Skip to content
Independent perspectives. Global stories.
BREAKING

ਦਲਿਤਾਂ ’ਤੇ ਜ਼ੁਲਮ ਹੋਣ ਦਾ ਮਾਮਲਾ ਤੁਰੰਤ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਜਾਵੇ : ਭੁਪਿੰਦਰ ਸਿੰਘ ਰਾਏ

Share this story

ਬਰਨਾਲਾ, 19 ਸਤੰਬਰ (ਨਿਰਮਲ ਸਿੰਘ ਪੰਡੋਰੀ)- ਜ਼ਿਲ੍ਹਾ ਪੱਧਰੀ ਵਿਜੀਲੈਂਸ ਮੋਨੀਟਰਿੰਗ ਕਮੇਟੀ ਅੱਤਿਆਚਾਰ ਰੋਕਥਾਮ ਐਕਟ 1989 ਰੂਲਜ਼ 1995 ਅਧੀਨ ਜ਼ਿਲ੍ਹਾ ਮੈਜਿਸਟਰੇਟ ਸ. ਭੁਪਿੰਦਰ ਸਿੰਘ ਰਾਏ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ। ਇਸ ਦੌਰਾਨ ਡੀ ਸੀ ਰਾਏ ਇਸ ਐਕਟ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਹ ਐਕਟ 1989 ਵਿੱਚ ਬਣਿਆ ਅਤੇ ਇਸ ਦੇ ਰੂਲਜ਼ 1995 ਵਿੱਚ ਬਣੇ ਅਤੇ ਇਸ ਐਕਟ ਵਿੱਚ ਸਮੇਂ-ਸਮੇਂ ਤੇ ਸੋਧਾ ਵੀ ਹੋਈਆਂ। ਉਹਨਾਂ ਕਿਹਾ ਕਿ ਇਸ ਐਕਟ ਵਿੱਚ 23 ਜੂਨ, 2014 ਨੂੰ ਸੋਧ ਕੇ ਮੁਆਵਜੇ ਦੀ ਰਾਸ਼ੀ ਵਿੱਚ ਵਾਧਾ ਕੀਤਾ ਗਿਆ ਅਤੇ ਇਹਨਾਂ ਕੇਸਾ ਦੀ ਪੜ੍ਹਤਾਲ ਪੁਲਿਸ ਵਿਭਾਗ ਦਾ ਘੱਟੋ-ਘੱਟ ਡੀ.ਐਸ.ਪੀ. ਰੈਂਕ ਦਾ ਅਧਿਕਾਰੀ ਕਰ ਸਕਦਾ ਹੈ। ਉਹਨਾ ਦੱਸਿਆ ਕਿ ਜਿੱਥੇ ਇਸ ਐਕਟ ਵਿੱਚ ਦੋਸ਼ੀ ਨੂੰ ਸਜ਼ਾ ਦਿੱਤੀ ਜਾਂਦੀ ਹੈ, ਉੱਥੇ ਨਾਲ ਹੀ ਪੀੜ੍ਹਤ ਨੂੰ ਮੁਆਵਜ਼ਾ ਵੀ ਦਿੱਤਾ ਜਾਂਦਾ ਹੈ। ਸ. ਭੁਪਿੰਦਰ ਸਿੰਘ ਰਾਏ ਨੇ ਦੱਸਿਆ ਕਿ ਐਕਟ ਦੀਆਂ ਕੁੱਝ ਧਾਰਾਵਾਂ/ ਸੈਕਸ਼ਨ ਵਿੱਚ ਮੁਆਵਜਾ 90 ਹਜ਼ਾਰ ਰੁਪਏ ਤੱਕ ਦਿੱਤਾ ਜਾਂਦਾ ਹੈ, ਜਿਸ ਵਿਚੋਂ 25 ਫੀਸਦੀ ਚਲਾਨ ਪੇਸ਼ ਹੋਣ ਤੇ ਅਤੇ 75 ਫੀਸਦੀ ਕੋਰਟ ਦੇ ਫੈਸਲੇ ਤੋਂ ਬਾਅਦ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਕੁੱਝ ਧਾਰਾਵਾਂ/ ਸੈਕਸ਼ਨ ਵਿੱਚ ਪੂਰਾ ਮੁਆਵਜ਼ਾ ਚਲਾਨ ਪੇਸ਼ ਹੋਣ ਤੇ ਅਤੇ ਕੁੱਝ ਵਿੱਚ ਐਫ.ਆਈ.