Skip to content
Independent perspectives. Global stories.
BREAKING

ਖਡੂਰ ਸਾਹਿਬ ਚੋਣ : ਭਾਈ ਬਲਦੀਪ ਸਿੰਘ ਨੂੰ ਵੱਡਾ ਝਟਕਾ, ਨਾਮਜ਼ਦਗੀ ਪੱਤਰ ਰੱਦ

Share this story

baldeep singh

ਖਡੂਰ ਸਾਹਿਬ, 28 ਜਨਵਰੀ (ਪੀ. ਟੀ. ਬਿਊਰੋ)-  ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੀ ਜ਼ਿਮਨੀ ਚੋਣ ਲਈ ਮੈਦਾਨ ਵਿੱਚ ਨਿਤਰੇ ਕੁੱਲ 10 ਉਮੀਦਵਾਰਾਂ ਦੇ ਕਾਗਜ਼ਾਂ ਦੀ ਪੜਤਾਲ ਦੌਰਾਨ ਅੱਜ ਆਜ਼ਾਦ ਉਮੀਦਵਾਰ ਅਤੇ ‘ਆਪ’ ਦੇ ਬਾਗੀ ਆਗੂ ਭਾਈ ਬਲਦੀਪ ਸਿੰਘ ਦੇ ਕਾਗਜ਼ ਰਦ ਕਰ ਦਿੱਤੇ ਗਏ। ਦੱਸਿਆ ਜਾਂਦਾ ਹੈ ਕਿ ਉਹ ਪੰਜਾਬ ਦੇ ਵੋਟਰ ਨਹੀਂ ਹਨ। ਉਨ੍ਹਾਂ ਦੀ ਵੋਟ ਦਿੱਲੀ ਬਣੀ ਹੋਈ ਸੀ, ਜਿਸ ਨੂੰ ਰਦ ਕਰਨ ਅਤੇ ਪੰਜਾਬ ਵਿੱਚ ਨਵੀਂ ਵੋਟ ਬਣਾਉਣ ਲਈ ਕਾਰਵਾਈ ਹਾਲੇ ਅੱਧ ਵਿਚਕਾਰ ਹੀ ਸੀ। ਪੰਜਾਬ ਵਿੱਚ ਵਿਧਾਨ ਸਭਾ ਚੋਣ ਲੜਣ ਲਈ ਪੰਜਾਬ ਦੀ ਵੋਟਰ ਸੂਚੀ ਵਿੱਚ ਹੋਣਾ ਜ਼ਰੂਰੀ ਹੈ। ਹਲਕੇ ਦੇ ਚੋਣ ਅਧਿਕਾਰੀ ਵੱਲੋਂ ਇਸ ਸਬੰਧੀ ਭਾਈ ਬਲਦੀਪ ਸਿੰਘ ਨੂੰ ਨੋਟਿਸ ਜਾਰੀ ਕਰਕੇ ਅੱਜ 11 ਵਜੇ ਦਾ ਸਮਾਂ ਦਿੱਤਾ ਗਿਆ ਸੀ, ਪ੍ਰੰਤੂ ਇਸ ਸਮੇਂ ਦੌਰਾਨ ਉਹ ਆਪਣੀ ਵੋਟ ਅਤੇ ਰਿਹਾਇਸ਼ ਦੇ ਦਸਤਾਵੇਜ਼ ਪੇਸ਼ ਨਹੀਂ ਕਰ ਸਕੇ। ਜ਼ਿਕਰਯੋਗ ਹੈ ਕਿ ਭਾਈ ਬਲਦੀਪ ਸਿੰਘ ਨੂੰ ਆਪ ਤੋਂ ਬਾਗੀ ਹੋਏ ਯੋਗਿੰਦਰ ਯਾਦਵ ਦੀ ਸਵਰਾਜ ਲਹਿਰ ਦਾ ਸਮਰਥਨ ਪ੍ਰਾਪਤ ਹੈ | ਆਪ ਅਤੇ ਕਾਂਗਰਸ ਵੱਲੋਂ ਚੋਣ ਨਾ ਲੜਣ ਕਾਰਨ  ਅਕਾਲੀ ਭਾਜਪਾ ਦੇ ਉਮੀਦਵਾਰ ਸ. ਰਵਿੰਦਰ ਸਿੰਘ ਬ੍ਰਹਮਪੁਰਾ ਦਾ ਮੁਕਾਬਲਾ ਮੁੱਖ ਤੌਰ ’ਤੇ ਭਾਈ ਬਲਦੀਪ ਸਿੰਘ ਨਾਲ ਹੀ ਸਮਝਿਆ ਜਾ ਰਿਹਾ ਸੀ। ਉਨ੍ਹਾਂ ਦੇ ਕਾਗਜ਼ ਰੱਦ ਹੋਣ ਨਾਲ ਅਕਾਲੀ ਦਲ ਲਈ ਲੜਾਈ ਹੋਰ ਸੌਖੀ ਹੋ ਗਈ ਹੈ। ਮੈਦਾਨ ਵਿੱਚ ਹੁਣ ਸਿਰਫ 9 ਉਮੀਦਵਾਰ ਬਾਕੀ ਹਨ। ਕਾਗਜ਼ ਵਾਪਿਸ ਲੈਣ ਤੋਂ ਬਾਅਦ ਹੀ ਸਥਿਤੀ ਸਪਸ਼ਟ ਹੋ ਸਕੇਗੀ।

 

868322c3-ed3d-4f3a-bca3-cd1b6d4411e5

WRITTEN BY