ਰਾਮਾ ਮੰਡੀ, 23 ਜਨਵਰੀ (ਜੱਗਾ ਸਿੰਘ ਸਿੱਧੂ)- ਅੱਜ ਤਲਵੰਡੀ ਸਾਬੋ ਵਿੱਖੇ ਇਨਸਾਫ ਦੀ ਆਵਾਜ ਅੌਰਗੇਨਾਈਜਸੇਨ ਪੰਜਾਬ, ਯੂਨੀਅਨ ਸਰਕਲ ਰਾਮਾ ਤੇ ਤਲਵੰਡੀ ਸਾਬੋ ਦੀ ਮੀਟਿੰਗ ਹਰਭਜਨ ਸਿੰਘ ਬੰਗੀ ਦੀ ਪ੍ਰਧਾਨਗਜ਼ੀ ਹੇਠ ਹੋਈ ਇਸ ਮੀਟਿੰਗ ਵਿੱਚ ਜਿਲਾ ਬਠਿੰਡਾ ਦੇ ਪ੍ਰਧਾਨ ਬਲਜੀਤ ਸਿੰਘ ਡੱਬਵਾਲੀ, ਪੰਜਾਬ ਕਮੇਟੀ ਦੇ ਮੀਤ ਪ੍ਰਧਾਨ ਗੁਰਜੰਟ ਸਿੰਘ ਘੁੱਦਾ ਤੇ ਵਿਸੇਸ ਤੋਰ ਤੇ ਰਣਜੀਤ ਸਿੰਘ ਮਾਈਸਰ ਖਾਨਾ ਪੰਜਾਬ ਕਮੇਟੀ ਦੇ ਸਰਗਰਮ ਅਹੁਦੇਦਾਰ ਪਹੁੰਚੇ। ਇਸ ਮੀਿਟੰਗ ਵਿੱਚ ਵਿਚਾਰ ਕੀਤੀ ਗਈ ਕਿ ਗਰੀਬ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਪਰਲ ਗਰੁੱਪ ਤੋਂ ਵਾਪਸ ਲੈਣ ਲਈ ਸੁਪਰੀਮਕੋਰਟ ਦੇ ਆਡਰ ਅਨੁਸਾਰ ਨਿਰਮਲ ਸਿੰਘ ਭੰਗੂ ਤੇ ਸਾਰੇ ਡਇਰੈਕਟਰਾਂ ਨੂੰ ਉਨ੍ਹਾਂ ਚਿਰ ਨਾ ਛੱਡਿਆ ਜਾਵੇ। ਜਿੰਨ੍ਹਾਂ ਚਿਰ ਤੱਕ 6 ਕਰੋੜ ਲੋਕਾ ਦਾ ਪੈਸਾ ਵਾਪਸ ਨਹੀ ਹੁੰਦਾ। ਕਿਉਂਕਿ ਨਿਰਮਲ ਸਿੰਘ ਭੰਗੂ ਪੰਜਾਬ ਸਰਕਾਰ ਅਤੇ ਕੇਦਰ ਸਰਕਾਰ ਦੀ ਮਿਲੀ ਭੁਗਤ ਕਰਕੇ ਲੋਕਾ ਨੂੰ ਤੇ ਮਾਨਯੋਗ ਕੋਰਟਾ ਨੂੰ ਗੁੰਮਰਾਹ ਕਰਦੇ ਰਹੇ ਹਨ ? ਨਿਰਮਲ ਸਿੰਘ ਭੰਗੂ ਤੇ ਸਾਰੇ ਕੰਪਨੀ ਦੇ ਡਰੈਕਟਰਾ ਨੂੰ ਮਸਾਲੀ ਸਜਾਮਾ ਦਿੱਤੀਆ ਜਾਣ ਤਾਂ ਕਿ ਆਉਣ ਵਾਲੇ ਸਮੇ ਵਿੱਚ ਕੋਈ ਵੀ ਕੰਪਨੀ ਲੋਕਾਂ ਨੂੰ ਗੁੰਮਰਾਹ ਨਾ ਕਰ ਸਕੇ ਇਸ ਮੀਿਟੰਗ ਵਿੱਚ ਹੋਰ ਸਰਗਰਮ ਆਗੂਆਂ ਨੇ ਹਿੱਸਾ ਲਿਆ।
ਇਨਸਾਫ ਦੀ ਆਵਾਜ਼ ਸੰਸਥਾ ਵੱਲੋਂ ਪਰਲ ਕੰਪਨੀ ਤੋਂ ਗਰੀਬ ਲੋਕਾਂ ਦੀ ਖੂਨ ਪਸੀਨੇ ਕਮਾਈ ਵਾਪਿਸ ਕਰਾਉਣ ਦੀ ਮੰਗ



