Skip to content
Independent perspectives. Global stories.
BREAKING

ਹਿੰਸਾ ਅਤੇ ਅਸਹਿਣਸ਼ੀਲਤਾ ਫੈਲਾਉਣ ਵਾਲੀਆਂ ਤਾਕਤਾਂ ਤੋਂ ਸਾਵਧਾਨ ਰਹੋ : ਪ੍ਰਣਬ ਮੁਖਰਜੀ

Share this story

pranb

67ਵੇਂ ਗਣਤੰਤਰਤਾ ਦਿਵਸ ਮੌਕੇ ਰਾਸ਼ਟਰਪਤੀ ਦਾ ਦੇਸ਼ ਦੇ ਨਾਂਅ ਸੰਬੋਧਨ

ਨਵੀਂ ਦਿੱਲੀ, 25 ਜਨਵਰੀ (ਬਲਜੀਤ ਸਿੰਘ ਬਰਾੜ)-ਰਾਸ਼ਟਰਪਤੀ ਸ਼੍ਰੀ ਪ੍ਰਣਬ ਮੁਖਰਜੀ ਨੇ ਦੇਸ਼ ਦੇ 67ਵੇਂ ਗਣਤੰਤਰ ਦਿਵਸ ਦੀ ਪੂਰਵ ਸੰਧਿਆ ਉਤੇ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਦੇਸ਼ ਵਾਸੀਆਂ ਨੂੰ ਹਿੰਸਾ ਅਤੇ ਅਸਹਿਣਸ਼ੀਲਤਾ ਫੈਲਾਉਣ ਵਾਲੀਆਂ ਤਾਕਤਾਂ ਤੋਂ ਸਾਵਧਾਨ ਰਹਿਣ ਲਈ ਆਖਿਆ ਹੈ। ਉਨ੍ਹਾਂ ਇਹ ਵੀ ਕਿਹਾ ਹੈ ਕਿ ਇਸ ਕਠਨ ਦੌਰ ਵਿੱਚ ਭਾਰਤ ਦੀ ਆਰਥਿਕ ਤਰੱਕੀ ਦੁਨੀਆ ਲਈ ਇਕ ਮਿਸਾਲ ਬਣੀ ਹੋਈ ਹੈ। ਰਾਸ਼ਟਪਤੀ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਭਾਰਤ ਇਸ ਸਾਲ 7.3 ਫੀਸਦੀ ਦੀ ਅਨੁਮਾਨਤ ਤਰੱਕੀ ਦਰ ਹਾਸਿਲ ਕਰਕੇ ਦੁਨੀਆ ਦੇ ਤੇਜ਼ ਵਧਣ ਵਾਲੀ ਆਰਥਿਕਤਾ ਵਿੱਚ ਸ਼ੁਮਾਰ ਹੋਵੇਗਾ।
ਗਣਤੰਤਰਾ ਦਿਵਸ ਮੌਕੇ ਰਾਸ਼ਟਪਤੀ ਦੇ ਸੰਦੇਸ਼ ਦਾ ਮੂਲ ਪਾਠ ਇਸ ਤਰ੍ਹਾਂ ਹੈ:-
ਦੇਸ਼ ਵਿਦੇਸ਼ ਵਿੱਚ ਵਸੇ ਤੁਹਾਨੂੰ ਸਾਰਿਆਂ ਨੂੰ ਨਿੱਘੀ ਵਧਾਈ ਦਿੰਦਾ ਹਾਂ। ਮੇੈਂ ਆਪਣੀਆਂ ਹਥਿਆਰਬੰਦ ਸੈਨਾਵਾਂ, ਨੀਮ-ਫੌਜੀ ਬਲਾ ਅਤੇ ਪੁਲਾੜ ਸੁਰੱਖਿਆ ਬਲਾ ਦੇ ਮੈਬਰਾਂ ਨੂੰ ਵਿਸ਼ੇਸ਼ ਤੌਰ ‘ਤੇ ਵਧਾਈ ਦਿੰਦਾ ਹਾਂ। ਮੈੈਂ ਉਨਾਂ੍ਹ ਬਹਾਦੁਰ ਜਵਾਨਾਂ ਨੂੰ ਆਪਣੀ ਸ਼ਰਧਾਂਜਲੀ ਭੇਂਟ ਕਰਦਾ ਹਾਂ ਜਿਨਾਂ੍ਹ ਨੇ ਭਾਰਤ ਦੀ ਖੇਤਰੀ ਅਖੰਡਤਾ ਦੀ ਰਾਖੀ ਲਈ ਤੇ ਕਾਨੂੰਨ ਦੇ ਰਾਜ ਨੂੰ ਬਣਾਏ ਰੱਖਣ ਲਈ ਆਪਣਾ ਜੀਵਨ ਕੁਰਬਾਨ ਕਰ ਦਿੱਤਾ। ਉਨ੍ਹਾਂ ਕਿਹਾ ਕਿ 26 ਜਨਵਰੀ, 1950 ਨੂੰ ਸਾਡੇ ਗਣਤੰਤਰ ਦਾ ਜਨਮ ਹੋਇਆ। ਇਸ ਦਿਨ ਅਸੀਂ ਆਪਣੇ ਆਪ ਨੂੰ ਭਾਰਤ ਦਾ ਸੰਵਿਧਾਨ ਦਿੱਤਾ। ਇਸ ਦਿਨ ਉਨਾਂ੍ਹ ਨੇਤਾਵਾਂ ਦੀ ਵਿਲੱਖਣ ਪੀੜ੍ਹੀ ਦਾ ਸਾਹਸੀ ਸੰਘਰਸ਼ ਸ਼ਿਖਰ ਉਤੇ ਪਹੁੰਚਿਆ ਸੀ। ਜਿਨ੍ਹਾਂ ਨੇ ਦੁਨੀਆ ਦੇ ਸਭ ਤੋਂ ਵਿਸ਼ਾਲ ਲੋਕਤੰਤਰ ਦੀ ਸਥਾਪਨਾ ਲਈ ਬਸਤੀਵਾਦ ਉਤੇ ਜਿੱਤ ਪ੍ਰਾਪਤ ਕੀਤੀ। ਉਨਾਂ੍ਹ ਨੇ ਰਾਸ਼ਟਰੀ ਏਕਤਾ, ਜੋ ਸਾਨੂੰ ਇੱਥੋਂ ਤੱਕ ਲੈ ਕੇ ਆਈ ਹੈ, ਦੇ ਨਿਰਮਾਣ ਲਈ ਭਾਰਤ ਦੀ ਹੈਰਾਨਕੁੰਨ ਭਿੰਨਤਾ ਨੂੰ ਇੱਕ ਸੂਤਰ ਵਿੱਚ ਪਰੋਇਆ। ਅੱਜ ਭਾਰਤ ਇੱਕ ਉਭੱਰਦੀ ਹੋਈ ਤਾਕਤ ਹੈ, ਇੱਕ ਅਜਿਹਾ ਦੇਸ਼ ਹੈ ਜੋ ਵਿਗਿਆਨ, ਤਕਨਾਲੌਜੀ, ਨਵੀਨੀਕਾਰੀ ਅਤੇ ਸਟਾਰਟ-ਅੱਪ ਵਿੱਚ ਵਿਸ਼ਵ ਆਗੂ ਵਾਂਗ ਤੇਜ਼ੀ ਨਾਲ ਉਭਰ ਰਿਹਾ ਹੈ ਅਤੇ ਜਿਸ ਦੀਆਂ ਆਰਥਿਕ ਸਫਲਤਾਵਾਂ ਉਤੇ ਵਿਸ਼ਵ ਵੀ ਹੱਕਾ ਬੱਕਾ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਸਾਲ 2015 ਚੁਣੌਤੀਆਂ ਦਾ ਵਰ੍ਹਾ ਰਿਹਾ ਹੈ। ਇਸ ਦੌਰਾਨ ਵਿਸ਼ਵ ਅਰਥਚਾਰੇ ਵਿੱਚ ਮੰਦੀ ਰਹੀ। ਭਾਰਤੀ ਅਰਥਚਾਰੇ ਨੂੰ ਵੀ ਔਕੜਾਂ ਦਾ ਸਾਹਮਣਾ ਕਰਨਾ ਪਿਆ। ਨਿਵੇਸ਼ਕਾਂ ਦੀ ਸ਼ੱਕਾਂ ਕਾਰਨ ਭਾਰਤ ਸਮੇਤ ਹੋਰ ਉਭੱਰਦੇ ਬਾਜ਼ਾਰਾਂ ਤੋਂ ਧਨ ਵਾਪਸ ਲਿਆ ਜਾਣ ਲੱਗਾ ਜਿਸ ਨਾਲ ਭਾਰਤ ਰੁਪਏ ਉਤੇ ਦਬਾਅ ਪਿਆ। ਭਾਰਤ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਸਖਤ ਸੋਕੇ ਦਾ ਅਸਰ ਪਿਆ ਜਦਕਿ ਹੋਰ ਹਿੱਸੇ ਤਬਾਹਕੁੰਨ ਹੜ੍ਹਾਂ ਦੀ ਚਪੇਟ ਵਿਚ ਆ ਗਏ।
