Skip to content
Independent perspectives. Global stories.
BREAKING

ਪੰਜਾਬੀ ਸਮਾਜ ਤੇ ਪੱਤਰਕਾਰੀ ਨੂੰ ਮਿਲਿਆ ਵੱਡਾ ਮਾਣ-ਡਾ:ਬਰਜਿੰਦਰ ਸਿੰਘ ਹਮਦਰਦ ਨੂੰ ਪਦਮ ਭੂਸ਼ਨ ਪੁਰਸਕਾਰ

Share this story

ਵੱਡੀ ਗਿਣਤੀ ’ਚ ਪ੍ਰਮੁੱਖ ਸ਼ਖਸੀਅਤਾਂ ਵੱਲੋਂ ਸਵਾਗਤ ਤੇ ਸ਼ਲਾਘਾ

24

‘ਪੰਜਾਬ ਟਾਇਮਜ਼ ਪਰਿਵਾਰ’ ਵੱਲੋਂ ਡਾ: ਹਮਦਰਦ ਨੂੰ ਵਧਾਈ        

ਨਵੀਂ ਦਿੱਲੀ, 21 ਜਨਵਰੀ-ਪੰਜਾਬੀ ਸਮਾਜ ਅਤੇ ਪੰਜਾਬੀ ਪੱਤਰਕਾਰੀ ਨੂੰ  ਵੱਡਾ ਮਾਣ ਦਿੰਦੇ ਹੋਏ ਕੇਂਦਰ ਸਰਕਾਰ ਨੇ ਪੰਜਾਬੀ ਦੇ ਸਭ ਤੋਂ ਵੱਡੇ ਅਖਬਾਰ ‘ਅਜੀਤ ਪ੍ਰਕਾਸ਼ਨ ਸਮੂਹ’ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਨੂੰ ਪਦਮ ਭੂਸ਼ਣ ਦਾ ਅਹਿਮ ਪੁਰਸਕਾਰ ਦੇਣ ਦਾ ਫੈਸਲਾ ਲਿਆ ਹੈ। ਉਹ ਪਹਿਲੇ ਪੰਜਾਬੀ ਪੱਤਰਕਾਰ/ਸੰਪਾਦਕ ਹਨ ਜਿਨ੍ਹਾਂ ਨੂੰ ਇਹ ਮਾਣ ਮਿਲਣ ਜਾ ਰਿਹਾ ਹੈ। ਇਸ ਵੱਡੀ ਖਬਰ ਦਾ ਦੂਨੀਆ ਭਰ ਵਿੱਚ ਪੰਜਾਬੀ ਸਮਾਜ ਵੱਲੋਂ ਭਾਰੀ ਸਵਾਗਤ ਹੋ ਰਿਹਾ ਹੈ ਅਤੇ ਡਾ. ਹਮਦਰਦ ਨੂੰ ਭਾਰੀ ਗਿਣਤੀ ਵਿੱਚ ਵਧਾਈ ਸੁਨੇਹੇ ਮਿਲ ਰਹੇ ਹਨ। ਇਸ ਤੋਂ ਪਹਿਲਾਂ ਪੰਜਾਬ ਨਾਲ ਸੰਬੰਧਿਤ ਚੋਟੀ ਦੇ ਸਿੱਖ ਵਿਦਵਾਨ ਭਾਈ ਵੀਰ ਸਿੰਘ, ਭਾਈ ਜੋਧ ਸਿੰਘ, ਲੇਖਕ ਸ. ਖੁਸ਼ਵੰਤ ਸਿੰਘ , ਡਾ: ਮਹਿੰਦਰ ਸਿੰਘ ਰੰਧਾਵਾ, ਉੱਘੇ ੲਿਤਿਹਾਸਕਾਰ ਡਾ: ਗੰਡਾ ਸਿੰਘ, ਡਾ: ਗੁਰਚਰਨ ਸਿੰਘ ਤਾਲਿਬ, ਮਹਾਨ ਹਾਕੀ ਖਿਡਾਰੀ ਸ੍ਰੀ ਧਿਆਨ ਚੰਦ, ਫਿਲਮ ਜਗਤ ਦੇ ਥੰਮ ਸ੍ਰੀ ਪ੍ਰਿਥਵੀਰਾਜ ਕਪੂਰ, ਅਦਾਕਾਰੀ ਦੇ ਖੇਤਰ ਵਿੱਚ ਬੁਲੰਦੀਆਂ ਛੂਹਣ ਵਾਲੇ ਸ੍ਰੀ ਰਾਜ ਕਪੂਰ, ਕਿਮਊਨਿਸਟ ਲੀਡਰ ਕਾਮਰੇਡ ਸਤਪਾਲ ਡਾਂਗ ਅਤੇ ਓਲੰਪਿਕ ਵਿੱਚ ਤਗਮਾ ਜਿੱਤਣ ਵਾਲੇ ਸ੍ਰੀ ਅਭਿਨਵ ਬਿੰਦਰਾ ਨੂੰ ਇਹ ਪੁਰਸਕਾਰ ਮਿਲ ਚੁੱਕਾ ਹੈ। ਡਾ: ਹਮਦਰਦ ਨੂੰ ਮਿਲਣ ਵਾਲਾ ਵਾਲਾ ਪਦਮ ਭੂਸ਼ਨ ਪੰਜਾਬੀ ਪੱਤਰਕਾਰੀ ਦੇ ੲਿਤਿਹਾਸ ’ਚ ਪਹਿਲਾ ਪੁਰਸਕਾਰ ਹੈ। ਕੇਂਦਰ ਸਰਕਾਰ ਵੱਲੋਂ ਇਸ ਸਾਲ ਦਿੱਤੇ ਜਾਣ ਵਾਲੇ ਪਦਮ ਪੁਰਸਕਾਰਾਂ ’ਚ ‘ਅਜੀਤ’ ਪ੍ਰਕਾਸ਼ਨ ਸਮੂਹ ਦੇ ਡਾ: ਬਰਿਜੰਦਰ ਸਿੰਘ ਹਮਦਰਦ ਦਾ ਨਾਂਅ ਸ਼ਾਮਿਲ ਹੋਣਾ ਸਮੁੱਚੇ ਪੰਜਾਬੀ ਸੰਸਾਰ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਡਾ: ਹਮਦਰਦ ਪੱਤਰਕਾਰੀ ਤੋਂ ਇਲਾਵਾ ਪੰਜਾਬੀ ਸਮਾਜ, ਪੰਜਾਬ ਦੀ ਸਿਆਸਤ ਲਈ ਵੀ ਇੱਕ ਰਾਹ ਦਸੇਰਾ ਹਨ। ਉਨ੍ਹਾਂ ਦੀਆਂ ਸੇਧਾਂ ਅਤੇ ਲਿਖਤਾਂ ਨੂੰ ਬਹੁਤ ਹੀ ਮਾਣ ਸਤਿਕਾਰ ਮਿਲ ਰਿਹਾ ਹੈ। ਪੱਤਰਕਾਰੀ ਦੇ ਖੇਤਰ ’ਚ ਜ਼ਿਕਰਯੋਗ ਪ੍ਰਾਪਤੀਆਂ ਲਈ ਡਾ: ਬਰਜਿੰਦਰ ਸਿੰਘ ਹਮਦਰਦ ਨੂੰ ਪਦਮ ਭੂਸ਼ਨ ਪੁਰਸਕਾਰ ਦੇਣ ਦਾ ਫੈਸਲਾ ਕਰਕੇ ਕੇਂਦਰ ਸਰਕਾਰ ਨੇ ਪੰਜਾਬੀਆਂ ਦੇ ਮਨ ਜਿੱਤ ਲਏ ਹਨ।
ਡਾ: ਬਰਜਿੰਦਰ ਸਿੰਘ ਹਮਦਰਦ ਦੀਆਂ ਪੱਤਰਕਾਰੀ ਦੇ ਖੇਤਰ ਵਿੱਚ ਵਿਲੱਖਣ ਪ੍ਰਾਪਤੀਆਂ ਰਹੀਆਂ ਹਨ। ਉਨ੍ਹਾਂ ਹੁਣ ਤੱਕ ਕਈ ਸਾਹਿਤਕ ਤੇ ਹੋਰ ਪੁਸਤਕਾਂ ਰਚੀਆਂ ਹਨ, ਸੰਗੀਤ ਦੇ ਖੇਤਰ ਵਿੱਚ ਵੀ ਨਾਮਣਾ ਕਮਾਇਆ ਹੈ। ਮਾਣਮੱਤੀ ਸ਼ਖਸੀਅਤ ਦੇ ਮਾਲਕ ਡਾ. ਸਾਧੂ ਸਿੰਘ ਹਮਦਰਦ ਦੇ ਸਪੁੱਤਰ ਡਾ. ਬਰਜਿੰਦਰ ਸਿੰਘ ਹਮਦਰਦ ਫਰਵਰੀ 1968 ਤੋਂ ਅਗਸਤ 1974 ਤੱਕ ਰੋਜ਼ਾਨਾ ‘ਅਜੀਤ’ ਜਲੰਧਰ ਦੇ ਪ੍ਰਬੰਧਕੀ ਸੰਪਾਦਕ ਰਹੇ। 