Skip to content
Independent perspectives. Global stories.
BREAKING

ਆਪਣੀ ਜਨਮ ਭੂਮੀ ਜ਼ਿਲ੍ਹਾ ਤਰਨਤਾਰਨ ਵਿੱਚ ਪਹਿਲੀ ਵਾਰ ਤਿਰੰਗਾ ਲਹਿਗਉਣਗੇ ਮੁੱਖ ਸੰਸਦੀ ਸਕੱਤਰ ਲੋਕ ਨਿਰਮਾਣ (ਭ ਸ) ਸ. ਹਰਮੀਤ ਸਿੰਘ ਸੰਧੂ

Share this story

harmeet singhk.s aluvaliya

 

 

 

 

ਸ. ਹਰਮੀਤ ਸਿੰਘ ਸੰਧੂ ਪਹਿਲੀ ਵਾਰ ਹਲਕਾ ਤਰਨਤਾਰਨ ਤੋਂ ਆਜ਼ਾਦ ਬਹੁਮਤ ਨਾਲ ਜਿੱਤ ਪ੍ਰਾਪਤ ਕੀਤੀ ਦੂਜੀ ਵਾਰ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸ. ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਬੁੱਕਲ ਵਿੱਚ ਲੈ ਕੇ ਮੈਦਾਨ ਵਿੱਚ ਉਤਾਰਿਆ ਤੇ ਫਿਰ ਸਫਲਤਾ ਦੇ ਝੰਡੇ ਗੱਡੇ ਕੇ ਜਿੱਤ ਪ੍ਰਾਪਤ ਕੀਤੀ, ਤੀਜੀ ਵਾਰ ਲਗਤਾਰ ਬਹੁਮਤ ਨਾਲ ਜਿੱਤ ਕੇ ਹੈਟਰਿਕ ਬਣਾਈ ਤੇ ਦੱਸ ਦਿੱਤਾ ਕਿ ਸਾਂਝੇ ਦਾ ਅਸਲੀ ਜਰਨੈਲ ਜਥੇਦਾਰ ਹਰਮੀਤ ਸਿੰਘ ਹੈ ਤੇ ਫਿਰ ਪਿਛੇ ਮੁੜ ਕੇ ਨਹੀਂ ਵੇਖਿਆ, ਸ. ਹਰਮੀਤ ਸਿੰਘ ਸੰਧੂ ਨੇ ਜ਼ਿਲ੍ਹਾ ਤਰਨਤਾਰਨ ਨੂੰ ਮਾਡਲ ਸ਼ਹਿਰ ਬਣਾਉਣ ਦਾ ਸੁਫਨਾ ਵੇਖਿਆ ਸੀ ਤੇ ਉਸ ਸੁਫਨੇ ਨੂੰ ਸਾਕਾਰ ਕਰ ਕੇ ਹੀ ਦਮ ਲਿਆ, ਚੰਡੀਗੜ੍ਹ ਤੋਂ ਬਾਅਦ ਤਰਨਤਾਰਨ ਅਜਿਹਾ ਸ਼ਹਿਰ ਹੈ ਜਿਥੋਂ ਸੀਵਰਜੇ ਦੇ ਨਾਲ-ਨਾਲ ਸਟਰੋਮ ਸੀਵਰੇਜ ਪਾ ਕੇ ਭਾਰਤ ਵਿੱਚ ਪਹਿਲਾ ਸਥਾਨੇ ਹਾਸਲ ਕੀਤਾ, (ਬਾਬੇ ਆਦਮ ਦੇ ਵੇਲੇ) ਦਾ ਬਣਿਆ ਨਗਰ ਪਾਲਿਕ ਦਾ ਦਫ਼ਤਰ ਨਵੇਂ ਸਿਰਿਉਂ ਇੰਝ ਬਣਾ ਦਿੱਤਾ ਜਿਵੇਂ…. ਸ਼ਹਿਰ ਦੀ ਹਰ ਕਾਲੋਨੀ  ਰਾਤ ਨੂੰ ਜਗਮਗ ਜਗਮਗ ਕਰ ਰਹੀ ਹੁੰਦੀ ਹੈ, ਬਹੁਤ ਖੂੂਬਸੂਰਤ ਸ਼ਹਿਰ ਦੂਰੋਂ ਵਿਖਾਈ ਦਿੰਦਾ ਹੈ ਤਰਨਤਾਰਨ ਸ਼ਹਿਰ ਦੀ ਹਰ ਮੇਨ ਚੌਕ ਵਿੱਚ ਡਵਾਇਡਰ ਤੇ ਫੁਲ ਤੇ ਹਰਿਆਲੀ ਸ਼ਹਿਰ ਦੇ ਵਾਤਵਾਰਣ ਨੂੰ ਸਵੱਛ ਬਣਾ ਰਹੀ ਹੈ, ਸੇਵਾ ਭਗਤੀ ਦਾ ਭਾਵ ਕੁੱਟਕੁੱਟ ਕੇ ਸ. ਹਰਮਤੀ ਸਿੰਘ ਸੰਧੂ ਦੇ ਜੀਵਨ ਵਿੱਚ ਭਰਿਆ ਹੋਇਆ ਹੈ, ਇਹ ਸਭ ਕੁਝ ਉਸ ਨੂੰ ਮੁਢਲੇ ਸੰਸਕਾਰਾ ਤੋਂ ਮਿਲਿਆ ਹੈ। ਪਿਤਾ ਸ. ਸੁਰਜੀਤ ਸਿੰਘ ਸੰਧੂ ਤੇ ਮਾਤਾ ਅਧਿਆਪਕਾ ਸ੍ਰੀਮਤੀ ਜਸਬੀਰ ਕੌਰ ਸੰਧੂ ਦੀ ਕੁੱਖੋਂ ਪੈਦਾ ਹੋਇਆ ਇਹ ਸਰਵਣ ਪੁਤਰ ਆਪਣੇ ਮਾਤਾ-ਪਿਤਾ ਦਾ ਲਾਡਲਾ ਪੁੱਤਰ ਹੈ, ਮੁੱਢਲੀ ਸਿਖਿਆ ਸੇਂਟ ਫਰਾਸ਼ਿਸ ਸਕੂਲ ਤੋਂ ਹਾਸਲ ਕੀਤੀ ਤੇ ਮੰਡੀ ਵਾਲਾ ਸਕੂਲ ਫਿਰ ਖਾਲਸਾ ਹਾਈ ਸਕੂਲ ਉੱਚ ਸਿਖਿਆ ਗੁਰੂ ਨਾਨਕ ਯੂਨਵਰਸਿਟੀ ਅੰਮ੍ਰਿਤਸਰ ਤੋਂ ਪ੍ਰਾਪਤ ਕੀਤੀ। ਹਰਮੀਤ ਸ਼ਹਿਰ ਵਿੱਚ ਆਪਣੇ ਦੋਸਤਾਂ ਸਹਿਪਾਠੀਆਂ ਨਾਲ ਖੇਡਦਿਆ ਖੇਡਦਿਆ ਕਦੋ ਹਰਮੀਤ ਸਿੰਘ ਸੰਧੂ ਐਮਐਲਏ ਬਣ ਗਿਆ ਦੋਸਤਾਂ ਨੂੰ ਪਤਾ ਹੀ ਨਹੀਂ ਲੱਗਾ, ਸ. ਹਰਮੀਤ ਸਿੰਘ ਸੰਧੂ ਦੇ ਖਾਸ ਦੋਸਤ ਨਰਿੰਦਰ ਸਿੰਘ ਕਲਸੀ (ਪੱਪੂ ਬੂਟਾ ਮੈਡੀਕਲ ਸਟੋਰ, ਰਵਿੰਦਰ ਕੱਕੜ ਦਸਦੇ ਹਨ ਕਿ ਹਰਮੀਤ ਸਿੰਘ ਸ਼ੁਰੂ ਤੋਂ ਹੀ ਸ਼ਾਂਤ  ਸੁਭਾਅ ਦਾ ਸੀ ਤੇ ਦਇਆ ਵਲ ਸੀ, ਪੱਪੂ ਜੀ ਦੱਸਦੇ ਹਨ ਕਿ ਆਪਣੀਆਂ ਕਾਪੀਆਂ ਵੀ ਮੈਨੂੰ ਲਿਖਣ ਲਈ ਦਿਆ ਕਰਦੇ ਸਨ ਤੇ ਅੱਜ ਵੀ ਮੈਨੂੰ ਮੰਤਰੀ ਬਣਨ ਦੇ ਬਾਵਜੂਦ ਭਰਾਵਾਂ ਵਾਂਗ ਹੀ ਪਿਆਰ ਕਰਦੇ ਹਨ।ਸ. ਹਰਮੀਤ ਸਿੰਘ ਸੰਧੂ ਇਕ ਅਜਿਹੀ ਸ਼ਖਸ਼ੀਅਤ ਹੈ ਜਿਸ ਨੇ ਤਰਨਤਾਰਨ ਜ਼ਿਲ੍ਹੇ ਵਿੱਚੋਂ 90% ਨਸ਼ੇ ਦਾ ਖਾਤਮਾ ਕਰ ਦਿੱਤਾ ਹੈ। ਸ. ਹਰਮੀਤ ਸਿੰਘ ਸੰਧੂ ਨੇ ਹਰ ਥਾਣੇ ਵਿੱਚ ਕਿਹਾ ਹੋਇਆ ਹੈ ਜੇਕਰ ਕੋਈ ਨਸ਼ਾ ਕਰਨ ਵਾਲਾ ਜਾਂ ਕੋਈ ਵੇਚਣ ਵਾਲਾ ਮੇਰਾ ਨਾਮ ਲੇਵੇ ਤੇ ਉਸ ਨੂੰ ਦੁਗਣੀ ਸਜਾ ਦਿਓ। ਸ. ਹਰਮੀਤ ਸਿੰਘ ਜੋ ਹਰ ਰੋਜ਼ ਕਿਸੇ ਵੀ ਅਸਥਾਨ ਤੇ ਹੋਵੇ ਗੁਰਦੁਆਰਾ ਸਾਹਿਬ ਪੁੰਜ ਕੇ ਆਪਣੇ ਦਿਨ ਦੀ ਸ਼ੁਰੂਆਤ ਕਰਦਾ ਹੈ। ਇਹ ਹਲਕਾ ਵਿਦਿਅਕ ਰਾਜ ਨੀਤੀ ਦਾ ਪ੍ਰਪੱਖ ਦਰਵੇਸ਼ ਬਣ ਗਿਆ ਹੈ। ਕਿਉਂਕਿ ਇਸ ਨੇ ਕਸਮ ਖਾਦੀ ਸੀ ਕਿ ਮੈਂ ਮਾਝੇ ਵਿੱਚ ਨਸ਼ੇ ਦਾ ਨਾਮੋਨਿਸ਼ਾਨ ਮਿਟਾ ਦਿਆਗਾ ਤੇ ਅੱਜ ਮਾਝੇ ਦਾ ਤਾਜਾ ਸਿਰਵੇਖਣ ਹੋਇਆ ਹੈ ਨਸ਼ਾ ਵੇਚਣ ਵਾਲੇ ਜ਼ਿਲ੍ਹਾ ਤਰਨਤਾਰਨ ਨੂੰ ਛੱਡ ਕੇ ਬਾਹਰਲੇ ਸੂਬਿਆਂ ਵਿੱਚ ਭੱਜ ਗਏ ਹਨ। ਤਿੰਨ ਵਾਰੀ ਤਰਨਤਾਰਨ ਤੋਂ ਜਿੱਤਣ ਵਾਲਾ ਇਹ ਛੋਟੀ ਉੱਮਰ ਦਾ ਨੌਜਵਾਨ ਬੜਾ ਲੰਮੀ ਦੌੜ ਦਾ ਖਿਡਾਰੀ ਹੈ। ਕਦੇ ਇਹ ਨੌਜਵਾਨ ਵਿਧਾਇਕ ਪੰਜਾਬ ਦਾ ਸਿਰਮੋਰ ਨੇਤਾ ਹੋਵੇਗਾ। ਸ. ਹਰਮੀਤ ਸਿੰਘ ਸੰਧੂ ਜ਼ਿਲ੍ਹਾ ਤਰਨਤਾਰਨ ਦਾ ਇਕ ਅਜਿਹਾ ਨੇਤਾ ਨੌਜਵਾਨਾਂ ਤੇ ਬਜੂਰਗਾਂ ਦਾ ਹਰਦਿੱਲ ਅਜੀਜ ਹੈ। ਕਿਉਂਕਿ ਉਸ ਵਿੱਚ ਸੇਵਾਭਾਵਨਾ ਕੁੱਟਕੁੱਟ ਕੇ ਭਰੀ ਹੋਈ ਹੈ। ਪੁਰੇ ਪੰਜਾਬ ਵਿੱਚ ਉਹ ਇਕ ਅਜਿਹੀ ਅਕਾਲੀ ਦਲ ਦਾ ਅਜਿਹਾ ਉਮੀਦਵਾਰ ਹੈ।  ਜਿਸ ਨੂੰ ਜ਼ਿਲ੍ਹਾ ਤਰਨਤਾਰਨ ਕੋਈ ਵੀ ਹਰਾਉਣ ਵਾਲਾ ਪੈਦਾ ਨਹੀਂ ਸਕਦਾ। ਉਹ ਅਗਲੇ 50 ਸਾਲ ਤੱਕ ਬਰਕਰਾਰ ਰਹੇਗਾ। ਪੁਰੇ ਸ਼ਹਿਰ ਦੀ ਦੁਆਵਾਂ ਉਸ ਨੇ ਨਾਲ ਹਨ। ਜੋ ਕੰਮ ਜੋ ਤਿਰੰਗਾ ਅੱਜ ਉਹ ਲਹਿਰਾ ਰਿਹਾ ਹੈ ਇਹ ਕੰਮ ਬਹੁਤ ਪਹਿਲਾ ਹੋਣਾ ਚਾਹੀਦਾ ਹੈ। ਸ਼ਹਿਰ ਦੇ ਨਿਵਾਸੀ ਇਸ ਘੜੀ ਨੂੰ ਉਡੀਕ ਰਹੇ ਸਨ ਕਿ ਕਦੋਂ ਸਾਡਾ ਹਰਮਨਪਿਆਰਾ, ਸਭ ਦਾ ਦੁਲਾਰਾ ਕਦੋਂ ਇਹ ਕੇਸਰੀ ਝੰਡਾ ਲਹਿਰਾਏਗਾ ਅੱਜ ਉਹ ਭਾਗਾਂ ਵਾਲਾ ਦਿਨ ਆ ਗਿਆ ਹੈ। ਜਦੋਂ ਸਾਰੇ ਤਰਨਤਾਰਨ ਜ਼ਿਲ੍ਹਾ ਸ. ਹਰਮੀਤ ਸਿੰਘ ਸੰਧੂ ਨੂੰ ਝੰਡਾ ਲਹਿਰਾਉਂਦਿਆ ਹੋਇਆ  ਦੇਖੇਗਾ।

WRITTEN BY