Skip to content
Independent perspectives. Global stories.
BREAKING

ਕਿਸ਼ਤਵਾੜ ‘ਚ ਕਰਫ਼ਿਊ ਜਾਰੀ, ਗੋਸਵਾਮੀ ਨੇ ਜਾਇਜ਼ਾ ਲਿਆ

Share this story

ਕਿਸ਼ਤਵਾੜ, 17 ਅਗਸਤ (ਵਿਸ਼ਵ ਵਾਰਤਾ)-ਹਿੰਸਾ ਪ੍ਰਭਾਵਿਤ ਕਿਸ਼ਤਵਾੜ ਜ਼ਿਲ੍ਹੇ ਨੂੰ ਛੱਡ ਕੇ ਜੰਮੂ ਖੇਤਰ ਵਿਚ ਕੱਲ੍ਹ ਸਥਿਤੀ ‘ਚ ਸੁਧਾਰ ਹੋਇਆ ਅਤੇ ਕੇਂਦਰੀ ਗ੍ਰਹਿ ਸਕੱਤਰ ਅਨਿਲ ਗੋਸਵਾਮੀ ਨੇ ਜੰਮੂ ਕਸ਼ਮੀਰ ਦਾ ਦੌਰਾ ਕਰਕੇ ਹਾਲਾਤ ਦਾ ਜਾਇਜ਼ਾ ਲਿਆ। ਕਿਸ਼ਤਵਾੜ ਵਿਚ ਸੰਪ੍ਰਦਾਇਕ ਹਿੰਸਾ ਭੜਕਣ ਤੋਂ ਬਾਅਦ ਹਾਲਾਤ ਪਹਿਲਾਂ ਵਾਂਗ ਸਾਮਾਨ ਹੋ ਗਏ। ਦੁਕਾਨਾਂ ਅਤੇ ਦਫ਼ਤਰਰ ਖੁੱਲ੍ਹੇ ਰਹੇ ਅਤੇ ਲੋਕ ਆਪਣਾ ਕੰਮ ਕਰਨ ਲਈ ਬਾਹਰ ਨਿਕਲੇ। ਗੋਸਵਾਮੀ ਨੇ ਸੀਮਾਵਰਤੀ ਇਲਾਕਿਆਂ ਦਾ ਦੌਰਾ ਕੀਤਾ। ਉਨ੍ਹਾਂ ਨੇ ਰਾਜ ਦੇ ਸੀਨੀਅਰ ਅਧਿਕਾਰੀਆਂ, ਵੱਖ-ਵੱਖ ਸੁਰੱਖਿਆ ਏਜੰਸੀਆ ਅਤੇ ਸੈਨਾ ਨਾਲ ਇਕ ਉੱਚ ਪੱਧਰੀ ਬੈਠਕ ਕੀਤੀ ਅਤੇ ਕਿਸ਼ਤਵਾੜ ਵਿਚ ਸੰਪ੍ਰਦਾਇਕ ਹਿੰਸਾ ਤੋਂ ਬਾਅਦ ਪੈਦਾ ਹੋਏ ਸੁਰੱਖਿਆ ਹਾਲਾਤ ਦਾ ਜਾਇਜ਼ਾ ਲਿਆ। ਗੋਸਵਾਮੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਮੈਂ ਸੀਮਾ ਅਤੇ ਜੰਮੂ ਖੇਤਰ ਦੇ ਹਾਲਾਤ ਦਾ ਜਾਇਜ਼ਾ ਲੈਣ ਆਇਆ ਹਾਂ। ਮੈਨੂੰ ਇਸ ਬਾਰੇ ਵਿਚ ਜਾਣਕਾਰੀ ਦਿੱਤੀ ਗਈ। ਮੈਂ ਇਲਾਕੇ ਦੇ ਲੋਕਾਂ ਨਾਲ ਵੀ ਮੁਲਾਕਾਤ ਕੀਤੀ। ਕਿਸ਼ਤਵਾੜ ਦੇ ਜ਼ਿਲ੍ਹਾ ਅਧਿਕਾਰੀ ਬਾਸਿਰ ਖ਼ਾਨ ਦਾ ਕਹਿਣਾ ਹੈ ਕਿ ਸਥਿਤੀ ਸ਼ਾਂਤੀਪੂਰਨ ਹੈ।

WRITTEN BY