Skip to content
Independent perspectives. Global stories.
BREAKING

ਵਿਦੇਸ਼ ਸਕੱਤਰ ਪੱਧਰ ਦੀ ਗੱਲਬਾਤ ਲਈ ਭਾਰਤ-ਪਾਕਿ ਇੱਕ ਦੂਜੇ ਦੇ ਸੰਪਰਕ ’ਚ

Share this story

basit

ਨਵੀਂ ਦਿੱਲੀ, 29 ਜਨਵਰੀ (ਪੀ. ਟੀ. ਲਾਈਵ)- ਬੇਸ਼ੱਕ ਪਠਾਨਕੋਟ ਅੱਤਵਾਦੀ ਹਮਲੇ ਸਬੰਧੀ ਪਾਕਿਸਤਾਨ ਵੱਲੋਂ ਹਾਲੇ ਤੱਕ ਕੋਈ ਠੋਸ ਕਾਰਵਾਈ ਸਾਹਮਣੇ ਨਹੀਂ ਆਈ, ਇਸ ਦੇ ਬਾਵਜੂਦ ਦੋਵੇਂ ਦੇਸ਼ਾਂ ’ਚ ਵਿਦੇਸ਼ ਸਕੱਤਰ ਪੱਧਰ ਦੀ ਗੱਲਬਾਤ ਲਈ ਦੋਵੇਂ ਪਾਸੇ ਅੰਦਰਖਾਤੇ ਜ਼ੋਰਦਾਰ ਸਰਗਰਮੀਆਂ ਜਾਰੀ ਹਨ। ਬੇਸ਼ੱਕ ਭਾਰਤ ਸਰਕਾਰ ਵੱਲੋਂ ਫੌਰੀ ਤੌਰ ’ਤੇ ਦੁਵੱਲੀ ਗੱਲਬਾਤ ਸਬੰਧੀ ਕੋਈ ਸੂਚਨਾ ਸਾਂਝੀ ਨਹੀਂ ਕੀਤੀ ਜਾ ਰਹੀ, ਪ੍ਰੰਤੂ ਪਾਿਕਸਤਾਨ ਦੇ ਦਿੱਲੀ ਸਥਿਤ ਹਾਈ ਕਮਿਸ਼ਨਰ ਜਨਾਬ ਅਬਦੁਲ ਬਾਸਿਤ ਨੇ ਦਾਅਵਾ ਕੀਤਾ ਹੈ ਕਿ ਭਾਰਤ ਅਤੇ ਪਾਕਿਸਤਾਨ ਦਰਿਮਆਨ ਵਿਦੇਸ਼ ਸਕੱਤਰ ਪੱਧਰ ਦੀ ਗੱਲਬਾਤ ਲਈ ਦੋਵੇਂ ਦੇਸ਼ਾਂ ਦੇ ਅਧਿਕਾਰੀ ਇੱਕ ਦੂਜੇ ਦੇ ਨੇੜਲੇ ਸੰਪਰਕ ਵਿੱਚ ਹਨ। ਉਨ੍ਹਾਂ ਇਹ ਵੀ ਆਖਿਆ ਹੈ ਕਿ ਇਸ ਗੱਲਬਾਤ ਲਈ ਨਵੀਂ ਤਾਰੀਖ ਦੋਵੇਂ ਦੇਸ਼ ਆਪਸੀ ਰਜ਼ਾਮੰਦੀ ਨਾਲ ਤੈਅ ਕਰਨਗੇ। ਇੱਥੇ ਜ਼ਿਕਰਯੋਗ ਹੈ ਕਿ ਦੋਵੇਂ ਦੇਸ਼ਾਂ ਦੇ ਵਿਦੇਸ਼ ਸਕੱਤਰਾਂ ਦੀ ਬੈਠਕ 15 ਜਨਵਰੀ ਨੂੰ ਹੋਣੀ ਸੀ, ਪ੍ਰੰਤੂ ਪਠਾਨਕੋਟ ਏਅਰਬੇਸ ’ਤੇ ਅੱਤਵਾਦੀ ਹਮਲੇ ਤੋਂ ਬਾਅਦ ਇਹ ਗੱਲਬਾਤ ਨਹੀਂ ਹੋ ਸਕੀ। ਭਾਰਤ ਦਾ ਇਸ ਸਬੰਧੀ ਇਹ ਰੁਖ ਹੈ ਕਿ ਜਦ ਤੱਕ ਪਾਕਿਸਤਾਨ ਦੀ ਸਰਕਾਰ ਇਸ ਹਮਲੇ ਵਿੱਚ ਸ਼ਾਮਿਲ ਅੱਤਵਾਦੀਆਂ ਤੇ ਜੱਥੇਬੰਦੀਆਂ ਖਿਲਾਫ ਠੋਸ ਕਾਰਵਾਈ ਨਹੀਂ ਕਰਦੀ, ਤਦ ਤੱਕ ਵਿਦੇਸ਼ ਸਕੱਤਰ ਪੱਧਰ ਦੀ ਗੱਲਬਾਤ ਨਹੀਂ ਹੋ ਸਕਦੀ। ਇਹ ਗੱਲ ਵੱਖਰੀ ਹੈ ਕਿ ਪਾਕਿਸਤਾਨ ਅਤੇ ਕੁਝ ਹੋਰ ਧਿਰਾਂ ਵੱਲੋਂ ਭਾਰਤ ਉੱਪਰ ਦੁਵੱਲੀ ਗੱਲਬਾਤ ਨੂੰ ਜਾਰੀ ਰੱਖਣ ਲਈ ਦਬਾਅ ਪਾਇਆ ਜਾ ਰਿਹਾ ਹੈ। ਭਾਰਤ ਵੱਲੋਂ ਪਾਕਿਸਤਾਨ ਨੂੰ ਪਠਾਨਕੋਟ ਹਮਲੇ ਸਬੰਧੀ ਦੋ ਵਾਰ ਸਬੂਤ ਮੁਹੱਈਆ ਕਰਵਾਏ ਗਏ ਹਨ, ਪ੍ਰੰਤੂ ਹਾਲੇ ਤੱਕ ਪਾਕਿਸਤਾਨ ਨੇ ਇਸ ਸਬੰਧੀ ਕੋਈ ਠੋਸ ਕਾਰਵਾਈ ਨਹੀਂ ਕੀਤੀ। ਪਾਕਿਸਤਾਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਭਾਰਤ ਵੱਲੋਂ ਮੁਹੱਈਆ ਕਰਵਾਏ ਗਏ ਸਬੂਤ ਨਾਕਾਫੀ ਹਨ ਅਤੇ ਇਸ ਦੇ ਆਧਾਰ ਉੱਪਕ ਕੋਈ ਨਿਰਣਾ ਨਹੀਂ ਕੱਢਿਆ ਜਾ ਸਕਦਾ।

ਹੋਰ ਧਮਾਿਕਆਂ ਦਾ ਿੲੰਤਜ਼ਾਰ ਕਰੋ : ਆਈਐਸਆਈਐਸ
ਲਖਨਊ- ਪਠਾਨਕੋਟ ਹਮਲੇ ਤੋਂ ਬਾਅਦ ਅੱਤਵਾਦੀਆਂ ਵੱਲੋਂ ਧਮਕੀਆਂ ਦੇਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਟ੍ਰੇਨਾਂ ਨੂੰ ਉਡਾਉਣ ਦੀ ਧਮਕੀ ਲਈ ਫੋਨ ਅਤੇ ਚਿੱਠੀਆਂ ਲਗਾਤਾਰ ਆ ਰਹੀਆਂ ਹਨ।ਦੋ ਦਿਨ ਪਿਹਲਾਂ ਪੂਰਬ ਉੱਤਰਾਖੰਡ ਦੇ ਰੁੜਕੀ ਸਿਤਤ ਫੌਜੀ ਠਿਕਾਣੇ ’ਤੇ ਆਈਐਸਆਈ ਦੇ ਧਮਕੀ ਭਰੇ ਪੱਤਰਾਂ ਨਾਲ ਦਹਿਸ਼ਤ ਹੋਰ ਫੈਲ ਗਈ ਹੈ। ਇ੍ਹਨਾਂ ਪੱਤਰਾਂ ਵਿੱਚ ਆਰਮੀ, ਪੁਲਿਸ, ਡਾਕਟਰ, ਵਕੀਲ ਅਤੇ ਬੱਚੇ ਮਾਰਨ ਦੀ ਧਮਕੀ ਦਿੱਤੀ ਗਈ ਹੈ। ਮੇਰਠ ਤੋਂ ਰਿਪੋਰਟ ਮੁਤਾਿਬਕ ਫੌਜ ਦਾ ਖੂਫੀਆ ਵਿੰਗ ਇਸ ਮਾਮਲੇ ਦੀ ਜਾਂਚ ਕਤਰ ਰਿਹਾ ਹੈ। ਰੁੜਕੀ ਵਿੱਚ ਫੌਜ ਦਾ ਵੱਡਾ ਠਿਕਾਣਾ ਹੈ, ਜਿੱਥੇ ਫੌਜ ਦੇ ਕਈ ਯੁਿਨਟ ਤਾਇਨਾਤ ਹਨ। ਇਸ ਧਮਕੀ ਭਰੇ ਪੱਤਰ ਸਬੰਧੀ ਫੌਜ ਨੇ ਦਿੱਲੀ ਸਥਿਤ ਫੌਜੀ ਅਧਿਕਾਰੀਆਂ ਅਤੇ ਖੂਫੀਆ ਏਜੰਸੀਆਂ ਨੂੰ ਵੀ ਜਾਣੂ ਕਰਵਾ ਦਿੱਤਾ ਹੈ। ਬੇਸ਼ਕ ਇਸ ਮਾਮਲੇ ’ਤੇ ਹੋਰ ਵਧੇਰੇ ਜਾਣਕਾਰੀ ਨਹੀਂ ਮਿਲੀ, ਪਰ ਸੁਰੱਖਿਆ ਦਸਤਿਆਂ ਵੱਲੋਂ ਲਗਾਤਾਰ ਚੌਕਸੀ ਵਰਤੀ ਜਾ ਰਹੀ ਹੈ, ਤਾਂ ਕੀ ਖੇਤਰ ਵਿੱਚ ਕੋਈ ਅਣਹੋਣੀ ਨਾ ਵਾਪਰੇ।
868322c3-ed3d-4f3a-bca3-cd1b6d4411e5

WRITTEN BY