ਤਪਾ ਮੰਡੀ, 19 ਸਤੰਬਰ (ਧਰਮਿੰਦਰ ਸਿੰਘ ਧਾਲੀਵਾਲ)- ਤਪਾ ਮੰਡੀ ਦੇ ਨੇੜਲੇ ਪਿੰਡ ਖੁੱਡੀ ਖੁੱਰਦ ਦੀ ਸੁੱਖਪਾਲ ਸਿੰਘ ਯਾਦਗਾਰੀ ਲਾਈਵ੍ਰੇਰੀ ਵਿੱਖੇ ਹਲਕਾ ਭਦੋੜ ਦੇ ਇੰਚਾਰਜ ਦਰਬਾਰਾ ਸਿੰਘ ਗੁਰੂ ਸਾਬਕਾ ਪ੍ਰਮੁੱਖ ਸਕੱਤਰ ਪੰਜਾਬ ਵੱਲੋ ਹਲਕੇ ਦੇ ਪਿਡਾਂ ਅਤੇ ਸਹਿਰਾ ਦੇ ਵਿਕਾਸ ਕਾਰਜਾ ਤਹਿਤ ਸੰਗਤ ਦਰਸਨ ਕੀਤੇ ਗਏ। ਇਸ ਸੰਗਤ ਦਰਸਨ ਵਿੱਚ ਆਏ ਹਲਕੇ ਦੇ ਲੋਕਾਂ ਅਤੇ ਪੰਚਾਈਤਾ ਨੇ ਸਰਦਾਰ ਦਰਵਾਰਾ ਸਿੰਘ ਗੁਰੂ ਨੂੰ ਆਪਣੀਆ ਸਮੱਸਿਆਵਾ ਤੋ ਜਾਣੂ ਕਰਵਾਈਆ ਅਤੇ ਸਰਦਾਰ ਦਰਵਾਰਾ ਸਿੰਘ ਗੁਰੂ ਨੇ ਮੋਕੇ ਤੋ ਹੀ ਸੱਮਸਿਆਵਾ ਦਾ ਹੱਲ ਵੀ ਕੀਤਾ। ਸਰਦਾਰ ਦਰਵਾਰਾ ਸਿੰਘ ਗੁਰੂ ਨੇ ਸੰਗਤ ਦਰਸਨ ਦੋਰਾਨ ਲੋਕਾਂ ਨੂੰ ਸੰਬੋਧਨ ਕਰਦੇ ਕਿਹਾ ਕਿ ਪੰਜਾਬ ਸਰਕਾਰ ਵੱਲੋ ਹਰ ਵਰਗ ਲਈ ਸਕੀਮਾ ਚਲਾ ਕਿ ਮੱਦਦ ਕੀਤੀ ਜਾਂਦੀ ਹੈ। ਪਿੱਛਲੇ 9 ਸਾਲਾ ਤੋ ਔਰਤਾ,ਨੋਜਵਾਨਾ,ਕਿਸਾਨਾ ਅਤੇ ਵਪਾਰਕ ਢਾਂਚੇ ਨੂੰ ਸੂਬਾ ਸਰਕਾਰ ਨੇ ਆਪਣੀਆ ਯੋਜਨਾਵਾ ਰਾਹੀ ਵਿਕਾਸ ਦੀ ਊਚੱੀ ਉਡਾਨ ਭਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਸਰਦਾਰ ਦਰਵਾਰਾ ਸਿੰਘ ਗੁਰੂ ਨੇ ਕਿਹਾ ਕਿ ਇਤਿਹਾਸ ਗਵਾਹ ਹੈ। ਕਿ ਜਦੋਂ ਜਦੋਂ ਵੀ ਪੰਜਾਬ ਵਿੱਚ ਸ੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਦੀ ਸਰਕਾਰ ਆਈ ਹੈ,ਵਿਕਾਸ ਉਦੋਂ ਹੀ ਹੋਇਆ ਹੈ,ਸਰਕਾਰ ਨੇ ਪਿਛਲੇ 9 ਸਾਲਾਂ ਵਿੱਚ ਜਿੱਥੇ ਹਰ ਖੇਤਰ ਵਿੱਚ ਤਰੱਕੀ ਦੀਆਂ ਨਵੀਂਆਂ ਬੁਲੰਦੀਆਂ ਛੋਹੀਆਂ ਹਨ,ਉੱਥੇ ਹੀ ਆਉਣ ਵਾਲੇ ਸਮੇਂ ਵਿੱਚ ਵਿਕਾਸ ਦੀ ਗਤੀ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਸੰਗਤ ਦਰਸਨ ਵਿੱਚ ਆਏ ਲੋਕਾਂ ਅਤੇ ਪੰਚਾਈਤਾ ਨੇ ਸਰਦਾਰ ਦਰਵਾਰਾ ਸਿੰਘ ਗੁਰੂ ਦਾ ਧੰਨਵਾਦ ਕੀਤਾ। ਇਸ ਮੌਕੇ ਊਗੱਰ ਮੋੜ ਤਪ੍ਹਾ ,ਰਣਦੀਪ ਸਿੰਘ ਢਿੱਲਵਾਂ, ਮੈਂਬਰ ਹਰਭਗਵਾਨ ਸਿੰਘ ਭਾਨਾ, ਵਿਜੇ ਕੁਮਾਰ, ਪਿਆਰਾ ਸਿੰਘ, ਕਰਮ ਸਿੰਘ ਲੌਗੜ੍ਹੀ, ਰਾਣੀ ਕੌਰ ਘੁੰਨਸ, ਮਨਜੀਤ ਕੋਰ, ਕਰਮਜੀਤ ਕੌਰ, ਗੁਰਦਿਆਲ ਕੌਰ ਅਤੇ ਯੂੱਥ ਵਿੰਗ ਦੇ ਨੌਜਵਾਨ ਹਾਜ਼ਰ ਸਨ।
ਹਲਕਾ ਭਦੌੜ ਦੇ ਇੰਚਾਰਜ ਦਰਬਾਰਾ ਸਿੰਘ ਗੁਰੂ ਨੇ ਕੀਤੇ ਸੰਗਤ ਦਰਸ਼ਨ



