ਮੂਣਕ, 6 ਅਕਤੂਬਰ (ਕੁਲਵੰਤ ਦੇਹਲਾ)- ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵਲੋ ਚਲਾਈ ਗਈ ਮਾਈ ਭਾਗੋ ਸਕਮਿ ਤਹਿਤ ਸੀਨੀਆਰ ਅਕਾਲੀ ਆਗੂ ਜਥੇਦਾਰ ਗੁਰਦੀਪ ਸਿੰਘ ਮਕੋਰੜ ਸਾਹਿਬ ਵੱਲੋ ਪਿੰਡ ਥੇੜੀ ਵਿਖੇ ਸਾਈਕਲ ਵੰਡੇ ਗਏ। ਇਸ ਸਮੇਂ ਸਬੋਧਨ ਕਰਦਿਆਂ ਗੁਰਦੀਪ ਮਕੋਰੜ ਨੇ ਕਿਹਾ ਕਿ ਸਰਕਾਰ ਵਲੋ ਚਲਾਈ ਗਈ ਸਕਮਿ ਤਹਿਤ ਅਤੇ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢਡਿਸਾਂ ਦੇ ਨਿਰਦੇਸਾ ਅਨੁਸਾਰ ਦੂਰ ਸਕੂਲਾ ਚ ਪੜਨ ਵਾਲੀਆ 25 ਲੜਕੀਆਂ ਨੂੰ ਸਾਈਕਲ ਵੰਡੇ ਗਏ ਹਨ। ਇਸ ਮੌਕਾ ਗੁਰਬਾਜ ਸਿੰਘ ਸਾਬਕਾ ਸਰਪੰਚ, ਪ੍ਰੀਤਮ ਸਿੰਘ ਸਰਪੰਚ, ਅੰਗਰੇਜ਼ ਸਿੰਘ, ਬਲਿਹਰਾ ਸਿੰਘ, ਬਹਾਦਰ ਸਿੰਘ, ਜੀਤ ਸਿੰਘ ਆਦਿ ਹਾਜ਼ਰ ਸਨ।



