Skip to content
Independent perspectives. Global stories.
BREAKING

ਬਾਦਲ ਸਰਕਾਰ ਬਣੀ ਘੋਟਾਲਿਆਂ ਦੀ ਸਰਕਾਰ : ਢਿੱਲੋਂ

Share this story

ਰਾਮਪੁਰਾ ਫੂਲ, 6 ਸਤੰਬਰ (ਮਨਪ੍ਰੀਤ ਸਿੰਘ ਗਿੱਲ)- ਪੰਜਾਬ ਵਿੱਚ ਅਕਾਲੀ ਭਾਜਪਾ ਸਰਕਾਰ ਜਿਸ ਦੀ ਅਗਵਾਈ ਪ੍ਰਕਾਸ਼ ਸਿੰਘ ਬਾਦਲ ਕਰ ਰਹੇ ਹਨ ।ਇਸ ਸਰਕਾਰ ਵਿੱਚ ਨਿੱਤ ਨਵੇਂ ਤੋਂ ਨਵੇਂ ਘੋਟਾਲੇ ਸਾਹਮਣੇ ਆ ਰਹੇ ਹਨ। ਇਸ ਲਈ ਬਾਦਲ ਸਾਹਿਬ ਨੂੰ ਅਕਾਲੀ ਦਲ ਬਾਦਲ ਦਾ ਨਾਂ ਘੋਟਾਲਾ ਦਲ ਬਾਦਲ ਰੱਖਣਾ ਚਾਹੀਦਾ ਹੈ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਕਾਂਗਰਸ ਦੇ ਸੀਨੀਅਰ ਲੀਡਰ ਇਕਬਾਲ ਸਿੰਘ ਬਬਲੀ ਢਿੱਲੋਂ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕੀਤਾ।ਉਹਨਾਂ ਕਿਹਾ ਕਿ ਪਿਛਲੇ ਥੋੜੇ ਸਮੇਂ ਵਿੱਚ ਹੀ ਵੱਡੇ ਤੋਂ ਵੱਡੇ ਘੋਟਾਲੇ ਸਾਹਮਣੇ ਆ ਰਹੇ ਹਨ।ਜਿਨ੍ਹਾਂ ਵਿੱਚ 12000 ਕਰੋੜ ਦਾ ਆਨਾਜ ਘੋਟਾਲਾ ,ਬਾਦਲ ਦੇ ਚਹੇਤਿਆਂ ਵੱਲੋਂ ਘੱਟ ਰੇਟ ਤੇ ਵੱਧ ਰੇਟ ਤੇ ਜਮੀਨ ਵੇਚਣ ਦਾ ਘੋਟਾਲਾ ,ਬਾਦਲ ਦੇ ਚਹੇਤੇ ਵਿਧਾਇਕ ਜੀਤ ਮਹਿੰਦਰ ਵੱਲੋਂ 231 ਕਰੋੜ ਦਾ ਘੋਟਾਲਾ,ਰਿਸ਼ਵਤ ਲੈ ਕੇ ਨੌਕਰੀਆਂ ਦੇਣਦਾ ਘੋਟਾਲਾ ਤੇ ਪਿੰਡਾਂ ਚ ਕਲੱਬਾਂ ਨੂੰ ਦੇਣ ਵਾਲੇ ਭਾਂਡਿਆਂ ਵਿੱਚ ਵੀ ਘੋਟਾਲਾ ਤੇ ਹੁਣ ਨਵਾਂ ਸੇਵਾ ਸੈਂਟਰਾ ਬਣਾਉਣ ਵਿੱਚ ਘੋਟਾਲਾ ਵੀ ਸਾਹਮਣੇ ਆਇਆ ਹੈ।ਉਹਨਾ ਕਿਹਾ ਕਿ  ਜੇ ਉਹ ਬਾਦਲ ਸਰਕਾਰ ਦੇ ਘੋਟਾਲਿਆਂ ਦੀ ਲਿਸਟ ਬਣਾ ਕੇ ਲੋਕਾਂ ਸਾਹਮਣੇ ਲਿਆਉਣਗੇ।ਉਹਨਾਂ ਕਿਹਾ ਕਿ ਬਾਦਲ ਸਾਹਿਬ ਭ੍ਰਿਸ਼ਟਾਚਾਰ ਤੇ ਸਾਫ ਸੁਥਰਾਂ ਸ਼ਾਸ਼ਨ ਦੇਣ ਤੇ ਝੂਠੇ ਦਾਅਵੇ ਕਰਦੇ ਨਹੀ ਥੱਕਦੇ ਪਰ ਉਹਨਾਂਦੇ ਚਹੇਤੇ ਆਪਣੇ ਰਾਜਸੀ ਪ੍ਰਭੂਆਂ ਦੇ ਸਿਰ ਤੇ ਲੋਕਾਂ ਤੇ ਪੰਜਾਬ ਨੂੰ ਲੁੱਟਣ ਅਤੇ ਬਰਬਾਦ ਕਰਨ ਦੀ ਕੋਈ ਕਸਰ ਨਹੀ ਛੱਡ ਰਹੇ।ਉਹਨਾ ਕਿਹਾ ਕਿ 2017 ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਆਉਣ ਤੇ ਘੋਟਾਲੇ ਦੇ ਦੋਸ਼ੀਆਂ ਨੂੰ ਸਜਾ ਦਵਾਉਣਗੇ ਤੇ ਉਨ੍ਹਾਂ ਦੀ ਬਣਦੀ ਥਾਂ ਜੇਲ੍ਹ ਵਿੱਚ ਪੁਹਚਾਉਣਗੇ।

WRITTEN BY