ਮੋਰਿੰਡਾ, 6 ਅਕਤੂਬਰ (ਸੋਨੀ ਸਾਗੀ)- ਬਾਦਲ ਸਰਕਾਰ ਦੀ ਮਾੜੀਆਂ ਨੀਤੀਆਂ ਅਤੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਦੀ ਆਪਸੀ ਲੜਾਈ ਕਾਂਗਰਸ਼ ਪਾਰਟੀ ਦੀ ਸਰਕਾਰ ਬਣਾਵੇਗੀ। ਇਹ ਵਿਚਾਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਬਾਜੀਗਰ ਸੈਲ ਪੰਜਾਬ ਦੇ ਚੇਅਰਮੈਨ ਜੱਗਾ ਰਾਮ ਨੇ ਕਾਂਗਰਸ਼ੀ ਵਰਕਰਾਂ ਦੀ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਇਸ ਮੌਕੇ ਚੇਅਰਮੈਨ ਜੱਗਾ ਰਾਮ ਨੇ ਕਿਹਾ ਕਿਬਾਦਲ ਸਰਕਾਰ ਦੀਆਂ ਮਾੜੀਆਂ ਨੀਤੀਆਂ ਨੇ ਆਮ ਲੋਕਾਂ ਦਾ ਜਿਉਣਾ ਮੁਸਕਲ ਕੀਤਾ ਹੋਇਆ ਹੈ ਜਦਕਿ ਆਮ ਆਦਮੀ ਪਾਰਟੀ ਦੇ ਨੇਤਾ ਹਰ ਰੋਜ਼ ਕਿਸੇ ਨਾ ਕਿਸੇ ਵਿਵਾਦ ਵਿੱਚ ਫੱਸ ਕੇ ਲੋਕਾਂ ਦਾ ਵਿਸਵਾਸ਼ ਗੁਵਾਅ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਆਉ੍ਯ ਵਾਲੀ ਸਰਕਾਰ ਕਾਂਗਰਸ਼ ਪਾਰਟੀ ਦੀ ਸਰਕਾਰ ਬਣੇਗੀ। ਇਸ ਮੋਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਬਾਜੀਗਰ ਸੈਲ ਪੰਜਾਬ ਦੇ ਵਾਇਸ਼ ਚੇਅਰਮੈਨ ਭਗਵਾਨ ਦਾਸ਼, ਜਰਨਲ ਸਕੱਤਰ ਕ੍ਰਿਸ਼ਨ ਕੁਮਾਰ, ਜ਼ੀਰਾ ਰਾਮ, ਪਿਆਰਾ ਲਾਲ ਕਲਹੇੜੀ, ਖਰੈਤੀ ਲਾਲ ਸਾਬਕਾ ਸਰਪੰਚ, ਵਕੀਲ ਚੰਦ, ਸੁਰਜੀਤ ਸਿੰਘ, ਗਿਆਨ ਚੰਦ, ਮੇਵਾ ਸਿੰਘ, ਪੱਪੂ ਰਾਮ ਮਲੋਦ ਹਾਜ਼ਰ ਸਨ।



