Skip to content
Independent perspectives. Global stories.
BREAKING

ਸ਼ਹੀਦ ਊਧਮ ਸਿੰਘ ਐਜੂਕੇਸ਼ਨਲ ਵੈਲਫੇਅਰ ਸੁਸਾਇਟੀ ਨੇ ਓਟੀ ਅਦਰਸ਼ ਸਕੂਲ ਨੂੰ ਆਦਰਸ਼ ਬਣਾਉਣ ਦੀ ਜ਼ਿੰਮੇਵਾਰੀ

Share this story

image ਬੋਹਾ, 18 ਅਕਤੂਬਰ (ਸੰਤੋਖ ਸਾਗਰ)- ਬੁਨਿਆਦੀ ਸਹੂਲਤਾਂ ਤੋ ਸੱਖਣੇ ਬੋਹਾ ਦੇ ਅਦਰਸ ਸੀਨੀਅਰ ਸੈਕੰਡਰੀ ਸਕੂਲ ਚ ਕੇਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਦੇ ਦਖਲ ਤੋ ਬਾਅਦ ਹੁਣ ਮਾਪਿਆਂ ਨੂੰ ਉਕਤ ਸਕੂਲ, ਅਧੁਨਿਕ ਸਹੂਲਤਾਂ ਨਾਲ ੂਲੈਸ ਕੀਤੇ ਜਾਣ ਦੀ ਆਸ ਬੱਝ ਗਈ ਹੈ। ਜਿਸ ਨੂੰ ਲੈਕੇ ਸਕੂਲ ਪੜ੍ਹਦੇ ਬੱਚਿਆਂ ਦੇ ਮਾਪਿਆਂ ਚ ਡਾਢੀ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।ਕਿਉਕਿ ਲੋਕਾਂ ਦੀ ਭਾਗੇਦਾਰੀ ਨਾਲ ਸੂਬੇ ਅੰਦਰ ਉ¤ਚ ਪਾਏਦਾਰ ਸਿੱਖਿਆ ਪ੍ਰਦਾਨ ਕਰਨ ਲਈ ਸਕੂਲ ਬਣਾਉਣ ਦੀ ਪੰਜਾਬ ਸਰਕਾਰ ਦੀ ਅਦਰਸ਼ ਸਕੂਲ ਯੋਜਨਾਂ ਤਹਿਤ ਸਾਢੇ ਪੰਜ ਏਕੜ ਜਮੀਨ ਚ 4.68 ਕਰੋੜ ਰੁਪਏ ਦੀ ਲਾਗਤ ਨਾਲ ਅਲੀਸ਼ਾਨ ਇਮਾਰਤ ਤਾਂ ਉਸਾਰੀ ਗਈ ਪਰ ਸਕੂਲ ਨੂੰ ਚਲਾਉਣ ਲਈ ਪੰਜਾਬ ਸਰਕਾਰ ਨਾਲ ਇਕਰਾਰ ਕਰਨ ਵਾਲੀ ਕੰਪਨੀ ਅੱਧ ਵਿਚਕਾਰੋਂ ਨੱਸ ਗਈ।ਜਿਸ ਉਪਰੰਤ ਸਕੂਲ ਪੜ੍ਹਦੇ ਇਲਾਕੇ ਦੇ ਲੱਗਭੱਗ 40 ਪਿੰਡਾਂ ਦੇ ਬੱਚੇ ਸਰਕਾਰ ਦੁਆਰਾ ਸਰਕਾਰੀ ਸਕੂਲਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਤੋ ਹਮੇਸ਼ਾਂ ਸੱਖਣੇ ਰਹੇ।ਜਿਸ ਉਪਰੰਤ ਕੇਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਦੇ ਸੰਗਤ ਦਰਸ਼ਨ ਪ੍ਰੋਗਰਾਮਾਂ ਦੌਰਾਨ ਮਾਪਿਆਂ ਨੇ ਹਰ ਵਾਰ ਬੀਬੀ ਬਾਦਲ ਨੂੰ ਇਸ ਸਕੂਲ ਨੂੰ ਬਣਦੀਆਂ ਸਰਕਾਰੀ ਸਹੂਲਤਾਂ ਦੇਣ ਦਾ ਵਾਸਤਾ ਪਾਇਆ।ਜਿਸ ਉਪਰੰਤ ਅੱਜ ਸ਼ਹੀਦ ਊਧਮ ਸਿੰਘ ਐਜੂਕੇਸ਼ਨਲ ਵੈਲਫੇਅਰ ਸੁਸਾਇਟੀ ਨੇ ਸਰਕਾਰ ਨਾਲ 99 ਸਾਲਾ ਇਕਰਾਰ ਕਰਕੇ ਸਕੂਲ ਨੂੰ ਸਹੂਲਤਾਂ ਨਾਲ ਲੈਸ ਕਰਨ ਦਾ ਜੁੰਮਾਂ ਓਟਿਆ ਹੈ।ਸਕੂਲ ਨੂੰ ਸਫਲਤਾ ਪੂਰਵਕ ਚਲਾਉਣ ਲਈ ਸੋਸਾਇਟੀ ਵੱਲੋ ਨਾਮਜਦ ਕੀਤੇ ਸਕੂਲ ਦੀ ਨਵੀ ਪ੍ਰਿੰਸੀਪਲ ਡਾ.ਮਹਿੰਦਰ ਕੌਰ ਨੇ ਅੱਜ ਆਪਣੇ ਅਹੁਦਾ ਸੰਭਾਲਦਿਆਂ ਸਕੂਲ ਅਧਿਆਪਕਾਂ ਅਤੇ ਮਾਪਿਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ.ਮਹਿੰਦਰ ਕੌਰ ਨੇ ਕਿਹਾ ਕਿ ਸੋਸਾਇਟੀ ਬੱਚਿਆਂ ਜਾਂ ਮਾਪਿਆਂ ਉਪਰ ਕੋਈ ਨਵਾਂ ਵਿੱਤੀ ਬੋਝ ਨਹੀ ਪਾਵੇਗੀ ਅਤੇ ਸਕੂਲ ਚ ਸਟਾਫ ਦੀ ਘਾਟ ਨੂੰ ਆਉਦੇ ਕੁਝ ਦਿਨਾਂ ਵਿੱਚ ਪੂਰਾ ਕਰ ਦਿੱਤਾ ਜਾਵੇਗਾ।ਇਸ ਮੌਕੇ ਮਾਪਿਆਂ ਨੇ ਵੀ ਕੇਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਦੇ ਯਤਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋ ਇਲਾਵਾ ਪ੍ਰਿਤਪਾਲ ਸਿੰਘ ਫਰੀਦਕੇ, ਸਾਬਕਾ ਸਰਪੰਚ ਜਗਰੂਪ ਸਿੰਘ ਸਤੀਕੇ, ਪਰਵਿੰਦਰ ਸਿੰਘ, ਮੱਖਣ ਸਿੰਘ, ਅਮਿਤ ਕੁਮਾਰ, ਦੀਪਕ ਕੁਮਾਰ, ਜ਼ਸਕਮਲ, ਮੈਡਮ ਸੋਨੀਆਂ, ਰਜਨੀ, ਨਵਜੋਤ, ਗਗਨਦੀਪ ਕੌਰ, ਕੰਵਲਜੀਤ ਕੌਰ, ਕੁਲਜਿੰਦਰ ਕੌਰ ਅਤੇ ਰਮਨਦੀਪ ਕੌਰ ਆਦਿ ਵੀ ਹਾਜ਼ਰ ਸਨ।

WRITTEN BY