ਬੁਢਲਾਡਾ, 19 (ਅਮਿਤ ਜਿੰਦਲ)- ਸਥਾਨਕ ਸ਼ਹਿਰ ਦੀ ਪੰਚਾਇਤੀ ਗਊਸਾਲਾ ਵਿਖੇ ਕੇਦਰੀ ਕੈਬਨਿਟ ਮੰਤਰੀ ਬੀਬਾ ਹਰਸਿਮਰਤ ਬਾਦਲ ਵੱਲੋ ਬੀਤੇ ਦਿਨੀ ਗਊਸਾਲਾ ਵਿਖੇ ਪਹੁੱਚ ਕਿ ਗਊਆ ਦੀ ਸਭਾਲ ਲਈ ਨਵੇ ਬਣਾਏ ਜਾ ਰਹੇ ਸੈਡ ਦੀ ਉਸਾਰੀ ਲਈ ਪੰਜ ਲੱਖ ਰੁਪਏ ਦਾ ਚੈਕ ਗਊਸ਼ਾਲਾ ਕਮੇਟੀ ਦੇ ਪ੍ਰਬੰਧਕ ਨਵਤੇਜ ਨਵੀ ਨੂੰ , ਸਾਬਕਾ ਵਿਧਾਇਕ ਹਰਬੰਤ ਸਿੰਘ ਦਾਤੇਵਾਸ , ਸਾਬਕਾ ਪ੍ਰਧਾਨ ਕੇਸੋ ਰਾਮ ,ਰਾਜਿੰਦਰ ਚੋਧਰੀ ਬਿੱਟੂ , ਤਨਜੋਤ ਸਾਹਨੀ ਦੀ ਹਾਜ਼ਰੀ ਵਿਚ ਸੋਪਿਆ ਗਿਆ। ਇਸ ਵਿਸ਼ੇਸ ਗਰਾਟ ਲਈ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ , ਉਪ ਮੁਖ ਮੰਤਰੀ ਸੁਖਬੀਰ ਸਿੰਘ ਬਾਦਲ , ਬੀਬਾ ਹਰਸਿਮਰਤ ਬਾਦਲ ਜੀ ਦਾ ਧੰਨਵਾਦ ਕਰਦਿਆ ਪ੍ਰਧਾਨ ਨਵੀ ਨੇ ਕਿਹਾ ਕਿ ਗਊਆ ਦੀ ਸਭਾਲ ਲਈ ਸਾਨੂੰ ਜੋ ਜਿੰਮੇਵਾਰੀ ਸੋਪੀ ਗਈ ਹੈ ਇਸ ਨੂੰ ਸ਼ਹਿਰ ਵਾਸੀਆ ਦੇ ਸਹਿਯੋਗ ਨਾਲ ਨੇਪਰੇ ਚਾੜਿਆ ਜਾਵੇਗਾ।
ਹਰਸਿਮਰਤ ਬਾਦਲ ਵੱਲੋਂ ਗਊਸ਼ਾਲਾ ਦੇ ਸ਼ੈੱਡ ਦੇ ਨਿਰਮਾਣ ਲਈ ਦਿੱਤਾ ਚੈੱਕ



