Skip to content
Independent perspectives. Global stories.
BREAKING

ਪ੍ਰਧਾਨ ਮੰਤਰੀ ਮੋਦੀ ਨੇ ਨੇਤਾਜੀ ਨਾਲ ਸਬੰਧਤ ਫਾਈਲਾਂ ਨੂੰ ਕੀਤਾ ਜਨਤਕ

Share this story

modi

ਨਵੀਂ ਦਿੱਲੀ, 23 ਜਨਵਰੀ (ਪੀ. ਟੀ. ਬਿਊਰੋ)- ਨੇਤਾਜੀ ਸੁਭਾਸ਼ ਚੰਦਰ ਬੋਸ ਦੀ 119ਵੀਂ ਜੈਅੰਤੀ ਮੌਕੇ ਪ੍ਰਧਾਨ ਮੰਤਰੀ ਨਿਰੰਦਰ ਮੋਦੀ ਨੇ ਉਨ੍ਹਾਂ ਨਾਲ ਜੁੜੀਆਂ 100 ਫਾਈਲਾਂ ਨੂੰ ਜਨਤਕ ਕਰ ਦਿੱਤਾ ਹੈ।ਨੇਤਾਜੀ ਨਾਲ ਸਬੰਧਤ ਇਹਨਾਂ 100 ਫਾਈਲਾਂ ਨੂੰ ਪਹਿਲੀ ਵਾਰ ਜਨਤਕ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਕੌਮੀ ਸੰਗ੍ਰਹਿਆਲਾ ਵਿਖੇ ਰਿਮੋਰਟ ਕੰਟਰੋਲ ਨਾਲ ਨੇਤਾ ਜੀ ਨਾਲ ਸਬੰਧਿਤ ਫਾਇਲਾਂ ਦੀਆਂ ਡੀਜੀਟਲ ਕਾਪੀਆਂ ਜਾਰੀ ਕੀਤੀਆਂ। ਇਸ ਤੋਂ ਪਹਿਲਾਂ ਉਨ੍ਹਾਂ ਨੇ ਨੇਤਾ ਜੀ ਦੇ ਬੁੱਤ ਉੱਤੇ ਫੁੱਲਮਾਲਾ ਅਰਪਿਤ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਪ੍ਰਧਾਨ ਮੰਤਰੀ ਨੇ ਇਸ ਮੌਕੇ ਨੇਤਾ ਜੀ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਮੁਲਾਕਾਤ ਕੀਤੀ। ਸਰਕਾਰ ਹੁਣ ਅਜਿਹੀਆਂ 25 ਗੁਪਤ ਫਾਇਲਾਂ ਨੂੰ ਹਰ ਮਹੀਨੇ ਲਗਾਤਾਰ ਜਾਰੀ ਕਰਦੀ ਰਹੇਗੀ।

WRITTEN BY