Skip to content
Independent perspectives. Global stories.
BREAKING

ਮੋਟਰਸਾਇਕਲਾਂ ਦੀ ਟੱਕਰ ’ਚ ਦੋ ਦੀ ਮੌਤ

Share this story

image ਗਿੱਦੜਬਾਹਾ 18 ਅਕਤੂਬਰ (ਦਵਿੰਦਰ ਬਾਘਲਾ)-ਇੱਥੋ ਨਜਦੀਕੀ ਪਿੰਡ ਭੁੱਲਰ ਤੋ ਆਸਾ ਬੁੱਟਰ ਨੂੰ ਜਾਣ ਵਾਲੇ ਰਾਸਤੇ ਵਿਚ ਬੀਤੀ ਰਾਤ ਦੋ ਮੋਟਰਸਾੲਕਲਾ ਦੀ ਆਹਮਣੋ ਸਾਹਮਣੀ ਟੱਕਰ ਹੋਣ ਨਾਲ ਦੋ ਵਿਅਕਤੀਆਂ ਦੀ ਮੌਤ ਅਤੇ 2 ਦੇ ਜਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਆਸਾ ਬੁੱਟਰ ਤੋ ਭੁੱਲਰ ਆ ਰਹੇ ਮੋਟਰ ਸਾਈਕਲ ਦੀ ਸਾਹਮਣੇ ਤੋ ਆ ਰਹੇ ਮੋਟਰ ਸਾਈਕਲ ਦੀ ਖਿੜਕੀਆਂਵਾਲਾ- ਕਾਉਣੀ ਚੌਰਾਸਤੇ ਨੇੜੇ ਟੱਕਰ ਹੋਣ ਨਾਲ ਮੋਟਰਸਾਇਕਲ ਸਵਾਰ ਇਕਬਾਲ ਸਿੰਘ ਲਾਲ ਸਿੰਘ ਰੋਡ ਮੋਗਾ ਸਹਾਇਕ ਲਾਈਨਮੈਂਨ ਅਤੇ ਕਾਲੀ ਸਿੰਘ ਪੁੱਤਰ ਗੱਗੂ ਸਿੰਘ ਵਾਸੀ ਭੁੱਲਰ ਦੀ ਮੌਕੇ ਹੀ ਮੌਤ ਹੋ ਗਈ ਜਦਕਿ ਦੋ ਜਖਮੀਆਂ ਨੂੰ ਰਾਹਗੀਰਾਂ ਨੇ ਜਖਮੀ ਹਾਲਤ ਵਿਚ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਦਾਖਲ ਕਰਵਾਇਆ ਹੈ।

WRITTEN BY