ਗਿੱਦੜਬਾਹਾ, 6 ਅਕਤੂਬਰ (ਦਵਿੰਦਰ ਬਾਘਲਾ)- ਇਥੋਂ ਨੇੜਲੇ ਪਿੰਡ ਦੋਦਾ ਦੀ ਅਨਾਜ਼ ਮੰਡੀ ਵਿੱਚ ਅੱਜ ਝੋਨੇ ਦੀ ਸਰਕਾਰੀ ਖਰੀਦ ਸੁਰੂ ਕਰਨ ਤੋਂ ਪਹਿਲਾਂ ਗੁਰਦੁਆਰਾ ਫਤਿਹਗੜ੍ਹ ਸਾਹਿਬ ਵਿਖੇ ਸਮੂਹ ਆੜਤੀਆਂ ਕਿਸਾਨਾਂ ਵੱਲੋ ਸ਼੍ਰੀ ਸੁਖਮਣੀ ਸਾਹਿਬ ਪਾਠਾ ਦੇ ਭੋਗ ਪਾਉਣ ਉਪਰੰਤ ਸੀਨੀਅਰ ਅਕਾਲੀ ਆਗੂ ਜਬਰਜੰਗ ਸਿੰਘ ਢਿੱਲੋ ਵੱਲੋ ਝੋਨੇ ਦੀ ਢੇਰੀ ਤੇ ਰੇਟ ਲਾ ਕੇ ਸਰਕਾਰੀ ਖਰੀਦ ਚਾਲੂ ਕਰਵਾਈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋ ਕਿਸਾਨਾਂ ਦੀ ਸਹੂਲਤ ਲਈ ਪੰਜ ਤੋ ਸੱਤ ਕਿਲੋਮੀਟਰ ਵਿਚਕਾਰ ਫਸਲਾ ਲਈ ਖਰੀਦ ਕੇਦਰ ਬਣਾਏ ਗਏ ਹਨ ਤਾਂ ਜੋ ਕਿਸੇ ਵੀ ਕਿਸਾਨ ਨੂੰ ਆਪਣੀ ਜਿਣਸ ਵੇਚਣ ਲਈ ਦੂਰ ਦਰੇਡੇ ਮੰਡੀਆਂ ਵਿੱਚ ਨਾ ਜਾਣਾ ਪਵੇ। ਉਨ੍ਹਾਂ ਕਿਸਾਨਾਂ ਨੂੰ ਮੰਡੀਆਂ ਵਿੱਚ ਸਾਫ ਅਤੇ ਸੁੱਕਾ ਝੋਨਾ ਲਿਆਉਣ ਦੀ ਅਪੀਲ ਕੀਤੀ ਕਿਉਕਿ ਕੱਚੇ ਅਤੇ ਜਿਆਦਾ ਨਮੀ ਵਾਲਾ ਝੋਨਾ ਆਉਣ ਨਾਲਮੰਡੀਆਂ ਵਿੱਚ ਕਿਸਾਨਾ ਦੇ ਨਾਲ ਖਰੀਦਦਾਰ ਆਦਿ ਨੂੰ ਵੀ ਔਕੜ ਆਉਦੀ ਹੈ।
ਇਸ ਸਮੇਂ ਮਾਰਕੀਟ ਕਮੇਟੀ ਸਕੱਤਰ ਕਲਗਾ ਸਿੰਘ ਨੇ ਆੜਤੀਏ ਗਿਆਨ ਸਿੰਘ, ਬਲਕਾਰ ਸਿੰਘ ਦੀ ਦੁਕਾਨ ਤੇ ਪਿੰਡ ਲੁਹਾਰਾ ਦੇ ਕਿਸਾਨ ਭੁਪਿੰਦਰ ਸਿੰਘ ਪੁੱਤਰ ਹਰਨੇਕ ਸਿੰਘ ਦੀ ਢੇਰੀ ਦੀ ਬੋਲੀ ਲਾ ਕੇ ਝੋਨੇ ਦੀ ਖਰੀਦ ਸ਼ੁਰੂ ਕੀਤੀ। ਇਸ ਮੌਕੇ ਜਗਦੀਸ ਸਿੰਘ, ਬਲਵਿੰਦਰ ਸਿੰਘ ਬੱਬੂ ਸੱਚਦੇਵਾ ਪ੍ਰਧਾਨ, ਨਿੱਕਾ ਬਰਾੜ, ਅਮਰੀਕ ਸਿੰਘ ਸੋਸਾਇਟੀ ਪ੍ਰਧਾਨ, ਕੇਵਲ ਸਿੰਘ ਡਾਇਰੈਕਟਰ, ਜ¦ਧਰ ਸਿੰਘ, ਜੱਸੀ ਪੰਚ, ਬਲਵਿੰਦਰ ਸਿੰਘ, ਅਰਪਿੰਦਰ ਸਿੰਘ , ਸੁਨੀਲ ਕੁਮਾਰ ਇੰਸਪੈਕਟਰ, ਆੜਤੀਏ ਜਗਜੀਤ ਸਿੰਘ, ਨਰੇਸ਼ ਗੋਇਲ, ਬੱਗੀ ਬਰਾੜ, ਰਛਪਾਲ ਸਿੰਘ, ਗੁਰਨਾਮ ਸਿੰਘ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਵੀ ਹਾਜ਼ਰ ਸਨ।



