ਸੇਬੂ (ਫਿਲਪਾਈਨ), 17 ਅਗਸਤ (ਪੀ.ਟੀ.)-ਫਿਲਪਾਈਨ ‘ਚ ਇਕ ਕਿਸ਼ਤੀ ਦੇ ਡੁੱਬਣ ਨਾਲ 28 ਵਿਅਕਤੀਆਂ ਦੀ ਮੌਤ ਹੋ ਗਈ ਜਦੋਂ ਕਿ 270 ਲਾਪਤਾ ਹਨ। ਅਧਿਕਾਰੀਆਂ ਨੇ ਦੱਸਿਆ ਕਿ 870 ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਨੂੰ ਲੇ ਕੇ ਜਾ ਰਹੀ ਇਹ ਕਿਸ਼ਤੀ ਕੱਲ੍ਹ ਰਾਤ ਸੇਬੂ ਬੰਦਰਗਾਹ ਦੇ ਨੇੜੇ ਇਕ ਮਾਲ ਵਾਹਕ ਸਮੁੰਦਰੀ ਜਹਾਜ਼ ਨਾਲ ਟਕਰਾ ਗਈ। ਸੇਬੂ ਫਿਲਪਾਈਨ ਦਾ ਦੂਸਰਾ ਸਭ ਤੋਂ ਵੱਡਾ ਸ਼ਹਿਰ ਹੈ। ਫਿਲਪਾਈਨ ਦੇ ਤੱਟ ਰੱਖਿਅਕ ਉਪ ਕਮਾਂਡੈਂਟ ਰਿਅਲ ਐਡਮਿਰਲ ਲੂਈਸ ਟੁਆਸਨ ਨੇ ਦੱਸਿਆ ਕਿ ਅੱਜ ਸਵੇਰੇ 572 ਲੋਕਾਂ ਨੂੰ ਬਚਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ 274 ਅਜੇ ਵੀ ਲਾਪਤਾ ਹਨ। ਅਠਾਈ ਵਿਅਕਤੀਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਮਾਲ ਵਾਹਕ ਜਹਾਜ਼ ਨੂੰ ਕੋਈ ਨੁਕਸਾਨ ਨਹੀਂ ਪੁੱਜਾ।



