Skip to content
Independent perspectives. Global stories.
BREAKING

ਮੋਦੀ ਵੱਲੋਂ ਗਾਂਧੀ ਪਰਿਵਾਰ ’ਤੇ ਨਿਸ਼ਾਨਾ ਇੱਕ ਪਰਿਵਾਰ ਨਹੀਂ ਚੱਲਣ ਦੇ ਰਿਹਾ ਸੰਸਦ

Share this story

Narendra_Modi_360x270_generic_PTI_thumb.jpg

ਕਿਹਾ, 2014 ਦੀਆਂ ਚੋਣਾਂ ’ਚ ਮਿਲੀ ਹਾਰ ਦਾ ਲੈ ਰਿਹਾ ਬਦਲਾ

ਡਿਬਰੂਗੜ੍ਹ, 5 ਫਰਵਰੀ (ਪੀ. ਟੀ. ਲਾਇਵ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੱਥੇ ਇੱਕ ਸਮਾਗਮ ਦੌਰਾਨ ਅਸਿੱਧੇ ਤੌਰ ‘ਤੇ ਕਾਂਗਰਸ ਦੇ ਗਾਂਧੀ ਪਰਿਵਾਰ ਉੱਪਰ ਨਿਸ਼ਾਨਾ ਸਾਧਿਆ। ਬਿਨਾ ਕਿਸੇ ਦਾ ਨਾਂਅ ਲਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਸੰਸਦ ਵਿੱਚ ਅੜਿੱਕਾ ਪੈਦਾ ਕਰਨ ਲਈ ਸਿਰਫ ‘ਇੱਕ ਪਰਿਵਾਰ’ ਜ਼ਿੰਮੇਵਾਰ ਹੈ। ਪ੍ਰਧਾਨ ਮੰਤਰੀ ਨੇ ਸ਼ੁੱਕਰਵਾਰ ਨੂੰ ਅਸਮ ਦੇ ਡਿਬਰੂਗੜ੍ਹ ਵਿੱਚ ਇੱਕ ਰਵਾਇਤੀ ਨਗਾੜੇ ਨੂੰ ਵਜਾ ਕੇ ਸੂਬੇ ਵਿੱਚ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ। ਮੋਦੀ ਨੇ ਇਸ ਮੌਕੇ ਸੰਬੋਧਨ ਦੌਰਾਨ ਇੱਥੋਂ ਤੱਕ ਕਿਹਾ ਕਿ ਮੈਨੂੰ ਲਗਦਾ ਹੈ ਕਿ ਅਜਿਹਾ ਕਰਕੇ ਇਹ ਪਰਿਵਾਰ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਮਿਲੀ ਹਾਰ ਦਾ ਬਦਲਾ ਲੈ ਰਿਹਾ ਹੈ।
ਅਸਮ ਵਿੱਚ ਅਪ੍ਰੈਲ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੂੰ ਮੌਕਾ ਦਿੱਤੇ ਜਾਣ ਦੀ ਗੱਲ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਆਪੋਜੀਸ਼ਨ ਵਿੱਚ ਅਜਿਹੇ ਕਈ ਨੇਤਾ ਹਨ ਜਿਹੜੇ ਮੇਰਾ ਵਿਰੋਧ ਕਰਨ ਦੇ ਬਾਵਜੂਦ ਸੰਸਦ ਚੱਲਣ ਦੇਣਾ ਚਾਹੁੰਦੇ ਹਨ, ਪਰ ਇੱਕ ਪਰਿਵਾਰ ਤਾਂ ਅਜਿਹਾ ਸਖ਼ਤ ਹੈ ਕਿ ਉਹ ਰਾਜ ਸਭਾ ਵੀ ਚੱਲਣ ਨਹੀਂ ਦਿੰਦਾ।
ਜ਼ਿਕਰਯੋਗ ਹੈ ਕਿ ਇਸ ਮਹੀਨੇ ਦੇ ਆਖਿਰ ਵਿੱਚ ਸੰਸਦ ਦਾ ਬਜਟ ਸਮਾਗਮ ਸ਼ੁਰੂ ਹੋਣ ਵਾਲਾ ਹੈ। ਸਰਕਾਰ ਨੂੰ ਉਮੀਦ ਹੈ ਕਿ ਇਸ ਸਮਾਗਮ ਵਿੱਚ ਜੀਐਸਟੀ ਸਮੇਤ ਰਾਜ ਸਭਾ ਵਿੱਚ ਅਟਕੇ ਹੋਏ ਕਈ ਅਹਿਮ ਬਿੱਲ ਪਾਸ ਹੋ ਜਾਣਗੇ। ਇੱਥੇ ਇਹ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਰਾਜ ਸਭਾ ਵਿੱਚ ਕਾਂਗਰਸ ਬਹੁਮਤ ਵਿੱਚ ਹੈ ਅਤੇ ਭਾਜਪਾ ਨੂੰ ਉਮੀਦ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਸੂਬਿਆਂ ਤੋਂ ਚੋਣ ਜਿੱਤ ਕੇ ਉਹ ਇਸ ਸਥਿਤੀ ਤੋਂ  ਨਿਜ਼ਾਤ ਪਾ ਸਕੇਗੀ।

WRITTEN BY