Skip to content
Independent perspectives. Global stories.
BREAKING

ਡਾ. ਸੁਰਿੰਦਰ ਸਿੰਘ ਗਿੱਲ ਮੈਰੀਲੈਂਡ ਦੀ ਗਵਰਨਰ ਲੈਰੀ ਹੋਗਨ ਵੱਲੋਂ ਸਨਮਾਨਿਤ

Share this story

ਮੈਰੀਲੈਂਡ, 31 ਜਨਵਰੀ (ਵਿਸ਼ੇਸ਼ ਪ੍ਰਤੀਨਿਧ)- ਮੈਰੀਲੈਂਡ ਦੀਆਂ 7 ਅਜਿਹੀਆਂ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਨੇ ਵੱਖ-ਵੱਖ ਖੇਤਰਾਂ ਵਿੱਚ ਬੇਹਤਰ 78ਕਾਰਗੁਜ਼ਾਰੀਆਂ ਕੀਤੀਆਂ ਹਨ। ਮੀਡੀਆ ਅਤੇ ਕਮਿਊਨਿਟੀ ਪ੍ਰਤੀ ਨਿਭਾਈਆਂ ਸੇਵਾਵਾਂ ਦੇ ਇਵਜ਼ਾਨੇ ਵਜੋਂ ਡਾ. ਸੁਰਿੰਦਰ ਸਿੰਘ ਗਿੱਲ ਨੂੰ ਗਵਰਨਰ ਮੈਰੀਲੈਂਡ ਵੱਲੋਂ ਬੇਹਤਰ ਕਾਰਗੁਜ਼ਾਰੀ ਸਰਟੀਫਿਕੇਟ ਜਾਰੀ ਕੀਤਾ ਗਿਆ, ਜੋ ਬਾਲਟੀਮੋਰ ਵਿਖੇ ਆਯੋਜਿਤ ਸਮਾਗਮ ਵਿੱਚ ਮਿਸ ਪੈਮ ਕਰਟਿਸ ਮੈਸੀ ਫਾਊਂਡਰ ਪ੍ਰਧਾਨ    ਪੁਸ਼ਿੰਗ ਆਉਟਰੀਚ ਰੇਡੀਓ,  ਮੈਰੀਲੈਂਡ ਨੇ ਆਪਣੇ ਕਰ ਕਮਲਾਂ ਨਾਲ ਭੇਟ ਕੀਤਾ। ਪੈਮ ਨੇ ਦੱਸਿਆ ਡਾ. ਗਿੱਲ ਇੱਕ ਸਾਫ ਸੁਥਰੇ ਅਕਸ ਵਾਲੀ ਸ਼ਖਸੀਅਤ ਹਨ, ਜੋ ਨਿਧੜਕ ਹੋ ਕੇ ਲਿਖਦੇ ਹਨ। ਚਾਹੇ ਉਹ ਸਰਕਾਰ ਦੇ ਪੱਖ ਵਿੱਚ ਹੋਵੇ ਜਾਂ ਉਨ੍ਹਾਂ ਦੇ ਖਿਲਾਫ। ਉਨ੍ਹਾਂ ਦੀ ਕਲਮ ਦੀਆਂ ਧੂੰਮਾਂ ਇਕੱਲੇ ਅਮਰੀਕਨ ਪੰਜਾਬੀ ਭਾਈਚਾਰੇ ਵਿੱਚ ਹੀ ਨਹੀਂ ਸਗੋਂ ਭਾਰਤ ਵਿੱਚ ਉਨ੍ਹਾਂ ਦੀ ਕਲਮ ਦੀ ਲਿਖਤ ਦੀਆਂ ਗੱਲਾਂ ਹੁੰਦੀਆਂ ਹਨ। ਜਿੱਥੇ ਉਨ੍ਹਾਂ ਨੇ ਅਮਰੀਕਨ ਫਰੈਂਡਜ਼ ਸੁਸਾਇਟੀ ਵਿੱਚ  ਉਨ੍ਹਾਂ ਨੇ ਅਮਰੀਕਨ ਫਰੈਂਡਜ਼ ਸੁਸਾਇਟੀ ਵਿੱਚ ਕੰਮ ਕਰਦੇ ਅਨੇਕਾਂ ਵਿਅਕਤੀਆਂ ਨੂੰ ਗਰੀਨ ਕਾਰਡ, ਵਰਕ ਪਰਮਿਟ ਅਤੇ ਲੇਬਰ ਹੱਕਾਂ ਪ੍ਰਤੀ ਮਦਦ ਕੀਤੀ ਉਥੇ ਸਿੱਖ ਐਸੋਸੀਏਸ਼ਨ ਸੰਸਥਾ ਬਾਲਟੀਮੋਰ ਵਿਖੇ ਪੰਜਾਬੀ ਸਕੂਲ ਰਾਹੀਂ ਬੱਚਿਆਂ ਦੀ ਸੇਵਾ ਕਰ ਰਹੇ ਹਨ। ਉਹ ਕਿਮਊਨਿਟੀ ਦੇ ਹਰੇਕ ਸਮਾਗਮ ਦੀ ਕਾਰਗੁਜ਼ਾਰੀ ਲਫਜ਼ਾਂ ਵਿੱਚ ਪ੍ਰੋ ਕੇ ਕਿਮਉਨਿਟੀ ਨੂੰ ਜਾਣਕਾਰੀ ਦਿੰਦੇ ਹਨ। ਇ੍ਹਨਾਂ ਸਾਰੀਆਂ ਕਾਰਗੁਜ਼ਾਰੀਆਂ ਨੇ ਉਨ੍ਹਾਂ ਦਾ ਨਾਮ ਆਪ ਮੁਹਾਰੇ ਹੀ ਇਸ ਮਾਣ ਲਈ ਗਵਰਨਰ ਕੋਲ ਪਹੁੰਚਿਆ ਜਿਨ੍ਹਾਂ ਨੇ ਆਪਣੀ ਮੋਹਰ ਲਗਾ ਕੇ ਇਹ ਮਾਣ ਬਖਸ਼ਿਆ ਹੈ।
ਡਾ. ਗਿੱਲ ਦੇ ਇਸ ਮਾਣ ’ਤੇ ਸ. ਜਸਦੀਪ ਸਿੰਘ ਜੱਸੀ ਚੇਅਰਮੈਨ, ਸ਼੍ਰੀ ਸਾਜਿਦ ਤਰਾਰ ਡਾਇਰੈਕਟਰ, ਸ. ਅਮਰ ਸਿੰਘ ਮੱਲੀ, ਸ. ਸਤਪਾਲ ਸਿੰਘ ਬਰਾੜ ਚੀਫ ਸਪੋਕਸਮੈਨ, ਸ਼੍ਰੀ ਅਹਿਮਦ ਰਾਣਾ, ਸ਼੍ਰੀ ਨਰਿੰਦਰ ਹੁੰਦਲ ਚੇਅਰਮੈਨ ਈਸਟ ਕੋਸਟ, ਜੱਜੀਆ ਅਹਿਮਦ, ਸ਼੍ਰੀ ਅਨੰਦਾ ਯੋਗ, ਗੁਰੀ ਸਿੱਧੂ, ਸ੍ਰੀ ਕੀਰਤੀ ਸ਼ਰਮਾ, ਸ਼੍ਰੀ ਭਾਰਤ, ਸ਼੍ਰੀ ਹਰਮੰਦਰ ਸਿੱਧੂ, ਸ਼੍ਰੀ ਬਲਰਾਜ ਅੌਲਖ, ਸ਼੍ਰੀ ਤੇਜਿੰਦਰਪਾਲ ਸੰਧੂ, ਸ. ਬਲਦੇਵ ਸਿੰਘ ਗਰੇਵਾਲ ਚੀਫ ਅਡੀਟਰ ਸ਼ੇਰੇ ਪੰਜਾਬ, ਸ. ਸਤਨਾਮ ਸਿੰਘ ਚਹਿਲ ਡਾਇਰੈਕਟਰ ਨਾਪਾ, ਸ. ਜਨਕ ਸਿੰਘ, ਸ. ਗੁਰਦੀਪ ਸਿੰਘ ਗਿੱਲ ਤੋਂ ਇਲਾਵਾ ਕਈ ਸੰਸਥਾਵਾਂ ਵੱਲੋਂ ਡਾ. ਸੁਰਿੰਦਰ ਗਿੱਲ ਨੂੰ ਇਸ ਪ੍ਰਾਪਤੀ ’ਤੇ ਵਧਾਈਆਂ ਦਿੱਤੀਆਂ ਗਈਆਂ।

WRITTEN BY