Skip to content
Independent perspectives. Global stories.
BREAKING

ਛੇਵਾਂ ਵਿਸਾਖੀ ਮੇਲਾ 2016 ਮੈਟਰੋਪੁਿਲਟਨ ਵਿੱਚ ੲਿਤਿਹਾਸ ਸਿਰਜੇਗਾ : ਵੱਲਾ ,ਏਕ ਪੰਜਾਬੀ

Share this story

df

ਵਾਸ਼ਿੰਗਟਨ ਡੀਸੀ, 4 ਫਰਵਰੀ- ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਵਿਰਸੇ ਨੂੰ ਪ੍ਰਫੁੱਲਤ ਕਰਨ ਲਈ ਵਿਦੇਸ਼ੀ ਪੰਜਾਬੀਆਂ ਦੀ ਰੂਹ ਦੀ ਖੁਰਾਕ ਨੂੰ ਉਨ੍ਹਾਂ ਦੇ ਹਿੱਤ ਸਾਕਾਰ ਕਰਨ ਲਈ ਏਕ ਪੰਜਾਬੀ ਅਤੇ ਵੱਲਾ ਟਰਾਂਸਪੋਰਟ ਵੱਲੋਂ ਵਿਸਾਖੀ ਮੇਲਾ 2016 ਆਯੋਜਿਤ ਕੀਤਾ ਜਾ ਰਿਹਾ ਹੈ। ਜਿੱਥੇ ਇਹ ਮੇਲਾ ਨੌਜਵਾਨਾਂ, ਮੁਟਿਆਰਾਂ ਅਤੇ ਪੰਜਾਬੀ ਖੈਰ ਖਵਾਵਾਂ ਦਾ ਤਾਜ ਬਣੇਗਾ, ਉਥੇ ਸੱਭਿਆਚਾਰਕ ਦੇ ਰੰਗ ਨੂੰ ਗੂੜ੍ਹਿਆਂ ਕਰਨ ਵਿੱਚ ਅਹਿਮ ਰੋਲ ਅਦਾ ਕਰੇਗਾ। ਪੰਜਾਬੀਆਂ ਦੇ ਚਹੇਤੇ ਅਤੇ ਸੱਭਿਆਚਾਰਕ ਦੇ ਥੰਮ੍ਹ ਵਾਰਿਸ ਭਰਾਵਾਂ ਦੀ ਧਮਾਲ, ਲੁੱਡੀ, ਝੁੰਮਰ ਅਤੇ ਚਿਮਟੇ ਦੀ ਗੂੰਜ, ਪੰਜਾਬੀਆਂ ਲਈ ਮਨੋਰੰਜਨ ਦੇ ਨਾਲ-ਨਾਲ ਉਨ੍ਹਾਂ ਦੇ ਪੰਜਾਬੀ ਨਾਲ ਅਤੁੱਟ ਰਿਸ਼ਤੇ ਨੂੰ ਮਜ਼ਬੂਤ ਕਰੇਗੀ।
ਜ਼ਿਕਰਯੋਗ ਹੈ ਕਿ ਰਾਜੂ ਕਮੇਡੀਅਨ ਅਤੇ ਕਪਿਲ ਕਮੇਟੀ ਨਾਈਟ ਦਾ ਸਿਤਾਰਾ ਇਸ ਵਿਸਾਖੀ ਮੇਲੇ ‘ਤੇ ਸਰੋਤਿਆਂ ਨੂੰ ਆਪਣੇ ਮਿਠਬੋਲੇ ਵਿਅੰਗਾਂ ਨਾਲ ਢਿੱਡੀਂ ਪੀੜਾਂ ਪਾਵੇਗਾ। ਹਾਸਿਆਂ ਦੇ ਇਸ ਬਾਦਸ਼ਾਹ ਦੀ ਉਡੀਕ ਵਿੱਚ ਪੰਜਾਬੀ ਪੱਬਾਂ ਭਾਰ ਹੋਈ ਇੱਕ-ਇੱਕ ਪਲ ਨੂੰ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਵਿਸਾਖੀ ਮੇਲਾ ਭੰਗੜੇ, ਗਿੱਧੇ ਦਾ ਪ੍ਰਤੀਕ ਆਪਣੇ ਅਥਾਹ ਰੰਗ ਨੂੰ ਵੀ ਸਰੋਤਿਆਂ ਵਿੱਚ ਬਿਖੇਰੇਗਾ। ਛੇਵੇਂ ਵਿਸਾਖੀ ਮੇਲੇ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਸਟਾਲਾਂ, ਵੈਂਡਰਾਂ ਅਤੇ ਤਰਕਾਰੀਆਂ ਦੇ ਬਾਦਸ਼ਾਹ ਵੱਲੋਂ ਇਸ ਮੇਲੇ ਵਿੱਚ ਸ਼ਮੂਲੀਅਤ ਕਰਕੇ ਹਰ ਪੰਜਾਬੀ ਨੂੰ ਉਨ੍ਹਾਂ ਦੇ ਜ਼ਾਇੇਕੇ ਨਾਲ ਭਰਪੂਰ ਕਰਨਗੇ। ਪਹਿਲੀ ਮਈ ਦਾ ਦਿਨ ਬੁਲਰਨ ਰਿਜ਼ਨਲ ਪਾਰਕ ਦਾ ਵਿਸਾਖੀ ਮੇਲਾ ਸਹਿਯੋਗੀ ਸਟੇਟਾਂ ਲਈ ਵੀ ਪ੍ਰੇਰਨਾਸਰੋਤ ਬਣ ਗਿਆ ਹੈ।
ਭਾਵੇਂ ਸੱਭਿਆਚਾਰਕ ਸ਼ਾਮਾਂ ਅਤੇ ਰਾਤਾਂ ਕਰਵਾਈਆਂ ਜਾਂਦੀਆਂ ਹਨ, ਪਰ ਇਹ ਮੁਫਤ ਮੇਲਾ ਪੰਜਾਬੀਆਂ ਦੀ ਆਨ-ਸ਼ਾਨ ਅਤੇ ਰੂਹ ਨੂੰ ਟੁੰਬਣ ਦਾ ਸਰੋਤ ਹੋ ਨਿਬੜੇਗਾ। ਪ੍ਰਬੰਧਕਾਂ ਵੱਲੋਂ ਹਰ ਉਹ ਕੋਿਸ਼ਸ਼ ਕੀਤੀ ਜਾ ਰਹੀ ਹੈ ਜਿਸ ਨਾਲ ਇਹ ਮੇਲਾ ਅਜਿਹਾ ੲਿਤਿਹਾਸ ਸਿਰਜ ਜਾਵੇ, ਜਿਸ ਮਕਸਦ ਨਾਲ ਇਸ ਨੂੰ ਉਲੀਿਕਆ ਗਿਆ ਹੈ। ਮੈਰੀਲੈਂਡ, ਵਰਜੀਨੀਆ, ਡੀਸੀ, ਡੈਲਵੇਅਰ, ਜਰਸੀ ਤੇ ਨਿਊਯਾਰਕ ਦੇ ਸਰੋਤੇ ਇਸ ਮੇਲੇ ਸਬੰਧੀ ਅਗਾਹੂੰ ਹੀ ਸ਼ਮੂਲੀਅਤ ਬਾਰੇ ਆਪਣੀ ਹਾਜ਼ਰੀ ਨੂੰ ਪਕੇਰਿਆਂ ਕਰ ਰਹੇ ਹਨ। ਪ੍ਰਬੰਧਕਾਂ ਨੂੰ ਪੂਰਨ ਆਸ ਹੈ ਕਿ ਵੱਲਾ ਅਤੇ ਏਕ ਪੰਜਾਬੀ ਦੇ ਬੈਨਰ ਹੇਠਾਂ ਇਹ ਵਿਸਾਖੀ ਮੇਲਾ ਅਜਿਹਾ ੲਿਤਿਹਾਸ ਸਿਰਜੇਗਾ ਜੋ ਸਾਲਾਨਾ ਈਵੈਂਟ ਵਜੋਂ ਅਮਰੀਕਾ ਵਿੱਚ ਸੱਭਿਆਚਾਰਕ ਦਾ ਿੲਿਤਹਾਿਸਕ ਮੇਲਾ ਜਾਣਿਆ ਜਾਵੇਗਾ। ਸਮੁੱਚੇ ਤੌਰ ’ਤੇ ਪੰਜਾਬੀਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।

WRITTEN BY