Skip to content
Independent perspectives. Global stories.
BREAKING

ਪਦਮ ਭੂਸ਼ਨ ਡਾ. ਬਰਜਿੰਦਰ ਸਿੰਘ ਹਮਦਰਦ ਦੀ 8ਵੀਂ ਸੰਗੀਤਕ ਐਲਬਮ 7 ਨੂੰ ਹੋਵੇਗੀ ਜਾਰੀ

Share this story

Barjinder-S-Hamdard-Profile ਜਲੰਧਰ, 5 ਅਕਤੂਬਰ (ਪਰਨੀਤ ਕੌਰ)- ਪੰਜਾਬੀ ਮੀਡੀਆ ਦੇ ਬੇਤਾਜ ਬਾਦਸ਼ਾਹ ਅਤੇ ਅਜੀਤ ਦੇ ਮੁੱਖ ਸੰਪਾਦਕ ਪਦਮ ਭੂਸ਼ਨ ਡਾ. ਬਰਜਿੰਦਰ ਸਿੰਘ ਹਮਦਰਦ ਦੀ 8ਵੀਂ ਸੰਗੀਤਕ ਐਲਬਮ ਰਿਲੀਜ਼ ਲਈ ਤਿਆਰ ਹੋ ਚੁੱਕੀ ਹੈ। ਉਨ੍ਹਾਂ ਦੀ ਇਹ ਐਲਬਮ 7 ਅਕਤੂਬਰ ਨੂੰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਸ਼ਾਂਤੀ ਦੇਵੀ ਮਿੱਤਲ ਆਡੀਟੋਰੀਅਮ ਵਿਖੇ ਰਿਲੀਜ਼ ਕੀਤੀ ਜਾਵੇਗੀ। ਡਾ. ਹਮਦਰਦ ਇਸ ਤੋਂ ਪਹਿਲਾਂ ਬਹੁਤ ਹੀ ਸ਼ਾਨਦਾਰ 7 ਐਲਬਮਾਂ ਸੰਗੀਤ ਪ੍ਰੇਮੀਆਂ ਦੀ ਝੋਲੀ ਪਾ ਚੁੱਕੇ ਹਨ,ਜਿਨ੍ਹਾਂ ਵਿੱਚ ‘ਲੋਕ ਗੀਤ’, ਜਜ਼ਬਾਤ, ਆਹਟ, ਸਿਜਦਾ, ਖੁਸ਼ਬੂ, ਸ਼ਰਧਾਂਜਲੀ ਅਤੇ ਮੇਰੀ ਪਸੰਦ ਸ਼ਾਮਿਲ ਹਨ। ‘ਲੋਕ ਗੀਤ’ ਇਸ ਸਾਲ ਅਪ੍ਰੈਲ ਵਿੱਚ ਹੀ ਰਿਲੀਜ਼ ਕੀਤੀ ਗਈ ਸੀ।

WRITTEN BY