Skip to content
Independent perspectives. Global stories.
BREAKING

ਭਾਰਤੀ ਫੌਜ ਦੇ ਸਰਜੀਕਲ ਸਟ੍ਰਾਈਕ ’ਚ ਲਸ਼ਕਰ ਦਾ ਸਭ ਤੋਂ ਵਧ ਨੁਕਸਾਨ

Share this story

image ਪਾਕਿਸਤਾਨੀ ਫੌਜ ਤੇ ਆਈ.ਐਸ.ਆਈ. ਵੱਲੋਂ ਕਸ਼ਮੀਰ ’ਚ ਅੱਤਵਾਦੀਆਂ ਦੇ ਫੰਡਾਂ ’ਚ ਵਾਧਾ
ਨਵੀਂ ਦਿੱਲੀ, 9 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)- ਭਾਰਤੀ ਫੌਜ ਵਲੋਂ ਕੰਟਰੋਲ ਰੇਖਾ (ਐਲ.ਓ.ਸੀ.) ਤੋਂ ਪਾਰ ਅੱਤਵਾਦੀ ਟਿਕਾਣਿਆਂ ‘ਤੇ ਕੀਤੇ ਗਏ ਸਰਜੀਕਲ ਸਟ੍ਰਾਈਕ ‘ਚ ਪਾਕਿਸਤਾਨ ਅਧਾਰਿਤ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਨੂੰ ਸਭ ਤੋਂ ਵਧ ਨੁਕਸਾਨ ਉਠਾਉਣਾ ਪਿਆ ਹੈ।ਭਾਰਤੀ ਖੁਫੀਆ ਏਜੰਸੀਆਂ ਵਲੋਂ ਫੜੀ ਗਈ ਇੱਕ ਗੁਪਤ ਗੱਲਬਾਤ  ਮੁਤਾਬਕ ਫੌਜ ਦੇ ਸਰਜੀਕਲ ਸਟ੍ਰਾਈਕ ‘ਚ ਲਸ਼ਕਰ ਦੇ ਲਗਭਗ 20 ਅੱਤਵਾਦੀ ਮਾਰੇ ਗਏ ਹਨ।ਭਾਰਤੀ ਫੌਜ ਦੀ ਫੀਲਡ ਰਿਪੋਰਟਿੰਗ ਤੋਂ ਖੁਲਾਸਾ ਹੋਇਆ ਹੈ ਕਿ ਫੌਜ ਦੀ ਸਰਜੀਕਲ ਸਟ੍ਰਾਈਕ ਤੋਂ ਬਾਅਦ ਪਾਕਿਸਤਾਨੀ ਫੌਜ ਅਤੇ ਆਈ. ਐਸ. ਆਈ. ਨੇ ਕਸ਼ਮੀਰ ਘਾਟੀ ‘ਚ ਅੱਤਵਾਦੀਆਂ ਦੇ ਫੰਡ ‘ਚ ਵਾਧਾ ਕਰ ਦਿੱਤਾ ਹੈ। ਅਜਿਹਾ ਇਸ ਲਈ ਕੀਤਾ ਗਿਆ ਹੈ ਕਿਉਂਕਿ ਮਕਬੂਜ਼ਾ ਕਸ਼ਮੀਰ ਦੇ ਦੁਦਨਿਆਲ ਲਾਂਚ ਪੈਡ ‘ਤੇ ਸਰਜੀਕਲ ਸਟ੍ਰਾਈਕ ਨਾਲ ਲਸ਼ਕਰ ਨੂੰ ਭਾਰੀ ਨੁਕਸਾਨ ਹੋਇਆ ਹੈ। ਉਥੇ ਹਾਲ ਹੀ ‘ਚ ਹੋਈ ਘੁਸਪੈਠ ਦੌਰਾਨ 125 ਅੱਤਵਾਦੀ ਢੇਰ ਕੀਤੇ ਜਾ ਚੁੱਕੇ ਹਨ। ਖੁਫੀਆ ਏਜੰਸੀ ਮੁਤਾਬਕ ਹਾਲ ਦੇ ਦਿਨਾਂ ‘ਚ ਅੱਤਵਾਦੀਆਂ ਦਾ ਪੁਲਸ ਸਟੇਸ਼ਨ ਨੂੰ ਨਿਸ਼ਾਨਾ ਬਣਾਉਣਾ ਅਤੇ ਹਥਿਆਰ ਖੋਹਣ ਦੀਆਂ ਘਟਨਾਵਾਂ ਨੂੰ ਇਸ ਲਈ ਅੰਜਾਮ ਦਿੱਤਾ ਜਾ ਰਿਹਾ ਹੈ ਤਾਂ ਜੋ ਇਹ ਸਾਬਿਤ ਹੋ ਸਕੇ ਕਿ ਫੌਜ ਦੀ ਸਰਜੀਕਲ ਸਟ੍ਰਾਈਕ ਤੋਂ ਬਾਅਦ ਵੀ ਕਸ਼ਮੀਰ ‘ਚ ਅੱਤਵਾਦੀ ਗਤੀਵਿਧੀਆਂ ਅਤੇ ਅੱਤਵਾਦੀ ਬਰਕਰਾਰ ਹਨ।
ਸੂਤਰਾਂ ਮੁਤਾਬਕ ਭਾਰਤੀ ਫੌਜ ਦੀਆਂ ਫੀਲਡ ਯੂਨਿਟਾਂ ਤੋਂ ਮੁਹੱਈਆ ਰਿਪੋਰਟ ‘ਚ ਕਈ ਪਾਕਿਸਤਾਨੀ ਅਦਾਰਿਆਂ ਦਰਮਿਆਨ ਹੋਈ ਰੇਡੀਓ ਗੱਲਬਾਤ ਸ਼ਾਮਿਲ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਉੱਤਰੀ ਕਸ਼ਮੀਰ ਦੇ ਕੁਪਵਾੜਾ ਸੈਕਟਰ ਦੇ ਸਾਹਮਣੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਸਥਿਤ ਦੁਦਨਿਆਲ ਅੱਤਵਾਦੀ ਕੈਂਪ ‘ਚ ਲਸ਼ਕਰ-ਏ-ਤੋਇਬਾ ਨੂੰ ਜ਼ਿਆਦਾਤਰ ਨੁਕਸਾਨ ਪਹੁੰਚਿਆ। ਬੀਤੀ 28 ਅਤੇ 29 ਸਤੰਬਰ ਨੂੰ ਰਾਤ ਨੂੰ ਸ਼ੁਰੂ ਹੋਏ ਆਪ੍ਰੇਸ਼ਨ ‘ਚ ਭਾਰਤੀ ਫੌਜੀ ਕੰਟਰੋਲ ਰੇਖਾ ਪਾਰ ਐਲ.ਓ.ਸੀ. ਤੋਂ 700 ਮੀਟਰ ਦੀ ਦੂਰੀ ‘ਤੇ ਸਥਿਤ ਇਕ ਪਾਕਿਸਤਾਨੀ ਚੌਕੀ ਦੀ ਸੁਰੱਖਿਆ ‘ਚ ਸਥਿਤ ਚਾਰ ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ।

WRITTEN BY