ਉਨ੍ਹਾਂ ਕਿਹਾ ਕਿ ਇਸ ਸਾਲ 7.3 ਫੀਸਦ ਅਨੁਮਾਨਤ ਵਿਕਾਸ ਦਰ ਦੇ ਨਾਲ, ਭਾਰਤ ਸਭ ਤੋਂ ਤੇਜ਼ੀ ਨਾਲ ਵੱਧ ਰਿਹਾ ਵਿਸ਼ਾਲ ਅਰਥਚਾਰਾ ਬਣਨ ਦੇ ਮੁਕਾਮ ਉਤੇ ਹੈ। ਵਿਸ਼ਵ ਤੇਲ ਕੀਮਤਾਂ ਵਿੱਚ ਗਿਰਾਵਟ ਨਾਲ ਵਿਦੇਸ਼ੀ ਖੇਤਰ ਨੂੰ ਸਥਿਰ ਬਣਾਏ ਰੱਖਣ ਤੇ ਘਰੇਲੂ ਕੀਮਤਾਂ ਨੂੰ ਕਾਬੂ ਕਰਨ ਵਿੱਚ ਮਦਦ ਮਿਲੀ ਹੈ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਜਨ-ਧਨ ਯੋਜਨਾ ਹੇਠ ਖੋਲ੍ਹੇ ਗਏ 19 ਕਰੋੜ ਤੋਂ ਵਧੇਰੇ ਬੈਂਕ ਖਾਤੇ ਸਮੁੱਚੀ ਮਾਲੀ ਸ਼ਮੂਲੀਅਤ ਦੇ ਖੇਤਰ ਵਿੱਚ ਵਿਸ਼ਵ ਦੀ ਇਕੱਲੀ ਸਭ ਤੋਂ ਵੱਡੀ ਵਿਸ਼ਾਲ ਪ੍ਰਕ੍ਰਿਆ ਹੈ। ਸਾਂਸਦ ਆਦਰਸ਼ ਗ੍ਰਾਮ ਯੋਜਨਾ ਦਾ ਟੀਚਾ ਆਦਰਸ਼ ਪਿੰਡਾਂ ਦਾ ਨਿਰਮਾਣ ਕਰਨਾ ਹੈ। ਡਿਜੀਟਲ ਭਾਰਤ ਪ੍ਰੋਗਰਾਮ ਡਿਜੀਟਲ ਪਾੜੇ ਨੂੰ ਖਤਮ ਕਰਨ ਦਾ ਇੱਕ ਯਤਨ ਹੈ। ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦਾ ਟੀਚਾ ਕਿਸਾਨਾਂ ਦੀ ਬਿਹਤਰੀ ਹੈ। ਮਹਾਤਮਾ ਗਾਂਧੀ ਕੌਮੀ ਪੇਂਡੂ ਰੋਜ਼ਗਾਰ ਗਾਰੰਟੀ ਕਾਨੂੰਨ ਵਰਗੇ ਪ੍ਰੋਗਰਾਮਾਂ ਉਤੇ ਵਧਾਏ ਗਏ ਖਰਚ ਦਾ ਮੰਤਵ ਪੇਂਡੂ ਅਰਥਚਾਰੇ ਨੂੰ ਮੁੜ ਮਜ਼ਬੂਤ ਬਣਾਉਣ ਲਈ ਰੋਜ਼ਗਾਰ ਵਿੱਚ ਵਾਧਾ ਕਰਨਾ ਹੈ।
ਭਾਰਤ ਵਿੱਚ ਮੇਕ ਇਨ ਇੰਡੀਆ ਮੁਹਿੰਮ ਨਾਲ ਕਾਰੋਬਾਰ ਨੂੰ ਸੁਖਾਲਾ ਬਣਾ ਕੇ ਅਤੇ ਘਰੇਲੂ ਸਨਅਤ ਵਿੱਚ ਮੁਕਾਬਲੇ ਵਿੱਚ ਸਮਰੱਥਾ ਵਧਾ ਕੇ ਨਿਰਮਾਣ ਵਿੱਚ ਤੇਜ਼ੀ ਆਵੇਗੀ। ਸਟਾਰਟ ਅੱਪ ਇੰਡੀਆ ਪ੍ਰੋਗਰਾਮ ਨਵੀਨੀਕਾਰੀ ਨੂੰ ਹੱਲਾਸ਼ੇਰੀ ਦੇਵੇਗਾ ਅਤੇ ਇੱਕ ਨਵੇਂ ਯੁੱਗ ਦੀ ਉਦੱਮਸ਼ੀਲਤਾ ਨੂੰ ਹੁਲਾਰਾ ਦੇਵੇਗਾ। ਰਾਸ਼ਟਰੀ ਹੁਨਰ ਵਿਕਾਸ ਮਿਸ਼ਨ ਹੇਠ 2022 ਤੱਕ 30 ਕਰੋੜ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਦਾ ਵਿਚਾਰ ਕੀਤਾ ਗਿਆ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਬੁਨਿਆਦੀ ਢਾਂਚੇ , ਨਿਰਮਾਣ, ਸਿਹਤ, ਸਿੱਖਿਆ, ਵਿਗਿਆਨ ਅਤੇ ਤਕਨਾਲੌਜੀ ਵਿੱਚ ਨਿਵੇਸ਼ ਨਾਲ, ਅਸੀਂ ਹੋਰ ਵੱਧ ਵਿਕਾਸ ਦਰ ਹਾਸਿਲ ਕਰਨ ਦੀ ਬਿਹਤਰ ਹਾਲਾਤ ਵਿੱਚ ਹਾਂ। ਜਿਸ ਨਾਲ ਸਾਨੂੰ ਅਗਲੇ 10 ਤੋਂ 15 ਸਾਲਾਂ ਵਿੱਚ ਗਰੀਬੀ ਮਿਟਾਉਣ ਵਿੱਚ ਮਦਦ ਮਿਲੇਗੀ।
ਉਨ੍ਹਾਂ ਕਿਹਾ ਕਿ ਖੇਤਰੀ ਅਸਥਿਰਤਾ ਵਿੱਚ ਚਿੰਤਾਜਨਕ ਵਾਧੇ ਦੇ ਕਾਰਨ ਵੱਡੇ ਹਿੱਸੇ ਵਿੱਚ ਅਨੋਖੀ ਅਸ਼ਾਂਤੀ ਹੈ। ਅੱਤਵਾਦ ਦੀ ਬੁਰਾਈ ਨੇ ਲੜਾਈ ਨੂੰ ਇਸ ਦੇ ਸਭ ਤੋਂ ਖਤਰਨਾਕ ਰੂਪ ਵਿੱਚ ਬਦਲ ਦਿੱਤਾ ਹੈ। ਇਸ ਖੂੰਖਾਰ ਕਰਿੰਦੇ ਤੋਂ ਹੁਣ ਕੋਈ ਵੀ ਕੋਨਾ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਸਕਦਾ ਹੈ। ਅੱਤਵਾਦ ਚੰਗਾ ਜਾਂ ਬੁਰਾ ਨਹੀ ਹੁੰਦਾ, ਇਹ ਸਿਰਫ ਬੁਰਾਈ ਹੈ। ਅੱਤਵਾਦੀ ਅਹਿਮ ਪਾਏਦਾਰੀ ਦੀ ਬੁਨਿਆਦ, ਮਾਨਤਾਪ੍ਰਾਪਤ ਸਰਹੱਦਾਂ ਨੂੰ ਨਾਕਾਰਦੇ ਹੋਏ ਵਿਵਸਥਾ ਨੂੰ ਕਮਜ਼ੋਰ ਕਰਨਾ ਚਾਹੁੰਦੇ ਹਨ। ਜੇ ਅਪਰਾਧੀ ਸਰਹੱਦਾਂ ਨੂੰ ਤੋੜਨ ਵਿੱਚ ਸਫਲ ਹੋ ਜਾਂਦੇ ਹਨ ਤਾਂ ਅਸੀਂ ਅਰਾਜਕਤਾ ਦੇ ਯੁੱਗ ਵੱਲ ਵੱਧ ਜਾਂਦੇ ਹਾਂ।
ਉਨ੍ਹਾਂ ਕਿਹਾ ਕਿ ਚੌਥੀ ਸਨਅਤੀ ਕ੍ਰਾਂਤੀ ਪੈਦਾ ਕਰਨ ਲਈ ਜ਼ਰੂਰੀ ਹੈ ਕਿ ਇਹ ਸੁਤੰਤਰ ਅਤੇ ਰਚਨਾਤਮਕ ਮਨੁੱਖ ਉਨਾਂ੍ਹ ਬਦਲਾਵਾਂ ਨੂੰ ਆਤਮਸਾਤ ਕਰਨ ਲਈ ਬਦਲਦੀ ਰਫਤਾਰ ਉਤੇ ਕਾਬੂ ਰੱਖੇ ਜੋ ਵਿਵਸਥਾਵਾਂ ਅਤੇ ਸਮਾਜਾਂ ਦੇ ਅੰਦਰ ਸਥਾਪਤ ਹੁੰਦੇ ਜਾ ਰਹੇ ਹਨ। ਪੀੜ੍ਹੀ ਦਾ ਬਦਲਾਅ ਹੋ ਚੁੱਕਿਆ  ਹੈ। ਯੁਵਾ ਵਾਗਡੋਰ ਸੰਭਾਲਣ ਲਈ ਅੱਗੇ ਆ ਚੁੱਕੇ ਹਨ।

WRITTEN BY