ਬਾਲਟੀਮੋਰ, 22 ਜਨਵਰੀ- ਬਾਲਟੀਮੋਰ ਦੇ ਮੇਅਰ ਦੀ ਪ੍ਰਾਇਮਰੀ ਚੋਣ ਵਿੱਚੋਂ ਪੰਜ ਉਮੀਦਵਾਰ ਆਪਣੇ ਭਵਿੱਖ ਦੀ ਅਜਮਾਇਸ਼ ਕਰ ਰਹੇ ਹਨ। ਭਾਵੇਂ ਇਸ ਵਿੱਚ ਪੁਰਾਣੇ ਅਤੇ ਨਵੇਂ ਚਿਹਰੇ ਆਪਣੀ ਕਿਸਮਤ ਨੂੰ ਦਾਅ ‘ਤੇ ਲਾ ਰਹੇ ਹਨ, ਪਰ ਪੁਰਾਣਿਆਂ ‘ਤੇ ਲੱਗੇ ਧੱਬਿਆਂ ਨੂੰ ਉਜਾਗਰ ਕੀਤਾ ਜਾ ਰਿਹਾ ਹੈ ਤਾਂ ਜੋ ਇਸ ਦੌੜ ਵਿੱਚ ਪਿਛੇ ਰਹਿ ਜਾਣ। ਨਵਿਆਂ ਵਿੱਚ ਕੁਝ ਅਜਿਹੇ ਚਿਹਰੇ ਹਨ ਜਿਨ੍ਹਾਂ ਦਾ ਕੋਈ ਤਜ਼ੁਰਬਾ ਨਹੀਂ ਅਤੇ ਉਹ ਰਾਜਨੀਤਕ ਤੋਂ ਕੋਹਾਂ ਦੂਰ ਹਨ। ਉਹ ਮੇਅਰ ਦੇ ਅਹੁਦੇ ਨੂੰ ਕਿਸ ਤਰ੍ਹਾਂ ਹਥਿਆਉਣਗੇ। ਅਜਿਹੀਆਂ ਕਿਆਸ ਅਰਾਈਆਂ ਵਿੱਚ ਹਾਲ ਦੀ ਘੜੀ ਡੇਵਿਡ ਵਾਰਨਕ ਦਾ ਹੱਥ ਊੱਚਾ ਹੈ ਅਤੇ ਦੂਜਿਆਂ ਤੋਂ ਅੱਗੇ ਚੱਲ ਰਹੇ ਹਨ। ਗੌਰਤਲਬ ਹੈ ਕਿ ਅੱਜ ਚੋਣ ਦਾ ਆਗਾਜ਼ ਕਰਦੇ ਡੇਵਿਡ ਨੇ ਸਕੂਲੀ ਬੱਚਿਆਂ ਦੇ ਭਵਿੱਖ ਨੂੰ ਸੁਰੱਖਿਅਤ ਅਤੇ ਮਜ਼ਬੂਤ ਬਣਾਉਣ ਲਈ ਬੱਚਿਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਅਤੇ ਸਹੂਲਤਾਂ ਤੋਂ ਜਾਣੂ ਹੋ ਕੇ ਉਨ੍ਹਾਂ ਪ੍ਰਤੀ ਆਪਣੀ ਸੁਹਿਰਦਤਾ ਦਾ ਇਜ਼ਹਾਰ ਕਰਕੇ ਬੱਚਿਆਂ ਨੂੰ ਖੁਸ਼ ਕੀਤਾ। ਕਾਲਜ ਦੇ ਵਿਦਿਆਰਥੀਆਂ ਨੂੰ ਗਰਾਂਟਾਂ ਅਤੇ ਫੀਸਾਂ ਸਬੰਧੀ ਛੋਟ ਦਾ ਵਾਅਦਾ ਕੀਤਾ। ਸੀਨੀਅਰ ਸਿਟੀਜ਼ਨ ਲਈ ਮੈਡੀਕੇਡ ਅਤੇ ਮੈਡੀਕਲ ਸਹੂਲਤਾਂ ਵਿੱਚ ਤਬਦੀਲੀਆਂ ਤੋਂ ਇਲਾਵਾ ਸਿਟੀ ਨੂੰ ਸੁੰਦਰ ਬਣਾਉਣ ਸਬੰਧੀ ਆਪਣੇ ਪਲੈਨ ਨੂੰ ਸ਼ਹਿਰ ਵਾਸੀਆਂ ਨਾਲ ਸਾਂਝਾ ਕੀਤਾ ਅਰਬਨ ਪਰਿਵਾਰ ਸੈਂਟਰ ਵਿੱਚ ਭਾਰੀ ਗਿਣਤੀ ਵਿੱਚ ਇਕੱਠੇ ਹੋਏ ਵੱਖ-ਵੱਖ ਕਮਿਊਨਿਟੀ ਦੀਆਂ ਸ਼ਖਸੀਅਤਾਂ ਨੇ ਜਿੱਥੇ ਡੇਵਿਡ ਨਾਲ ਆਪਣੇ ਮੁਲਕ ਦਾ ਨਾਚ ਸਾਂਝਾ ਕੀਤਾ ਉਥੇ ਉਨ੍ਹਾਂ ਦੀ ਜਿੱਤ ਦਾ ਦਾਅਵਾ ਕਰਦੇ ਹੋਏ ਆਰਥਿਕ ਤੌਰ ‘ਤੇ ਮਦਦ ਵੀ ਕੀਤੀ। ਸਾਡੇ ਪੱਤਰਕਾਰ ਡਾ. ਗਿੱਲ ਨੂੰ ਸੰਖੇਪ ਮਿਲਣੀ ਦੌਰਾਨ ਉਨ੍ਹਾਂ ਦੱਸਿਆ ਕਿ ਬਾਲਟੀਮੋਰ ਤਬਦੀਲੀ ਚਾਹੁੰਦਾ ਹੈ ਜਿਸ ਲਈ ਉਨ੍ਹਾਂ ਕਈ ਵਿਕਾਸ ਪ੍ਰੋਜੈਕਟਾਂ ਦੀ ਰੂਪਰੇਖਾ ਸਾਂਝੀ ਕੀਤੀ। ਆਸ ਹੈ ਕਿ ਡੇਵਿਡ ਰਿਕਾਰਡਤੋੜ ਵੋਟਾਂ ਨਾਲ ਜਿੱਤਣਗੇ ।
ਬਾਲਟੀਮੋਰ ਮੇਅਰ ਦੀ ਚੋਣ ਦਾ ਆਗਾਜ਼ ਪ੍ਰਭਾਵੀ