ਆਰ. ਦਰਜ ਹੋਣ ਤੇ ਦਿੱਤਾ ਜਾਂਦਾ ਹੈ। ਉਹਨਾਂ ਇਹ ਵੀ ਦੱਸਿਆ ਕਿ ਕੁੱਝ ਕੇਸ ਜਿਵੇਂ ਕਿਸੇ ਕਮਾਈ ਕਰਨ ਵਾਲੇ ਮੈਂਬਰ ਨੂੰ ਪੂਰੀ ਤਰ੍ਹਾਂ ਅੰਗਹੀਣ/ ਮੌਤ ਹੋਣ ਤੇ 7,50,000/- ਰੁਪਏ ਦਾ ਮੁਆਵਜ਼ਾ ਵੀ ਦਿੱਤਾ ਜਾਂਦਾ ਹੈ। ਉਹਨਾਂ ਇਹ ਵੀ ਦੱਸਿਆ ਕਿ ਅੱਤਿਆਚਾਰ ਦੀਆਂ ਕਈ ਕਿਸਮਾਂ ਹੋ ਸਕਦੀਆਂ ਹਨ, ਜਿਵੇਂ ਕਿਸੇ ਦੇ ਇਨਸਾਨੀ ਸਵੈਮਾਨ ਨੂੰ ਸੱਟ ਮਾਰਨਾ, ਕਿਸੇ ਅਨੁਸੂਚਿਤ ਜਾਤੀ ਦੇ ਵਿਅਕਤੀ ਨੂੰ ਵੋਟ ਨਾ ਪਾਉਣ ਦੇਣਾ, ਜਮੀਨ ਤੇ ਕਬਜ਼ਾ ਕਰਨਾ, ਜਾਤੀ/ਕਬੀਲੇ ਨੂੰ ਉਸਦਾ ਘਰ ਜਾਂ ਪਿੰਡ ਛੱਡਣ ਲਈ ਮਜ਼ਬੂਰ ਕਰਨਾ, ਰੇਪ ਕਰਨਾ, ਕਿਸੇ ਅਨੁਸੂਚਿਤ ਜਾਤੀ ਦੇ ਵਿਅਕਤੀ ਨੁੂੰ ਅੰਗਹੀਣ ਕਰ ਦੇਣਾ ਜਾਂ ਉਸਦਾ ਕਤਲ ਹੀ ਕਰ ਦੇਣਾ ਆਦਿ ਸਾਰੇ ਜੁਰਮ ਅੱਤਿਆਚਾਰ ਰੋਕਥਾਮ ਐਕਟ ਅਧੀਨ ਆਉਂਦੇ ਹਨ। ਇਸ ਦੌਰਾਨ ਜਿਲ੍ਹਾ ਭਲਾਈ ਅਫ਼ਸਰ ਗੁਰਿੰਦਰਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਵਿੱਚ ਹੁਣ ਤੱਕ ਜਿਲ੍ਹਾ ਬਰਨਾਲਾ ਵਿੱਚ 12 ਕੇਸ ਦਰਜ ਹੋਏ ਸਨ, ਜਿਸ ਵਿੱਚ 5 ਕੇਸ ਕਾਰਵਾਈ ਅਧੀਨ ਹਨ ਅਤੇ ਕੁੱਲ 4,43,750/- ਰੁਪਏ ਦੀ ਰਾਸ਼ੀ ਪੀੜ੍ਹਤਾ ਨੂੰ ਮੁਆਵਜਾ ਦੇਣ ਸਬੰਧੀ ਪ੍ਰਾਪਤ ਹੋਈ ਸੀ, ਜਿਸ ਵਿੱਚੋਂ 2,25,000/- ਰੁਪਏ ਦੀ ਰਾਸ਼ੀ ਪੀੜ੍ਹਤਾ ਨੂੰ ਵੰਡੀ ਜਾ ਚੁੱਕੀ ਹੈ ਅਤੇ 2,18,750/- ਰੁਪਏ ਦੀ ਰਾਸ਼ੀ ਜਿਲ੍ਹਾ ਮੈਜਿਸਟਰੇਟ, ਬਰਨਾਲਾ ਅਤੇ ਜਿਲ੍ਹਾ ਭਲਾਈ ਅਫ਼ਸਰ, ਬਰਨਾਲਾ ਦੇ ਸਾਂਝੇ ਖਾਤੇ ਵਿੱਚ ਜਮ੍ਹਾਂ ਪਈ ਹੈ। ਇਸ ਮੌਕੇ ਸ. ਰਾਏ ਨੇ ਸਮੂਹ ਮੈਂਬਰਾਂ ਨੂੰ ਕਿਹਾ ਕਿ ਸਾਨੂੰ ਸਾਰੇ ਭਾਈਚਾਰੇ ਨੂੰ ਆਪਸ ਵਿੱਚ ਰਲ-ਮਿਲ ਕੇ ਰਹਿਣਾ ਚਾਹੀਦਾ ਹੈ ਅਤੇ ਜਾਤ, ਧਰਮ ਜਾਂ ਲਿੰਗ ਦੇ ਆਧਾਰ ਤੇ ਕਿਸੇ ਨਾਲ ਵਿਤਕਰਾ ਨਹੀਂ ਕਰਨਾ ਚਾਹੀਦਾ। ਉਹਨਾਂ ਕਿਹਾ ਕਿ ਜੇਕਰ ਤੁਹਾਡੇ ਧਿਆਨ ਵਿੱਚ ਅਨੁਸੂਚਿਤ ਜਾਤੀਆਂ ਤੇ ਤਸੱਦਦ ਜਾਂ ਕੋਈ ਅੱਤਿਆਚਾਰ ਦਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ ੳੁੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਜਾਵੇ ਤਾਂ ਜੋ ਬਣਦੀ ਕਾਰਵਾਈ ਕੀਤੀ ਜਾ ਸਕੇ। ਮੀਟਿੰਗ ਵਿੱਚ ਸ੍ਰੀ ਗੁਰਬਿੰਦਰ ਸਿੰਘ ਸੰਘਾ ਡੀ. ਐਸ. ਪੀ.(ਇਨਵੈਸਟੀਗੇਸ਼ਨ), ਸ੍ਰੀ ਵਿਨੋਦ ਕੁਮਾਰ ਗੁਪਤਾ ਜਿਲ੍ਹਾ ਅਟਾਰਨੀ,  ਜੱਗਾ ਸਿੰਘ ਮੌੜ, ਰਾਣਾ ਰਣਦੀਪ ਸਿੰਘ ਔਜਲਾ,ਮੈਂਗਲ ਸਿੰਘ, ਬਲਜੀਤ ਸਿੰਘ ਜਾਗਲ ਬਰਨਾਲਾ ਅਤੇ ਵਿਕਰਮ ਸਿੰਘ ਗਿੱਲ ਆਦਿ ਮੈਂਬਰ ਹਾਜ਼ਰ ਸਨ।

WRITTEN BY