Skip to content
Independent perspectives. Global stories.
BREAKING

‘ਆਪ’ ਨੂੰ ਝਟਕਾ, 40 ਨੌਜਵਾਨ ਕਾਂਗਰਸ ’ਚ ਸ਼ਾਮਲ

Share this story

ਤਪਾ ਮੰਡੀ, 6 ਅਕਤੂਬਰ (ਧਰਮਿੰਦਰ ਸਿੰਘ ਧਾਲੀਵਾਲ)-ਸਥਾਨਕ ਢਿਲਵਾਂ ਰੋਡ ਸਥਿਤ ਕਾਂਗਰਸ ਦਫਤਰ ‘ਚ ਕਰਵਾਏ ਇੱਕ ਸਾਦੇ ਜਿਹੇ ਸਮਾਗਮ ‘ਚ ਹਲਕਾ ਭਦੋੜ ‘ਚ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਭਾਰੀ ਝਟਕਾ ਲੱਗਾ ਜਦ ਪਿੰਡ ਕੋਟਦੁੰਨਾ ਦੇ 40 ਦੇ ਕਰੀਬ ਨੋਜਵਾਨਾਂ ਨੇ ਹਰਿੰਦਰ ਸਿੰਘ ਸਿਧੂ,ਅਮਨਦੀਪ ਸਿੰਘ ਸਿਧੂ ਅਤੇ ਲਾਲੀ ਧਨੋਲਾ ਦੀ ਪ੍ਰੇਰਣਾ ਸਦਕਾ ਕਾਂਗਰਸ ਪਾਰਟੀ ‘ਚ ਸਾਮਲ ਹੋਣ ਦਾ ਐਲਾਨ ਕਰ ਦਿੱਤਾ,ਹਲਕਾ ਵਿਧਾਇਕ ਜਨਾਬ ਮੁਹੰਮਦ ਸਦੀਕ ਨੇ ਨੋਜਵਾਨਾਂ ਨੂੰ ਸਿਰੋਪਾਉ ਦੇਕੇ ਸਨਮਾਨਿਤ ਕੀਤਾ ਗਿਆ। ਇਸ ਮੋਕੇ ਨੋਜਵਾਨਾਂ ਨੇ ਦੱਸਿਆ ਕਿ ਲਗਭਗ ਢਾਈ ਸਾਲ ਪਹਿਲਾਂ ਨੋਜਵਾਨਾਂ ਨੇ ਭਗਵੰਤ ਮਾਨ ਨੂੰ ਹਲਕਾ ਸੰਗਰੂਰ ਤੋਂ ਸੰਸਦ ਮੈਂਬਰ ਬਣਾਕੇ ਭੇਜਿਆਂ ਸੀ। ਪਰ ਸਾਡੀ ਕੋਈ ਸਾਰ ਨਹੀਂ ਲਈ ਗਈ,ਹੁਣ ਨੋਜਵਾਨਾਂ ਨੇ ਮਨ ਬਣਾਇਆ ਹੈ ।ਕਿ ਪੰਜਾਬ ਦੇ ਨੋਜਵਾਨਾਂ ਦਾ ਭਵਿੱਖ ਕਾਂਗਰਸ ਦੇ ਹੱਥ ‘ਚ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇੱਕ ਤਜਰਬੇਕਾਰ ਲੀਡਰ ਹਨ ਅਤੇ ਲੋਕ ਕਾਂਗਰਸ ਦੀ ਸਰਕਾਰ ਬਣਾਉਣ ਲਈ ਉਤਾਵਲੇ ਹਨ। ਇਸ ਮੋਕੇ ਬਲਵੀਰ ਸਿੰਘ ਧਾਲੀਵਾਲ ਸਾਬਕਾ ਪ੍ਰਧਾਨ ਨਗਰ ਕੌਂਸ਼ਲ,ਜਗਸੀਰ ਸਿੰਘ ਜੱਗਾ, ਮੁਨੀਸ਼ ਬਾਂਸਲ, ਸ਼ਹਿਰੀ ਪਰਧਾਨ ਨਰਿੰਦਰ ਨਿੰਦੀ, ਕਾਮਰੇਡ ਪ੍ਰੇਮ ਨਾਥ ਸ਼ਾਂਤ, ਪੰਡਿਤ ਵਿਜੈ ਕੁਮਾਰ ਸ਼ਰਮਾ, ਮਾਸਟਰ ਮੋਹਨ ਲਾਲ, ਵਰਿੰਦਰ ਢਿਲੋਂ, ਗੋਬਿੰਦ ਸਿਧੂ,ਸੂਬਾ ਸਕੱਤਰ ਅਮਰਜੀਤ ਸਿੰਘ ਧਾਲੀਵਾਲ, ਜ਼ਿਲ੍ਹਾ ਸਕੱਤਰ ਵਿਨੋਦ ਗੋਗੀ, ਇੰਦਰਜੀਤ ਸਿੰਘ ਮਹਿਤਾ, ਸਾਬਕਾ ਸਰਪੰਚ ਗੁਰਮੀਤ ਸਿੰਘ ਤਾਜੋਕੇ, ਮੌਂਜੀ ਪੂਨੀਆਂ, ਸਾਬਕਾ ਸਰਪੰਚ ਗੁਰਨਾਮ ਸਿੰਘ, ਪੰਡਿਤ ਦੇਵ ਰਾਜ ਸ਼ਰਮਾ, ਸੂਰਜ ਭਾਨ ਪੀ.ਏ.ਸਦੀਕ, ਪ੍ਰੀਤਮ ਸਿੰਘ ਆਦਿ ਨੇ ਗਠਜੋੜ ਸਰਕਾਰ ਦੀਆਂ ਗਲਤ ਨੀਤੀਆਂ ਦੀ ਨਿੰਦਾ ਕੀਤੀ।

WRITTEN BY