ ਅਤੇ ਥਕਾਨ ਭਰੇ ਸਫਰ ਤੋਂ ਰਾਹਤ ਮਿਲੇਗੀ। ਉਡਾਨ ਸਕੀਮ ਤਹਿਤ ਉਨ੍ਹਾਂ ਸ਼ਹਿਰਾਂ ਦੇ ਵਿੱਚ ਹਵਾਈ ਸੇਵਾ ਸ਼ੁਰੂ ਕੀਤੀ ਜਾਵੇਗੀ, ਜਿੱਥੇ ਜਾਂ ਤਾਂ ਪਹਿਲਾਂ ਹਵਾਈ ਸੇਵਾ ਉਪਲਬਧ ਨਹੀਂ ਹੈ, ਜਾਂ ਫਿਰ ਘੱਟ ਹੈ। ਸਰਕਾਰ ਇਸ ਤਰ੍ਹਾਂ ਹੀ 50 ਏਅਰਪੋਰਟ ਨੂੰ ਫਿਰ ਚਾਲੂ ਕਰੇਗੀ। ਇਸ ਉ¤ਪਰ 4 ਸਾਲਾਂ ਦੌਰਾਨ 4 ਹਜ਼ਾਰ ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸ ਨਾਲ ਘਰੇਲੂ ਹਵਾਈ ਸੇਵਾ ਖੇਤਰ ਨੂੰ ਉਤਸ਼ਾਹ ਮਿਲੇਗਾ। ਫਿਲਹਾਲ ਇਸ ਸੈਕਟਰ ਵਿੱਚ ਸਿਰਫ 20 ਫੀਸਦੀ ਦਾ ਵਾਧਾ ਹੋ ਰਿਹਾ ਹੈ। ਦੇਸ਼ ’ਚ 394 ਏਅਰਪੋਰਟ ਅਜਿਹੇ ਹਨ, ਜਿੱਥੇ ਕੋਈ ਹਵਾਈ ਸੇਵਾ ਨਹੀਂ ਹੈ। 16 ਏਅਰਪੋਰਟਾਂ ਉ¤ਪਰ ਬਹੁਤ ਹੀ ਘੱਟ ਫਲਾਇਟਾਂ ਚਲਦੀਆਂ ਹਨ।
ਏਅਰਲਾਈਨਜ਼ ਨੂੰ ਇਸ ਸਕੀਮ ਤਹਿਤ ਜੋ ਘਾਟਾ ਹੋਵੇਗਾ, ਉਸ ਦੀ ਭਰਭਾਈ ਲਈ ਸਰਕਾਰ ਵੱਲੋਂ ਰੀਜ਼ਨਲ ਕੁਨੈਕਟਿਵਿਟੀ ਫੰਡ ਬਣਾਇਆ ਜਾਵੇਗਾ। ਦੇਸ਼ ਦੇ ਏਵੀਏਸ਼ਨ ਸੈਕਟਰੀ ਸਰੀ ਆਰ ਐਨ ਚੌਬੇ ਨੇ ਦੱਸਿਆ ਕਿ ਇੱਕ ਘੰਟੇ ਤੋਂ ਜ਼ਿਆਦਾ ਦੇ ਸਫਰ ਵਾਲੀ ਫਲਾਇਟ ਲਈ ਕੁਝ ਹੋਰ ਚਾਰਜ ਲਿਆ ਜਾਵੇਗਾ। ਸਰਕਾਰ ਦੇ ਕੋਲ ਇਸ ਲਈ 2 ਆਪਸ਼ਨ ਹਨ, ਜਾਂ ਤਾਂ ਇੱਕ ਘੰਟੇ ਤੋਂ ਜ਼ਿਆਦਾ ਦੇ ਸਫਰ ਵਾਲੇ ਟਿਕਟ ’ਤੇ 2 ਫੀਸਦੀ ਸੈਂਸ ਲਗਾ ਦੇਵੇ, ਜੋ 60 ਰੁਪਏ ਤੱਕ ਹੋਵੇਗਾ। ਦੂਸਰਾ ਇਹ ਕਿ ਕਿਸੇ ਫਲਾਇਟ ਦੀ ਲੈਂਡਿੰਗ ’ਤੇ ਸਬੰਧਿਤ ਏਅਰਲਾਈਨ ਤੋਂ ਇੱਕਮੁਸ਼ਤ 4 ਹਜ਼ਾਰ ਰੁਪੇ ਲਵੇ। ਇਸ ਤੋਂ ਇਕੱਠਾ ਹੋਣ ਵਾਲਾ ਪੈਸਾ ਰੀਜਨਲ ਕੁਨੈਕਟਿਵਿਟੀ ਫੰਡ ਵਿੱਚ ਪਾਇਆ ਜਾਵੇਗਾ, ਤਾਂ ਜੋ ਰਿਆਇਤੀ ਕਿਰਾਏ ਵਾਲੀਆਂ ਫਲਾਇਟਾਂ ਦੇ ਘਾਟੇ ਨੂੰ ਪੂਰਾ ਕੀਤਾ ਜਾ ਸਕੇ। ਜਿਨ੍ਹਾਂ ਏਅਰਪੋਰਟਾਂ ਤੋਂ ਇਹ ਸਕੀਮ ਸ਼ੁਰੂ ਹੋ ਸਕਦੀ ਹੈ, ਉਨ੍ਹਾਂ ਵਿੱਚ ਰਾਜਸਥਾਨ ਦੇ ਬੀਕਾਨੇਰ ਅਤੇ ਜੈਸਲਮੇਰ, ਗੁਜਰਾਤ ਦਾ ਭਾਵ ਨਗਰ ਅਤੇ ਜਾਮ ਨਗਰ, ਪੰਜਾਬ ਦਾ ਬਠਿੰਡਾ ਅਤੇ ਪਠਾਨਕੋਟ, ਉ¤ਤਰ ਪ੍ਰਦੇਸ਼ ਦਾ ਅਲਾਹਾਬਾਦ ਅਤੇ ਲਖੀਮਪੁਰ, ਅਤੇ ਆਸਾਮ ਦਾ ਜੋਹਰਹੱਟ ਸ਼ਾਮਿਲ ਹਨ। ਏਅਰਲਾਈਨਜ਼ ਨੂੰ ਵੱਖ-ਵੱਖ ਰੂਟਾਂ ਲਈ ਬੋਲੀ ਲਗਾਉਣ ਲਈ ਕਿਹਾ ਜਾਵੇਗਾ।
ਕੇਂਦਰ ਸਰਕਾਰ ਵੱਲੋਂ ਉਡਾਨ ਤੋਹਫਾ



