Skip to content
Independent perspectives. Global stories.
BREAKING

ਮੋਦੀ ਤੇ ਬਾਦਲ ਸਰਕਾਰ ਦੀ ਦਲਿਤ ਵਿਰੋਧੀ ਸੋਚ ’ਤੇ ਵਰ੍ਹੇ ਵਿਰੋਧੀ ਧਿਰ ਦੇ ਨੇਤਾ ਚੰਨੀ

Share this story

ਡੇਰਾ ਬੱਲਾਂ ਦਾ ਕੀਤਾ ਦੌਰਾ, ਸਰਕਾਰੀ ਨੌਕਰੀਆਂ ’ਚ ਠੇਕੇਦਾਰੀ ਸਿਸਟਮ ਬੰਦ ਕਰਨ ਦੀ ਵਕਾਲਤ

ਐਸ.ਪੀ ਸਲਵਿੰਦਰ ਸਿੰਘ ਨੂੰ ਮੁਅੱਤਲ ਕੀਤੇ ਜਾਣ ਦੀ ਮੰਗ

96

ਜਲੰਧਰ, 31 ਜਨਵਰੀ: ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਅਤੇ ਕਾਂਗਰਸੀ ਵਿਧਾਇਕ ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਇਹ ਨਰਿੰਦਰ ਮੋਦੀ ਸਕਰਾਰ ਦੀ ਦਲਿਤ ਵਿਰੋਧੀ ਤੇ ਘੱਟ ਗਿਣਤੀ ਵਿਰੋਧੀ ਸੋਚ ਹੀ ਹੈ, ਜਿਸਨੇ ਰੋਹਿਤ ਵੇਮੁਲਾ ਵਰਗੇ ਇਕ ਬੁੱਧੀਜੀਵੀ ਨੂੰ ਆਪਣੀ ਜ਼ਿੰਦਗੀ ਨੂੰ ਖਤਮ ਕਰਨ ਵਰਗਾ ਗੰਭੀਰ ਕਦਮ ਚੁੱਕਣ ਲਈ ਮਜ਼ਬੂਰ ਕਰ ਦਿੱਤਾ। ਇਸ ਲੜੀ ਹੇਠ ਸਰਕਾਰ ਦੇ ਮੰਤਰੀਆਂ ਸੁਸ਼ਮਾ ਸਵਰਾਜ ਤੇ ਵੇਂਕੇਯਾ ਨਾਇਡੂ ਵੱਲੋਂ ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਦੇ ਹੈਦਰਾਬਾਦ ਦੌਰੇ ਲਈ ਨਫਰਤ ਦੀ ਸਿਆਸਤ ਦਾ ਸ਼ਬਦ ਇਸਤੇਮਾਲ ਕਰਕੇ ਇਸ ਸੋਚ ਨੂੰ ਦੁਹਰਾ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਸ਼ੁਰੂ ਤੋਂ ਹੀ ਸਿਧਾਂਤਕ ਪੱਧਰ ‘ਤੇ ਪੱਖਪਾਤ ਦੀ ਸਿਆਸਤ ਖਿਲਾਫ ਲੜ ਰਹੀ ਹੈ ਅਤੇ ਅਸੀਂ ਅਜਿਹੀਆਂ ਚੀਜਾਂ ਵਿੱਚ ਵਾਧਾ ਨਹੀਂ ਹੋਣ ਦੇਵਾਂਗੇ।
ਇਸ ਲੜੀ ਹੇਠ ਚੰਨੀ ਨੇ ਡੇਰਾ ਸੱਚਖੰਡ ਬੱਲਾਂ ਦਾ ਦੌਰਾ ਕੀਤਾ ਅਤੇ ਡੇਰਾ ਮੁਖੀ ਸੰਤ ਨਿਰੰਜਨ ਦਾਸ ਜੀ ਦਾ ਅਸ਼ੀਰਵਾਦ ਲਿਆ। ਬਾਅਦ ਵਿੱਚ ਕਾਂਗਰਸ ਭਵਨ  ਜਲੰਧਰ ਵਿਖੇ ਪ੍ਰੈਸ ਕਾਨਫਰੰਸ ਨੂੰ ਵੀ ਸੰਬੋਧਨ ਕੀਤਾ, ਜਿੱਥੇ ਉਨ੍ਹਾਂ ਦਾ ਕਈ ਕਾਂਗਰਸੀ ਆਗੂਆਂ ਤੇ ਵਰਕਰਾਂ ਵੱਲੋਂ ਸਵਾਗਤ ਕੀਤਾ ਗਿਆ। ਆਪਣੀ ਇਸ ਪਲੇਠੀ ਫੇਰੀ ’ਤੇ ਉਨ੍ਹਾਂ ਨੇ ਉਥੇ ਮੌਜ਼ੂਦ ਕਾਂਗਰਸੀ ਵਰਕਰਾਂ ਨੂੰ ਸੰਬੋਧਨ ਕੀਤਾ।
ਜਦਕਿ ਸੂਬੇ ਦੀ ਅਕਾਲੀ ਭਾਜਪਾ ਸਰਕਾਰ ’ਤੇ ਹਮਲਾ ਬੋਲਿਦਆਂ ਚੰਨੀ ਨੇ ਕਿਹਾ ਕਿ ਬੀਤੇ 9 ਸਾਲਾਂ ਦੌਰਾਨ ਦਲਿਤਾਂ ’ਤੇ ਜ਼ੁਲਮਾਂ ’ਚ ਕਈ ਗੁਣਾ ਵਾਧਾ ਹੋਇਆ ਹੈ, ਜਦਕਿ ਇਹ ਸਰਕਾਰ ਤਮਾਸ਼ਬੀਨ ਬਣੀ ਹੋਈ ਹੈ। ਇਸ ਦੌਰਾਨ ਉਨ੍ਹਾਂ ਨੇ ਮੋਗਾ ਬੱਸ ਹਾਦਸੇ, ਅਬੋਹਰ ਕੇਸ, ਚੰਨੋ ਬੱਸ ਹਾਦਸਾ, ਦਿਆਲਪੁਰ ਬੱਸ ਹਾਦਸਾ ਵਰਗੀਆਂ ਘਟਨਾਵਾਂ ਦਾ ਜ਼ਿਕਰ ਕੀਤਾ। ਚੰਨੀ ਨੇ ਅਬੋਹਰ ਕੇਸ ਨੂੰ ਸੀ.ਬੀ.ਆਈ ਹਵਾਲੇ ਕੀਤੇ ਜਾਣ ਦੀ ਮੰਗ ਕੀਤੀ, ਿਕਉਂਿਕ ਪੰਜਾਬ ਪੁਲਿਸ ਹਾਲੇ ਤੱਕ ਮੁੱਖ ਦੋਸ਼ੀ ਸ਼ਿਵ ਲਾਲ ਡੋਡਾ ਨੂੰ ਬਚਾਉਣ ਦੀ ਕੋਿਸ਼ਸ਼ ਕਰ ਰਹੀ ਹੈ। ਜਿਹੜੇ ਅਕਾਲੀ ਦਲ ਦਾ ਹਲਕਾ ਇੰਚਰਜ਼ ਹੈ। ਚੰਨੀ ਨੇ ਪਠਾਨਕੋਟ ਕੇਸ ’ਚ ਐਸ.ਪੀ. ਸਲਿਵੰਦਰ ਸਿੰਘ ਨੂੰ ਬਚਾ ਰਹੇ ਲੋਕਾਂ ਦੇ ਨਾਂ ਸੱਭ ਦੇ ਸਾਹਮਣੇ ਿਲਆਉਣ ਦੀ ਵੀ ਮੰਗ ਕੀਤੀ। ਉਨ੍ਹਾਂ ਨੇ ਸਵਾਲ ਕੀਤਾ ਿਕ ਜਦੋਂ ਤੱਕ ਜਾਂਚ ਚੱਲ ਰਹੀ ਹੈ ਐਸ.ਪੀ. ਨੂੰ ਸਸਪੈਂਡ ਿਕਉਂ ਨਹੀਂ ਰੱਿਖਆ ਜਾਂਦਾ। ਿਜਸਦੇ ਿਸਆਸੀ ਆਕਾ ਵੀ ਿਸਆਸਤ-ਪੁਲਿਸ ਦੇ ਜਾਅਲ ’ਚ ਸ਼ਾਿਮਲ ਹਨ।
ਉਨ੍ਹਾਂ ਨੇ ਖੁਲਾਸਾ ਕੀਤਾ ਿਕ ਸੱਤਾਧਾਰੀ ਆਗੂ ਹੁਣ ਅਜ਼ਾਦ ਉਮੀਦਾਵਰਾਂ ਨੂੰ ਆਪਣੇ ਨਾਮਜ਼ਦਗੀ ਪੱਤਰ ਵਾਪਿਸ ਲੈਣ ਲਈ ਦਬਾਅ ਬਣਾ ਰਹੇ ਹਨ ਅਤੇ ਿਡਪਟੀ ਮੁੱਖ ਮੰਤਰੀ ਸੁਖਬੀਰ ਿਸੰਘ ਬਾਦਲ ਦੇ ਓ.ਐਸ.ਡੀ ਚਰਨਜੀਤ ਿਸੰਘ ਬਰਾੜ ਨੇ ਿੲਸਨੂੰ ਕਬੂਲਿਆ ਹੈ।

WRITTEN BY