Skip to content
Independent perspectives. Global stories.
BREAKING

ਪੀਰ ਦੀ ਦਰਗਾਹ ਤੋਂ ਚੋਰੀ ਕਰਨ ਵਾਲੇ ਚੋਰੀ ਦੀ ਰਾਸ਼ੀ ਸਮੇਤ ਕਾਬੂ

Share this story

chori ਸ਼ਾਹਕੋਟ 19 ਸਤੰਬਰ  (ਸੁਰਿੰਦਰ ਸਿੰਘ ਪਦਮ)-ਪੀਰ ਦੀ ਦਰਗਾਹ ਤੋ ਨਕਦੀ ਚੋਰੀ ਕਰਨ ਵਾਲਿਆ ਨੂੰ ਚੌਕੀ ਮਲਸੀਆਂ ਦੀ ਪੁਲੀਸ ਵੱਲੋ ਕਾਬੂ ਕੀਤਾ ਗਿਆ ਹੈ। ਚੌਕੀ ਮਲਸੀਆਂ ਦੇ ਇਚਾਰਜ ਸੁਰਜੀਤ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ ਬਲਦੇਵ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਰੂਪੇਵਾਲ ਨੇ ਉਨ੍ਹਾਂ ਕੋਲ ਲਿਖਤੀ ਦਰਖਾਸਤ  ਦਿੱਤੀ ਸੀ ਕਿ ਉਨ੍ਹਾਂ ਦਾ ਪਰਿਵਾਰ ਕਾਸੂਪੁਰ ਰੋਡ ’ਤੇ ਸਥਿਤ ਪੀਰ ਬਾਬਾ ਸੈਦ ਵੱਡਾ ਦੀ ਦਰਗਾਹ ਤੇ ਪਿਛਲੇ ਲੰਬੋੇ ਸਮੇਂ ਤੋ ਸੇਵਾ ਕਰਦਾ ਆ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਕਤ ਦਰਗਾਹ ਦੀ ਪ੍ਰਬੰਧਕ ਕਮੇਟੀ ਦੇ ਉਹ ਪ੍ਰਧਾਨ ਵੀ ਹਨ। ਦਰਖਾਸਤ ਵਿਚ ਦੱਸਿਆ ਗਿਆ ਹੈ ਕਿ ਮਿਤੀ 17-18 ਸਤੰਬਰ ਦੀ ਦਰਮਿਆਨੀ ਰਾਤ ਨੂੰ ਤੀਰਥ ਪੁੱਤਰ ਬਲਵਿੰਦਰ ਸਿੰਘ ਅਤੇ ਅਮਨਪ੍ਰੀਤ ਸਿੰਘ ਉਰਫ ਰਵੀ ਪੁੱਤਰ ਬਲਵਿੰਦਰ ਸਿੰਘ ਵਾਸੀਆਨ ਰੂਪੇਵਾਲ ਨੇ ਦਰਗਾਹ ਉੱਪਰ ਲਗਾਏ ਹੋਏ ਗੱਲੇ ਦਾ ਜਿੰਦਾ ਤੋੜ ਕੇ ਉਸ ਵਿਚੋ ਕਰੀਬ 4-5 ਹਜਾਰ ਰੁਪਏ ਦੀ ਨਕਦੀ ਚੋਰੀ ਕਰ ਲਈ ਹੈ। ਚੌਕੀ ਇਚਾਰਜ ਨੇ ਦੱਸਿਆ ਕਿ ਉਨ੍ਹਾਂ ਦੀ ਚੋਕੀ ਦੇ ਏ ਐਸ ਆਈ ਬਲਵਿੰਦਰ ਸਿੰਘ ਤੇ ਹੌਲਦਾਰ ਸੁਰਜੀਤ ਸਿੰਘ ਸਮੇਤ ਪਾਰਟੀ ਨੇ ਤੁਰੰਤ ਕਾਰਵਾਈ ਕਰਦੇ ਹੋਏ ਨਾਕਾਬੰਦੀ ਦੌਰਾਨ ਉਕਤ ਦੋਵੇ ਮੁਲਜ਼ਮਾਂ ਨੂੰ ਚੋਰੀ ਕੀਤੇ ਹੋਏ 3530 ਰੁਪਏ ਨਕਦੀ ਸਮੇਤ ਕਾਬੂ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਉਕਤ ਦੋਵੇ ਮੁਲਜ਼ਮਾਂ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਉਨ੍ਹਾਂ ਨੂੰ ਨਕੋਦਰ ਅਦਾਲਤ ਵਿਚ ਪੇਸ਼ ਕਰ ਦਿੱਤਾ ਗਿਆ ਹੈ।

WRITTEN BY