Skip to content
Independent perspectives. Global stories.
BREAKING

ਸ਼ਹੀਦ ਢੀਂਗਰਾ ਦਾ ਨਾ ਬਚ ਸਕਿਆ ਜਨਮ ਸਥਾਨ ਤੇ ਨਾ ਮਿਲ ਸਕੀ ਅੰਤਿਮ ਸਥਾਨ ਨੂੰ ਮਾਨਤਾ : ਕੋਛੜ

Share this story

ਅੰਮ੍ਰਿਤਸਰ, 17 ਅਗਸਤ (ਪੀ.ਟੀ.ਬਿਊਰੋ)- ਪੰਜਾਬ ਤੇ ਕੇਂਦਰ ਸਰਕਾਰ ਨਾ ਤਾਂ ਸ਼ਹੀਦ ਮਦਨ ਲਾਲ ਢੀਂਗਰਾ ਦੇ ਜਨਮ ਸਥਾਨ ਉਨ੍ਹਾਂ ਦੇ ਜੱਦੀ ਘਰ ਨੂੰ ਹੀ ਜ਼ਮੀਨਦੋਜ਼ ਕੀਤੇ ਜਾਣ ਤੋਂ ਬਚਾ ਸਕੀ ਹੈ ਅਤੇ ਨਾ ਹੀ ਸ਼੍ਰੀ ਢੀਂਗਰਾ ਦੀ ਅੰਤਿਮ ਯਾਦਗਾਰ ਦੇ ਰੂਪ ਵਿਚ ਮੌਜੂਦ ਉਨ੍ਹਾਂ ਦੀ ਸਮਾਧ ਨੂੰ ਹੀ ਅਜੇ ਤਕ ‘ਸਮਾਧੀ ਸਮਾਰਕ’ ਵਜੋਂ ਮਾਨਤਾ ਦਿੱਤੀ ਗਈ ਹੈ।ਸ਼ਹੀਦ ਢੀਂਗਰਾ ਨਾਲ ਸੰਬੰਧਿਤ ਯਾਦਗਾਰਾਂ ਨਾਲ ਕੀਤੇ ਜਾ ਰਹੇ ਉਪਰੋਕਤ ਸਰਕਾਰੀ ਵਿਤਕਰੇ ਦੀ ਅਲੋਚਣਾ ਕਰਦਿਆਂ ਇਤਿਹਾਸਕਾਰ ਤੇ ਖੋਜਕਰਤਾ ਸ਼੍ਰੀ ਸੁਰਿੰਦਰ ਕੋਛੜ ਨੇ ਅੱਜ ਸ਼ਹੀਦ ਢੀਂਗਰਾ ਦੇ ਸ਼ਹੀਦੀ ਦਿਹਾੜੇ ‘ਤੇ ਉਪਰੋਕਤ ਸਮਾਧੀ ਸਮਾਰਕ ਦੇ ਇਤਿਹਾਸ ਤੋਂ ਜਾਣੂ ਕਰਾਉਂਦਿਆਂ ਦਸਿਆ ਕਿ 17 ਅਗਸਤ 1909 ਨੂੰ ਪੈਂਟੋਨਵਿਲੀ ਜੇਲ੍ਹ ਵਿਚ ਫਾਂਸੀ ‘ਤੇ ਚੜ੍ਹਾ ਦਿੱਤੇ ਜਾਣ ਦੇ 67 ਵਰ੍ਹੇ ਬਾਅਦ 13 ਦਸੰਬਰ 1976 ਨੂੰ ਵੱਡੀ ਜੱਦੋ-ਜਹਿਦ ਦੇ ਬਾਅਦ ਲੰਦਨ ਤੋਂ ਸ਼ਹੀਦ ਮਦਨ ਲਾਲ ਢੀਂਗਰਾ ਦੀਆਂ ਅਸਥੀਆਂ ਭਾਰਤ ਪਹੁੰਚੀਆਂ ਸਨ।