Skip to content
Independent perspectives. Global stories.
BREAKING

ਫੌਜ ਨੇ ਸਰਜੀਕਲ ਹਮਲੇ ਦੇ ਕਲਿੱਪ ਸਰਕਾਰ ਨੂੰ ਸੌਂਪੇ

Share this story

ਕਲਿੱਪ ਸਰਵਜਨਕ ਨਹੀਂ ਹੋਣੇ ਚਾਹੀਦੇ : ਸਾਬਕਾ ਸੈਨਾ ਮੁੱਖੀਆਂ ਦੀ ਰਾਇ ਨਵੀਂ ਦਿੱਲੀ, 5 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)- ਭਾਰਤੀ ਫੌਜ ਵੱਲੋਂ ਕੰਟਰੋਲ ਰੇਖਾ ਤੋਂ ਪਾਰ ਅੱਤਵਾਦੀ ਟਿਕਾਣਿਆਂ ’ਤੇ ਕੀਤੇ ਗਏ ਸਰਜੀਕਲ ਹਮਲਿਆਂ ਦੇ ਸਬੂਤ ਦਿਖਾਉਣ ਦੀ ਵਧ ਰਹੀ ਮੰਗ ਦੇ ਮੱਦੇਨਜ਼ਰ ਕੇਂਦਰੀ ਗ੍ਰਹਿ ਮੰਤਰੀ ਹੰਸ ਰਾਜ ਅਹੀਰ ਨੇ ਅੱਜ ਕਿਹਾ ਕਿ ਫੌਜ ਨੇ ਤੈਅਸ਼ੁਦਾ ਪ੍ਰਕਿਰਿਆ ਤਹਿਤ ਕੰਟਰੋਲ ਰੇਖਾ ਤੋਂ ਪਾਰ ਚਲਾਈ ਮੁਹਿੰਮ ਦੇ ਵੀਡੀਓ ਕਲਿਪ ਸਰਕਾਰ ਨੂੰ ਸੌਂਪ ਦਿੱਤੇ ਹਨ। ਅਹੀਰ ਨੇ ਕਿਹਾ ਕਿ ਇਸ ਕਿਸਮ ਦੇ ਮੁੱਦਿਆਂ ਨੂੰ ਪਰਿਪੇਖ ਵਿੱਚ ਰੱਖਣ ਦੀ ਪ੍ਰਕਿਰਿਆ ਹੈ, ਜਿਸ ਦਾ ਫੌਜ ਦੇ ਨਾਲਸਰਕਾਰ ਨੇ ਨਿਯਮਤ ਤੌਰ ’ਤੇ ਪਾਲਣ ਕੀਤਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ‘‘ਤੈਅਸ਼ੁਦਾ ਪ੍ਰਕਿਰਿਆ ਨੂੰ ਅਪਣਾਇਆ ਗਿਆ ਹੈ। ਡੀਜੀਐਮਓ ਨੇ ਸਰਜੀਕਲ ਹਮਲੇ ਬਾਰੇ ਜਾਣਕਾਰੀ ਦਿੱਤੀ। ਨਾ ਹੀ ਤਾਂ ਰੱਖਿਆ ਮੰਤਰੀ, ਨਾ ਹੀ ਪ੍ਰਧਾਨ ਮੰਤਰੀ ਤੇ ਨਾ ਹੀ ਗ੍ਰਹਿ ਮੰਤਰੀ ਸਨ। ਇਹ ਡੀਜੀਐਮਓ ਹੀ ਸਨ ਜਿਨ੍ਹਾਂ ਮੀਡੀਆ ਨੂੰ ਜਾਣਕਾਰੀ ਦਿੱਤੀ। ਇਹ ਕਰਨ ਦਾ ਸਹੀ ਤਰੀਕਾ ਇਹੋ ਹੀ ਸੀ ਅਤੇ ਉਨ੍ਹਾਂ (ਫੌਜ ਨੇ) ਇਹੋ ਹੀ ਕੀਤਾ। ’’ ਉਨ੍ਹਾਂ ਕਿਹਾ ਕਿ ‘‘ਇਕ ਸਮਾਂ ਸੀ ਜਦੋਂ ਲਿਖਤੀ ਦਸਤਾਵੇਜ਼ ਸੌਂਪੇ ਜਾਂਦੇ ਸਨ। ਹੁਣ ਸਮਾਂ ਬਦਲ ਗਿਆ ਹੈ। ਹੁਣ ਵੀਡੀਓ ਕਲਿਪ ਦਿੱਤੇ ਜਾਂਦੇ ਹਨ ਤੇ ਕਲਿਪ ਦਿੱਤੇ ਗਏ ਹਨ।’’ ਕੰਟਰੋਲ ਰੇਖਾ ਤੋਂ ਪਾਰ ਅੱਤਵਾਦੀ ਟਿਕਾਣਿਆਂ ’ਤੇ ਹੋਏ ਸਰਜੀਕਲ ਹਮਲੇ ਦਾ ਸਬੂਤ ਦਿਖਾਉਣ ਦੀ ਵਧ ਰਹੀ ਮੰਗ ਦੌਰਾਨ ਗ੍ਰਹਿ ਰਾਜ ਮੰਤਰੀ ਦਾ ਇਹ ਬਿਆਨ ਆਇਆ ਹੈ।

WRITTEN BY