
ਬਾਲਟੀਮੋਰ, 28 ਜਨਵਰੀ- ਬਾਲਟੀਮੋਰ ਸਿਟੀ ਚਰਚ ਕਮਿਊਨਿਟੀ ਸੰਸਥਾ ਅਤੇ ਮਾਈਕਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਸਾਰੇ ਹੀ ਮੇਅਰ ਉਮੀਦਵਾਰਾਂ ਦਾ ਸਾਂਝਾ ਡੀਬੇਟ ਕਰਵਾਇਆ ਗਿਆ ਜਿਸ ਵਿੱਚ 11 ਉਮੀਦਵਾਰਾਂ ਨੇ ਆਪੋ ਆਪਣੇ ਵਿਚਾਰ ਰੱਖੇ। ਸਵਾਲ ਜਵਾਬ ਦੇ ਸੈਸ਼ਨ ਵਿੱਚ ਸਿੱਖਿਆ, ਆਰਥਿਕਤਾ, ਵਿਕਾਸ, ਸਿਟੀ ਹੋਮ, ਪੁਲਿਸ, ਟੈਕਸ, ਹੋਮਜ ਅਤੇ ਸੁੰਦਰ ਬਾਲਟੀਮੋਰ ‘ਤੇ ਜ਼ਿਆਦਾ ਜ਼ੋਰ ਦਿੱਤਾ ਗਿਆ, ਜਿਸ ਵਿੱਚ ਡੇਵਿਡ ਵਾਰਨਾਕ ਮੋਹਰੀ ਸਾਬਿਤ ਹੋਇਆ ਅਤੇ ਤਾੜੀਆਂ ਨਾਲ ਉਨ੍ਹਾਂ ਦੇ ਤਜ਼ੁਰਬੇ ਅਤੇ ਸੋਚ ਨੂੰ ਅੰਕਿਤ ਕੀਤਾ ਗਿਆ। ਭਾਵੇਂ ਪੁਰਾਣੀ ਮੇਅਰ ਸ਼ੀਲਾ ਦਿਕਸ਼ਤ ਵੱਲੋਂ ਆਪਣੇ ਤਜ਼ੁਰਬੇ ਨੂੰ ਲੋਕਾਂ ਸਾਹਮਣੇ ਰੱਖਿਆ ਪਰ ਉਨ੍ਹਾਂ ਵੱਲੋਂ ਮੇਅਰ ਦੇ ਅਹੁਦੇ ਸਮੇਂ ਲਏ ਤੋਹਫਿਆਂ ਨੇ ਉਸ ਦੇ ਅਕਸ ਨੂੰ ਧੱਕਾ ਲਗਾਇਆ। ਐਲਜ਼ਾਬੈਥ, ਸਿੰਡੀ, ਕਾਰਲ ਅਤੇ ਨਿੱਕ ਵੱਲੋਂ ਵੀ ਬਾਲਟੀਮੋਰ ਨੂੰ ਸੁਵਿਧਾਵਾਂ ਦੇਣ ਅਤੇ ਨਵੇਂ ਪ੍ਰੋਜੈਕਟਾਂ ਨੂੰ ਪਬਲਿਕ ਨੂੰ ਦੇਣ ਬਾਰੇ ਜ਼ਿਕਰ ਕੀਤਾ ਪਰ ਪਰ ਉਨ੍ਹਾਂ ਵੱਲੋਂ ਮੇਅਰ ਦੇ ਅਹੁਦੇ ਸਮੇਂ ਲਏ ਤੋਹਫਿਆਂ ਨੇ ਉਸ ਦੇ ਅਕਸ ਨੂੰ ਧੱਕਾ ਲਗਾਇਆ।ਐਲਜ਼ਾਬੈਥ, ਸਿੰਡੀ, ਕਾਰਲ ਅਤੇ ਨਿੱਕ ਵੱਲੋਂ ਵੀ ਬਾਲਟੀਮੋਰ ਨੂੰ ਸੁਵਿਧਾਵਾਂ ਦੇਣ ਅਤੇ ਨਵੇਂ ਪ੍ਰੋਜੈਕਟਾਂ ਨੂੰ ਪਬਲਿਕ ਨੂੰ ਦੇਣ ਬਾਰੇ ਜ਼ਿਕਰ ਕੀਤਾ ਪਰ ਨੌਕਰੀਆਂ ਦੇ ਵਸੀਲੇ ਪ੍ਰਦਾਨ ਕਰਨ ਦੀ ਵਿਉਂਤਬੰਦੀ ਨੇ ਡੇਵਿਡ ਵਾਰਨਾਕ ਦੀ ਮੁਹਿੰਮ ਨੂੰ ਬਿਹਤਰ ਹੁੰਗਾਰਾ ਦੇ ਦਿੱਤਾ ।ਜਿਸ ਕਰਕੇ ਇਸ ਡਬੇਟ ਵਿੱਚ ਵਾਰਨਰ ਬਾਜ਼ੀ ਮਾਰ ਗਿਆ ।