ਅਸਥੀਆਂ ਦੇ 20 ਦਸੰਬਰ ਨੂੰ ਸ਼ਹੀਦ ਦੀ ਜਨਮ ਭੂੰਮੀ ਅੰਮ੍ਰਿਤਸਰ ਪਹੁੰਚਣ ‘ਤੇ ਸਥਾਨਕ ਮਾਲ ਮੰਡੀ ਦੇ ਪਾਸ ਉਨ੍ਹਾਂ ਦਾ ਸੰਸਕਾਰ ਕੀਤਾ ਗਿਆ।ਸ਼੍ਰੀ ਕੋਛੜ ਦੇ ਅਨੁਸਾਰ ਉਸੇ ਦੌਰਾਨ ਸੰਸਕਾਰ ਵਾਲੇ ਸਥਾਨ ‘ਤੇ ਮੌਕੇ ਦੇ ਮੁੱਖ ਮੰਤਰੀ ਸਵ. ਗਿਆਨੀ ਜ਼ੇਲ ਸਿੰਘ ਵਲੋਂ ਸ਼ਹੀਦ ਢੀਂਗਰਾ ਦੀ ਸਮਾਧ ਤੇ ਸਮਾਰਕ ਦਾ ਨੀਂਹ ਪਥੱਰ ਰੱਖਿਆ ਗਿਆ, ਜੋ ਅੱਜ 37 ਵਰ੍ਹੇ ਬੀਤ ਜਾਣ ਦੇ ਬਾਅਦ ਵੀ ਮੁਕੰਮਲ ਨਹੀਂ ਹੋ ਸਕਿਆ ਹੈ।ਸ਼੍ਰੀ ਕੋਛੜ ਨੇ ਦੱਸਿਆ ਕਿ ਸਥਾਨਕ ਕੱਟੜਾ ਸ਼ੇਰ ਸਿੰਘ ‘ਚ ਰਿਜੇਂਟ ਸਿਨੇਮਾ ਦੇ ਨਾਲ ਲਗਦੇ ਜਿਸ ਘਰ ਵਿਚ ਮਦਨ ਲਾਲ ਢੀਂਗਰਾ ਦਾ ਜਨਮ ਹੋਇਆ, ਉਸ ਘਰ ਵਿਚ ਦੋ-ਤਿੰਨ ਵਰ੍ਹੇ ਪਹਿਲਾਂ ਤੱਕ ਮਦਨ ਲਾਲ ਦੇ ਵੱਡੇ ਭਰਾ ਡਾ. ਕੁੰਦਨ ਲਾਲ ਦੇ ਪੁਤਰ ਮੁਕੰਦ ਲਾਲ ਦੀ ਪਤਨੀ ਵਿਮਲਾ ਦੇਵੀ ਆਪਣੇ ਪਰੀਵਾਰ ਸਹਿਤ ਰਹਿ ਰਹੇ ਹਨ।ਉਨ੍ਹਾਂ ਵਲੋਂ ਇਹ ਉਪਰੋਕਤ ਯਾਦਗਾਰੀ ਘਰ ਵੇਚੇ ਜਾਣ ਤੋਂ ਬਾਅਦ ਇਸ ਨੂੰ ਗਿਰਾ ਦਿੱਤਾ ਗਿਆ।ਸ਼੍ਰੀ ਕੋਛੜ ਦੇ ਅਨੁਸਾਰ ਮਦਨ ਲਾਲ ਨੇ ਸਕੂਲ ਅਤੇ ਕਾਲੇਜ ਦੀ ਪੜਾ੍ਹਈ ਅੰਮ੍ਰਿਤਸਰ ਤੋਂ ਕੀਤੀ ਅਤੇ ਬਾਅਦ ‘ਚ ਕੁਝ ਸਮੇਂ ਦੇ ਲਈ ਗੋਰਮਿੰਟ ਕਾਲਜ ਲਾਹੌਰ ਵਿਚ ਵੀ ਦਾਖਲਾ ਲਿਆ।ਉਸ ਨੇ ਆਪਣੇ ਅੰਗਰੇਜ਼ ਭਗਤ ਪਰਿਵਾਰ ਤੋਂ ਅਲੱਗ ਹੋ ਕੇ ਕਸ਼ਮੀਰ ਸੇਟਲਮੈਂਟ ਬੈਂਕ ਵਿਚ ਕਲਰਕ ਦੀ ਨੌਕਰੀ ਅਤੇ ਬਾਅਦ ਵਿਚ ਟਾਂਗਾ ਚਲਾਉਣ, ਮਿਲ ਮਜ਼ਦੂਰ ਤੇ ਮੁੰਬਈ ‘ਚ ਕਿਸ਼ਤੀ ਚਲਾਉਣ ਵਰਗੇ ਵੀ ਕੰਮ ਕੀਤੇ।