1974 ਤੋਂ 1978 ਤੱਕ ਉਨ੍ਹਾਂ ਸਾਹਿਤਕ ਮਾਸਿਕ ਪੱਤਰ ‘ਦ੍ਰਿਸ਼ਟੀ’ ਅਤੇ ਮਾਸਿਕ ‘ਅੰਨਦਾਤਾ’ ਤੇ ਮਾਸਿਕ ‘ਅਪਸਰਾ’ ਆਦਿ ਪੱਤਰਾਂ ਦੇ ਮੁੱਖ ਸੰਪਾਦਕ ਰਹੇ। ਜੁਲਾਈ 1978 ਤੋਂ ਅਗਸਤ 1984 ਤੱਕ ਉਹ ਰੋਜ਼ਾਨਾ ‘ਪੰਜਾਬੀ ਟ੍ਰਿਬਊਨ’ ਚੰਡੀਗੜ੍ਹ ਦੇ ਮੁੱਖ ਸੰਪਾਦਕ ਰਹੇ। ਡਾ: ਸਾਧੂ ਸਿੰਘ ਹਮਦਰਦ ਦੇ ਅਕਾਲ ਚਲਾਮੇ ਤੋਂ ਬਾਅਦ ਅਗਸਤ 1984 ਵਿੱਚ ਉਹ ‘ਅਜੀਤ’ ਦੇ ਮੁੱਖ ਸੰਪਾਦਕ ਬਣੇ। ਜਨਵਰੀ 1996 ਤੋਂ ‘ਅਜੀਤ ਸਮਾਚਾਰ’ (ਹਿੰਦੀ) ਦੇ ਮੁੱਖ ਸੰਪਾਦਕ ਵੀ ਚਲੇ ਆ ਰਹੇ ਹਨ। ਉਨ੍ਹਾਂ ਦੀਆਂ ਪ੍ਰਕਾਸ਼ਿਤ ਪੁਸਤਕਾਂ ’ਚ ‘ਕੁਝ ਪੱਤਰੇ’ (ਨਾਵਲ) (ਗੁਜਰਾਤੀ ਭਾਸ਼ਾ ’ਚ ਵੀ ਛਪਿਆ ਹੈ), ਛੋਟੇ-ਛੋਟੇ ਦਾਇੇਰੇ (ਲੇਖ ਸੰਗ੍ਰਿਹ), ਧਰਤੀਆਂ ਦੇ ਗੀਤ (ਸਫਰਨਾਮਾ), ਚੋਣਵੇਂ ਸੰਪਾਦਕੀ ਲੇਖ ਸੰਗ੍ਰਹਿਆਂ ’ਚ ਜੋਤ ਜਗਦੀ ਰਹੇਗੀ, ਵਿਰਸੇ ਦਾ ਗੌਰਵ, ਪੈਂਡਾ ਬਾਕੀ ਹੈ, ਮੋਮਬੱਤੀਆਂ ਦੀ ਲੋਅ, ਦੋਸਤੀ ਦੇ ਗੀਤ, ਮਿੱਟੀ ਦਾ ਮੋਹ, ਤਰਕਸ਼ੀਲਤਾ ਦਾ ਚਾਨਣ ਸ਼ਾਮਿਲ ਹਨ। ਹੁਣ ਤੱਕ ਉਨ੍ਹਾਂ ਦੀਆਂ ਉਰਦੂ, ਪੰਜਾਬੀ, ਗਜ਼ਲਾਂ ਅਤੇ ਗੀਤਾਂ ਦੀਆਂ 5 ਸੰਗੀਤਕ ਐਲਬਮਾਂ ਜਾਰੀ ਹੋ ਚੁੱਕੀਆਂ ਹਨ, ਜਿਨ੍ਹਾਂ ਨੂੰ ਪੰਜਾਬੀ ਸਰੋਤਿਆਂ ਵੱਲੋਂ ਵੱਡੀ ਪ੍ਰਵਾਨਗੀ ਮਿਲੀ ਹੈ। ਸੰਨ 1991 ’ਚ ਉਨ੍ਹਾਂ ਦੇ ਨਾਵਲ ‘ਕੁਝ ਪੱਤਰੇ’, ’ਤੇ ਲੜੀਵਾਰ ਸੀਰੀਅਲ 8 ਕਿਸ਼ਤਾਂ ਵਿੱਚ ਜਲੰਧਰ ਦੂਰਦਰਸ਼ਨ ਤੋਂ ਟੈਲੀਕਾਸਟ ਕੀਤਾ ਗਿਆ। ਡਾ: ਹਮਦਰਦ ਮਾਰਚ 1998 ਤੋਂ ਦਸੰਬਰ 2000 ਤੱਕ ਪੰਜਾਬ ਤੋਂ ਰਾਜ ਸਭਾ ਦੇ ਮੈਂਬਰ ਰਹੇ। ਡਾ: ਹਮਦਰਦ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ 1983-84 ’ਚ ਸ਼੍ਰੋਮਣੀ ਪੱਤਰਕਾਰ ਵਜੋਂ ਸਨਮਿਨਤ ਕੀਤਾ ਿਗਆ। ਭਾਰਤ ਸਰਕਾਰ ਨੇ ਉਨ੍ਹਾਂ ਨੂੰ 1990 ’ਚ ਪਦਮ ਸ੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵੱਲੋਂ 1992 ’ਚ ਪੱਤਰਕਾਰੀ ਦੇ ਖੇਤਰ ’ਚ ਪਾਏ ਗਏ ਮਹੱਤਵਪੂਰਨ ਯੋਗਦਾਨ ਲਈ ਸਨਮਾਿਨਤ ਕੀਤਾ ਗਿਆ। ਪੰਜਾਬੀ ਯੂਨੀਵਰਿਸਟੀ ਪਟਿਆਲਾ ਨੇ ਸਾਹਿਤਕ ਅਤੇ ਪੱਤਰਕਾਰੀ ਸੇਵਾਵਾਂ ਲਈ 2001 ’ਚ ਡੀ ਲਿਟ (ਆਨਰਸ ਕਾਜ਼ਾ) ਦੀ ਉਪਾਧੀ ਪ੍ਰਦਾਨ ਕੀਤੀ। ਡਾ: ਹਮਦਰਦ ਦੇ ਨਾਲ-ਨਾਲ ਇਸ ਵਾਰ ਭਾਰਤ ਸਰਕਾਰ ਵੱਲੋਂ ਸ੍ਰੀ ਸ੍ਰੀ ਰਵੀ ਸ਼ੰਕਰ, ਦੱਖਣ ਦੇ ਪ੍ਰਸਿੱਧ ਫਿਲਮ ਅਭਿਨੇਤਾ ਰਜਨੀਕਾਂਤ, ਟੈਨਿਸ ਖਿਡਾਰਨ ਸਾਨੀਆ ਮਿਰਜ਼ਾ, ਬੈਡਿਮੰਟਨ ਖਿਡਾਰਨ ਸਾਇਨਾ ਨੇਹਵਾਲ, ਪ੍ਰਸਿੱਧ ਵਕੀਲ ਉਜ਼ਵਲ ਨਿਕਮ, ਬਾਲੀਵੁੱਡ ਅਦਾਕਾਰ ਅਨੁਪਮ ਖੇਰ, ਪ੍ਰਿਅੰਕਾ ਚੋਪੜਾ, ਅਜੇ ਦੇਵਗਨ, ਸਾਬਕਾ ਕੈਗ ਵਿਨੋਦ ਰਾਏ, ਆਰ ਸੀ ਭਾਰਗਵ, ਚੇਰੂਕੁਰੀ ਰਾਮੂਜੀ ਰਾਓ, ਅਸ਼ੋਕ ਮਿਲਕ, ਪੁਸ਼ਪੇਸ਼ ਪੰਤ, ਪਲੋਂਜੀ ਸ਼ਾਪੂਰਜੀ ਮਿਸਤਰੀ, ਦਲੀਪ ਸੰਘਵੀ, ਮਹੇਸ਼ ਚੰਦਰ ਮਹਿਤਾ, ਰਾਮ ਵਾਂਜੀ ਸੁਤਾਰ, ਜਯਾ ਜੇਤਲੀ, ਪ੍ਰੋ. ਪੰਜਾਬ ਸਿੰਘ, ਡਾ. ਪ੍ਰਵੀਨ ਚੰਦਰਾ, ਡਾ. ਪ੍ਰਦੀਪ ਚੌਬੇ, ਪ੍ਰੋ. ਡੀ ਐਸ ਗੰਭੀਰ, ਪਿਯੂਸ਼ ਪਾਂਡੇ, ਧਿਰੇਂਦਰ ਨਾਥ ਬੇਜ਼ਬਰੂਆ, ਸ੍ਰੀ ਤੇਜੋਮਾਿੲਆਨੰਦਾ ਆਦਿ ਨੂੰ ਵੱਖ-ਵੱਖ ਸ਼੍ਰੇਣੀਆਂ ਦੇ ਪਦਮ ਪੁਰਸਕਾਰ ਦੇਣ ਦਾ ਫੈਸਲਾ ਲਿਆ ਗਿਆ ਹੈ।
ਇਸ ਦੌਰਾਨ ‘ਪੰਜਾਬ ਟਾਮਇਜ਼ ਪਰਿਵਾਰ’ ਵੱਲੋਂ ਸੰਪਾਦਕ ਸ. ਬਲਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਡਾ. ਹਮਦਰਦ ਨੂੰ ਪਦਮ ਭੂਸ਼ਣ ਮਿਲਣ ’ਤੇ ਭਾਰੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਉਨ੍ਹਾਂ ਨੂੰ ਵਧਾਈ ਦਿੱਤੀ ਗਈ।

WRITTEN BY