ਅਹਿਮਦਾਬਾਦ, 17 ਅਗਸਤ (ਪੀ.ਟੀ.)- ਇਸ਼ਰਤ ਜਹਾਂ ਮੁੱਠਭੇੜ ਮਾਮਲੇ ‘ਚ ਇਕ ਵਿਸ਼ੇਸ਼ ਅਦਾਲਤ ਨੇ ਅੱਜ ਗੁਜਰਾਤ ਦੇ ਆਈ.ਪੀ.ਐਸ. ਅਧਿਕਾਰੀ ਪੀ. ਪੀ. ਪਾਂਡੇ ਨੂੰ 21 ਅਗਸਤ ਤੱਕ ਦੇ ਲਈ ਸੀ. ਬੀ. ਆਈ. ਦੀ ਹਿਰਾਸਤ ‘ਚ ਭੇਜ ਦਿੱਤਾ ਗਿਆ ਹੈ। ਮੁੱਠਭੇੜ ਦੀ ਜਾਂਚ ਦੇ ਦੌਰਾਨ ਨਾਮ ਆਉਣ ‘ਤੇ ਪਾਂਡੇ ਅਪ੍ਰੈਲ ‘ਚ ਲੁੱਕ-ਛੁੱਪ ਗਏ ਸਨ। ਅਦਾਲਤ ਨੇ ਉਨ੍ਹਾਂ ਨੂੰ ਭਗੌੜਾ ਕਰਾਰ ਦਿੱਤਾ ਸੀ।



