Skip to content
Independent perspectives. Global stories.
BREAKING

ਵਰਜੀਨੀਆ ਦੇ ਪੰਜਾਬੀ ਮੇਲੇ ਸਬੰਧੀ ਪਲੇਠੀ ਮੀਟਿੰਗ ਵਿੱਚ ਅਹਿਮ ਫੈਸਲੇ

Share this story

mela

   ਵਰਜੀਨੀਆ, 1 ਫਰਵਰੀ- ਅਮਰੀਕਾ ਦੀ ਧਰਤੀ ‘ਤੇ ਸਿੱਖਾਂ ਵੱਲੋਂ ਅਹਿਮ ਮੱਲਾਂ ਮਾਰੀਆਂ ਜਾਂਦੀਆਂ ਹਨ, ਚਾਹੇ ਉਹ ਖੇਡਾਂ ਦਾ ਖੇਤਰ ਹੋਵੇ ਜਾਂ ਧਾਰਮਿਕ ਸਰਗਰਮੀਆਂ ਦਾ ਕੋਈ ਕਾਰਜ ਹੋਵੇ। ਇਸ ਸਬੰਧੀ ਵੱਖੋ-ਵੱਖ ਸ਼ਹਿਰਾਂ ਦੀ ਮਸ਼ਹੂਰੀ ਹੈ, ਜਿਸ ਵਿੱਚ ਵਿਸਾਖੀ ਦੀ ਪ੍ਰੇਡ ਵਿੱਚ ਨਿਊਯਾਰਕ ਦੀ ਝੰਡੀ ਹੈ, ਪਰ ਸੱਭਿਆਚਾਰਕ ਦੇ ਖੇਤਰ ਵਿੱਚ ਵਰਜੀਨੀਆ ਇੱਕ ਅਜਿਹਾ ਸੂਬਾ ਹੈ ਜਿੱਥੇ ਪੰਜਾਬੀ ਹਰ ਸਾਲ ਸੱਭਿਆਚਾਰਕ ਮੇਲੇ 2010 ਤੋਂ ਕਰਵਾਉਂਦੇ ਆ ਰਹੇ ਹਨ, ਪਰ ਇਹ ਮੇਲਾ ਇਤਿਹਾਸਿਕ ਉਸ ਵੇਲੇ ਬਣ ਗਿਆ ਜਦੋਂ ਮੈਟਰੋਪੁਲੀਟਨ ਏਰੀਆ ਵਾਸ਼ਿੰਗਟਨ ਡੀਸੀ ਦੀਆਂ ਉਘੀਆਂ ਸ਼ਖਸੀਅਤਾਂ ਵੱਲੋਂ ਦਿਲ ਖੋਲ੍ਹ ਕੇ ਸਪਾਂਸਰ ਕੀਤਾ। ਇਸ ਮੇਲੇ ਦੀ ਪਲੇਠੀ ਮੀਟਿੰਗ ਪ੍ਰੀਤ ਪੈਲਸ ਵਿਖੇ ਕੀਤੀ ਗਈ ਜਿਸ ਵਿੱਚ ਮੈਰੀਲੈਂਡ, ਵਰਜੀਨੀਆ ਅਤੇ ਵਾਸ਼ਿੰਗਟਨ ਡੀਸੀ ਦੀਆਂ ਉਘੀਆਂ ਸ਼ਖਸੀਅਤਾਂ ਨੇ ਹਿੱਸਾ ਲਿਆ। ਇਸ ਮੀਟਿੰਗ ਨੂੰ ਹਰਮੋਹਿੰਦਰ ਚਹਿਲ ਨੇ ਸੱਭਿਅਕ ਟੋਟਕਿਆਂ ਨਾਲ ਚਲਾਇਆ ਅਤੇ ਹਰੇਕ ਨੂੰ ਮੋਹ ਲਿਆ। ਮੀਟਿੰਗ ਦੌਰਾਨ ਵੱਖ-ਵੱਖ ਸ਼ਖਸੀਅਤਾਂ ਵੱਲੋਂ ਸੁਝਾਅ ਵੀ ਦਿੱਤੇ ਗਏ ਅਤੇ ਮੇਲੇ ਨੂੰ ਕਮਿਊਨਿਟੀ ਲਈ ਪ੍ਰੇਰਨਾਸਰੋਤ ਬਣਾਉਣ ਲਈ ਸਹੂਲਤਾਂ ਮੁਹੱਈਆ ਕਰਨ ਦਾ ਪ੍ਰਣ ਵੀ ਲਿਆ ਗਿਆ।
ਗੁਰਿੰਦਰ ਸਿੰਘ ਪੰਨੂ ਵੱਲੋਂ ਪਿਛਲੇ ਮੇਲੇ ਦੀ ਕਾਮਯਾਬੀ ਦਾ ਧੰਨਵਾਦ ਅਤੇ ਰਾਜੀਵ ਵੱਲੋਂ ਖਰਚੇ ਦਾ ਹਿਸਾਬ ਅਤੇ ਬਚਤ ਦੱਸ ਕੇ ਸਭ ਨੂੰ ਹੈਰਾਨ ਕਰ ਦਿੱਤਾ। ਸੁਰਿੰਦਰ ਰਹੇਜਾ ਵੱਲੋਂ 2016 ਮੇਲੇ ਦੀ ਵਿਉਤਬੰਦੀ ਬਾਰੇ ਜ਼ਿਕਰ ਕੀਤਾ ਗਿਆ। ਮੇਲੇ ਦੀ ਸ਼ੁਰੂਆਤ ਵਿੱਚ ਸਤਪਾਲ ਸਿੰਘ ਬਰਾੜ, ਸੁਖਪਾਲ ਧਨੋਆ, ਰਾਜ ਨਿੱਝਰ, ਸੁਰਜੀਤ ਸਿੱਧੂ, ਭੋਲਾ ਕਰਮਜੀਤ ਤੋਂ ਇਲਾਵਾ ਹਰਜੀਤ ਗਿੱਲ ਨੇ ਆਪਣੇ ਤਜ਼ੁਰਬੇ ਦੇ ਪਲ ਸਾਂਝੇ ਕੀਤੇ।
ਜਸਦੀਪ ਸਿੰਘ ਜੱਸੀ ਸਾਊਥ ਏਸ਼ੀਅਨ ਕਮਿਸ਼ਨਰ ਮੈਰੀਲੈਂਡ, ਸਾਜਿਦ ਤਰਾਰ ਡਾਇਰੈਕਟਰ ਸੀਐਸਸੀ ਨੇ ਇਸਮੇਲੇ ਦੀ ਬਿਹਤਰੀ ਲਈ ਪੰਜ ਹਜ਼ਾਰ ਡਾਲਰ ਦਾ ਵਾਅਦਾ ਕੀਤਾ ਅਤੇ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੀ ਮਜ਼ਬੂਤੀ ਦਾ ਜ਼ਿਕਰ ਕੀਤਾ।
ਜਸਦੀਪ ਸਿੰਘ ਨੇ ਕਿਹਾ ਕਿ ਪੰਜਾਬੀਆਂ ਨੂੰ ਰਾਜਨੀਤੀ ਵਿੱਚ ਪ੍ਰਵੇਸ਼ ਕਰਨ ਲਈ ਇੱਥੋਂ ਦੇ ਸੈਨੇਟਰਾਂ ਤੇ ਕਾਂਗਰਸਮੈਨ ਦੀ ਸ਼ਿਰਕਤ ਕਰਕੇ ਆਪਣੀ ਥਾਂ ਬਣਾਉਣੀ ਚਾਹੀਦੀ ਹੈ, ਤਾਂ ਜੋ ਪੰਜਾਬੀ ਮੇਲੇ ਦੇ ਇੱਕਠ ਰਾਹੀਂ ਕਮਿਊਨਿਟੀ ਲਈ ਕੋਈ ਲਾਹਾ ਲੈ ਸਕਣ। ਡਾ. ਸੁਰਿੰਦਰ ਿਗੱਲ ਨੇ ਕਿਹਾ ਕਿ ਸਥਾਨਕ ਗਾਇਕਾਂ ਅਤੇ ਬਿਹਤਰ ਸ਼ਖਸੀਅਤਾਂ ਦਾ ਸਨਮਾਨ ਕਰਕੇ ਕਿਮਊਨਿਟੀ ਨੂੰ ਪ੍ਰਫੁੱਲਤ ਕਰਨ ’ਤੇ ਜ਼ੋਰ ਦੇਣਾ ਚਾਹੀਦਾ ਹੈ ਤਾਂ ਜੋ ਨੌਜਵਾਨ ਆਪਣੇ ਵਿਰਸੇ ਪ੍ਰਤੀ ਜਾਗਰੂਕ ਹੋ ਸਕਣ।
ਅਖੀਰ ਵਿੱਚ ਰਾਜ ਨਿੱਝਰ ਨੇ ਮੇਲੇ ਨੂੰ ਕਿਮਊਨਿਟੀ ਦੇ ਆਸ਼ੇ ਤੱਕ ਸੀਮਤ ਰੱਖਣ ਅਤੇ ਕਿਸੇ ਵੀ ਰਾਜਨੀਤੀ ਤੋਂ ਮੁਕਤ ਰੱਖ ਕੇ ੲਿਤਿਹਾਸਕ ਮੇਲੇ ਵਜੋਂ ਉਭਾਰਨ ’ਤੇ ਜ਼ੋਰ ਿਦੱਤਾ। ਸ੍ਰੀ ਰਹੇਜਾ ਨੇ ਅੱਜ ਦੀ ਿਮਲਣੀ ’ਤੇ 5੦ ਹਜ਼ਾਰ ਡਾਲਰ ਿੲਕੱਠੇ ਹੋਣ ਦਾ ਿਜ਼ਕਰ ਕੀਤਾ। ਹੋਰਨਾਂ ਤੋਂ ਿੲਲਾਵਾ ਿੲਸ ਮੀਟਿੰਗ ਵਿੱਚ ਬਖਸ਼ੀਸ਼ ਸਿੰਘ, ਕਮਲਜੀਤ ਿਸੰਘ ਸੋਨੀ, ਛੱਬੀ ਿਢੱਲੋਂ, ਬਲਿਜੰਦਰ ਸ਼ੰਮੀ, ਮਨਜੀਤ ਿਸੰਘ ਕੈਰੋਂ ਤੋਂ ਿੲਲਾਵਾ ਹੋਰ ਵੀ ਨਾਮਵਰ ਸ਼ਖਸੀਅਤਾਂ ਨੇ ਹਾਜ਼ਰੀ ਲਗਵਾਈ। ਇਹ ਮੇਲਾ ਬੁਲਰਨ ਪਾਰਕ ਵਿਖੇ ਮੁਫਤ ਦਿਖਾਇਆ ਜਾਵੇਗਾ ਜਿਸ ਵਿੱਚ ਐਮੀ ਵਿਰਕ, ਅਨਮੋਲ ਗਗਨ ਮਾਨ, ਬਲਜੀਤ ਕੌਰ ਜੋਹਲ, ਅੰਮ੍ਰਿਤ ਮਾਨ, ਕੁਲਿਵੰਦਰ ਬਿੱਲਾ ਅਤੇ ਰਣਜੀਤ ਬਾਠ ਆਏ ਸਰੋਤਿਆਂ ਦਾ ਮਨੋਰੰਜਨ ਕਰਨਗੇ, ਜਿਸ ਲਈ ਲੋਕਾਂ ਵਿੱਚ ਭਾਰੀ ਉਤਸ਼ਾਹ ਹੈ।

WRITTEN BY