ਵੱਡੇ ਭਰਾ ਦੇ ਕਹਿਣ ‘ਤੇ ਉਸ ਨੇ 10 ਅਕਤੂਬਰ 1906 ਨੂੰ ਇੰਗਲੈਂਡ ਦੇ ਲੰਦਨ ਯੂਨੀਵਰਸਿਟੀ ਇੰਜੀਨੀਅਰਿੰਗ ਕਾਲਜ ਵਿਚ ਦਾਖਲਾ ਲੈ ਲਿਆ।ਸ਼੍ਰੀ ਕੋਛੜ ਨੇ ਦੱਸਿਆ ਕਿ 1 ਜੁਲਾਈ 1909 ਨੂੰ ‘ਦ ਨੈਸ਼ਨਲ ਇੰਡੀਅਨ ਐਸੋਸੀਏਸ਼ਨ’ ਦੇ ਸਲਾਨਾ ਸਮਾਗਮ ‘ਚ ਸਰ ਕਰਜਨ ਵਾਇਲੀ ਨੂੰ ਗੋਲੀ ਮਾਰ ਕੇ ਮਦਨ ਲਾਲ ਢੀਂਗਰਾ ਨੇ ਆਪਣਾ ਦਮਨਕਾਰੀ ਅੰਗਰੇਜ਼ੀ ਹੁਕੂਮਤ ਪ੍ਰਤੀ ਗੁੱਸਾ ਸ਼ਾਂਤ ਕਰਦੇ ਹੋਏ ਇਕ ਸੱਚੇ ਦੇਸ਼ ਭਗਤ ਹੋਣ ਦਾ ਸਬੂਤ ਦੇ ਦਿਤਾ।ਉਨ੍ਹਾਂ ਕਿਹਾ ਕਿ ਮਦਨ ਲਾਲ ਕਰਜਨ ਵਾਇਲੀ ਨਾਲ ਇਸ ਕਰਕੇ ਘ੍ਰਿਣਾ ਕਰਦਾ ਸੀ ਕਿਉਂਕਿ ਵਾਇਲੀ ਆਪਣੀ ਕੂਟ-ਨੀਤੀ ਨਾਲ ਦੇਸ਼ ਦੀ ਆਜ਼ਾਦੀ ਲਈ ਲੰਦਨ ‘ਚ ਸੰਘਰਸ਼ ਕਰ ਰਹੇ ਭਾਰਤੀ ਨੌਜਵਾਨਾਂ ਨੂੰ ਅਲਗ-ਅਲਗ ਪ੍ਰਕਾਰ ਦੇ ਲਾਲਚ ਦੇ ਕੇ ਉਨ੍ਹਾਂ ਨੂੰ ਕ੍ਰਾਂਤੀ ਦੇ ਰਾਹ ਤੋਂ ਹਟਾਉਣ ਵਰਗੀਆਂ ਕਾਰਵਾਈਆਂ ਕਰਦਾ ਸੀ।ਸ਼੍ਰੀ ਕੋਛੜ ਨੇ ਇਹ ਵੀ ਦੱਸਿਆ ਕਿ ਅਸਲ ਵਿਚ ਮਦਨ ਲਾਲ ਢੀਂਗਰਾ ਉਸ ਦਿਨ ਭਾਰਤ ਦੇ ਸਾਬਕਾ ਵਾਇਸਰਾਏ ਲਾਰਡ ਕਰਜ਼ਨ, ਸਾਬਕਾ ਸੈਕਰਟੇਰੀ ਆਫ਼ ਸਟੇਟ ਲਾਰਡ ਮਾਰਲੀ ਅਤੇ ਸਰ ਕਰਜ਼ਨ ਵਾਇਲੀ; ਤਿੰਨਾਂ ਨੂੰ ਮੌਤ ਦੇ ਘਾਟ ਉਤਾਰਣ ਲਈ ਜੇਬ ਵਿਚ ਦੋ ਗੋਲੀਆਂ ਨਾਲ ਭਰੇ ਪਿਸਤੌਲ ਲੈ ਕੇ ਗਿਆ ਸੀ, ਪਰ ਉਸ ਸਮਾਗਮ ਵਿਚ ਇਕਲਾ ਸਰ ਕਰਜ਼ਨ ਵਾਇਲੀ ਹੀ ਪਹੁੰਚਿਆ।

WRITTEN BY